ਬਸੰਤ ਕੀ ਵਾਰ – ਅਰਥ ਭਾਵ ਉਚਾਰਨ ਸੇਧਾਂ ਸਹਿਤ

ਬਸੰਤ ਕੀ  ਵਾਰ ਮਹਲੁ ੫  {ਪੰਨਾ 1193}

ਅਰਥ ਭਾਵ ੳੁਚਾਰਣ ਸੇਧਾਂ ਸਹਿਤ

 

ਬਸੰਤ ਕੀ ਵਾਰ ਮਹਲੁ ੫ ੴ ਸਤਿਗੁਰ ਪ੍ਰਸਾਦਿ ॥

ਉਚਾਰਨ ਸੇਧ : ਮਹਲੁ = ‘ ਮਹਿਲ ‘ , ‘ ਮਹੈਲ ‘ ਵਾਂਗ । ੫ = ਪੰਜਵਾਂ । ੴ = ਇਕ ( ਏਕ ) ਉਅੰਕਾਰ । ਪ੍ਰਸਾਦਿ = ਪ੍ਰਸਾਦ , ਇਸ ਦਾ ਉਚਾਰਨ ਪ੍ਰਸ਼ਾਦ ( ਸ਼ ਪੈਰ ਬਿੰਦੀ ਨਾਲ ) ਕਰਨਾ ਗਲਤ ਹੈ ।
ਬਸੰਤ ਕੀ ਵਾਰ ; ਮਹੈਲ ਪੰਜਵਾਂ , ਇਕ ( ਏਕ ) ਉਅੰਕਾਰ ਸਤਗੁਰ ਪ੍ਰਸਾਦ ॥
ਪਦ ਅਰਥ : ਬਸੰਤ = ਬਸੰਤ ਰਾਗ । ਵਾਰ = ਕਾਵਿ-ਰੂਪ । ਮਹਲੁ = ਸਰੀਰ , ਨਾਨਕ ਜੋਤ ਗੁਰੂ ਸਰੀਰ । ਸਤਿਗੁਰ = ਸੱਚੇ ਗੁਰੂ ਦੀ । ਪ੍ਰਸਾਦਿ = ਕਿਰਪਾ ਨਾਲ । ੴ ਸਤਿਗੁਰ ਪ੍ਰਸਾਦਿ = ਮੰਗਲਾਚਰਣ ਦਾ ਛੋਟਾ ਰੂਪ ।
ਅਰਥ : ਇਹ ਵਾਰ , ਬਸੰਤ ਰਾਗ ਵਿੱਚ ਪੰਜਵੇਂ ਗੁਰੂ ( ਗੁਰੂ ਅਰਜਨ ਸਾਹਿਬ ਜੀ ਵਲੋਂ ) ਉਚਾਰੀ ਗਈ ਹੈ , ਸਿਰਜਨਵਾਲਾ ਅਤੇ ਵਿਆਪਕ ਬ੍ਰਹਮ ਅਦੁੱਤੀ ਹੈ , ਜਿਸਦਾ ਗਿਆਨ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ।

ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥ ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥

ਉਚਾਰਨ ਸੇਧ : ਧਿਆਇ = ਧਿਆਏ । ਕੈ = ਕੈ ( ਦੁਲਾਵਾਂ ਨਾਲ ) ਇਸ ਦਾ ਉਚਾਰਨ ‘ ਕੇ ‘ ( ਇੱਕ ਲਾਮ ਨਾਲ ) ਕਰਨ ਗਲਤ ਹੈ । ਹੋਹੁ = ਹੋਉ , ਹੁ = ਹੋ ( ਅੱਧੇ ਹੋੜੇ ਦੀ ਧੁਨੀ ਨਾਲ ) ਇਸ ਸ਼ਬਦ ਦਾ ਉਚਾਰਨ ‘ ਹੋਹੋ ‘ ਕਰਨਾ ਸਹੀ ਨਹੀਂ ਹੈ । ਅਧਕ ਸਹਿਤ :- ਰੁੱਤ ।
ਹਰ ਕਾ ਨਾਮ ਧਿਆਏ ਕੈ , ਹੋਉ ਹਰਿਆ ਭਾਈ ॥ ਕਰਮ ਲਿਖੰਤੈ ਪਾਈਐ , ਇਹ ਰੁੱਤ ਸੁਹਾਈ ॥
ਪਦ ਅਰਥ : ਹਰਿਆ = ਪ੍ਰਫੁਲਤ , ਖਿੜਿਆ । ਕਰਮਿ ਲਿਖੰਤੈ = ਧੁਰੋਂ ਲਿਖੇ ਵੱਡੇ ਭਾਗ ਸਦਕਾ । ੲਿਹ ਰੁਤਿ =ਮਨੁੱਖਾ ਜਨਮ । ਸੁਹਾਈ = ਸੁਹਾਵਣੀ ।
ਅਰਥ : ਹੇ ਭਾਾੲੀ ! ਹਰੀ ਪ੍ਰਭੂ ਦੀ ਯਾਦ ਹਿਰਦੇ ਵਿਚ ਵਸਾ ਕੇ ਜੀਵਨ ਪ੍ਰਯੰਤ ਹਰਿਆ ਭਰਿਆ ਰਹੁ , ਕਿਓਂਕੇ ੲਿਹ ਮਨੁੱਖਾ ਜਨਮ ਦੀ ਸੁਹਾਵਣੀ ਰੁੱਤ ਧੁਰੋਂ ਲਿਖੇ ਵੱਡੇ ਭਾਗ ਕਰਕੇ ਪ੍ਰਾਾਪਤ ਹੁੰਦੀ ਹੈ ।

ਵਣੁ ਤ੍ਰਿਣੁ ਤ੍ਰਿਭਵਣੁ ਮੳੁਲਿਆ ਅੰਮ੍ਰਿਤ ਫਲੁ ਪਾਈ ॥ ਮਿਲਿ ਸਾਧੂ ਸੁਖੁ ੳੂਪਜੈ ਲਥੀ ਸਭ ਛਾੲੀ ॥

ਉਚਾਰਨ ਸੇਧ : ਮੳੁਲਿਆ = ਮੌਲਿਆ ਵਾਂਗ । ਅਧਕ ਸਹਿਤ :- ਲੱਥੀ ।
ਵਣ ਤ੍ਰਿਣ ਤ੍ਰਿਭਵਣ ਮੳੁਲਿਆ, ਅੰਮ੍ਰਿਤ ਫਲ ਪਾਈ  ॥ ਮਿਲਿ ਸਾਧੂ ਸੁਖ ੳੂਪਜੈ , ਲੱਥੀ ਸਭ ਛਾੲੀ॥

ਪਦ ਅਰਥ : ਵਣੁ = ਜੰਗਲ । ਤ੍ਰਿਣ = ਘਾਹ ਬੂਟ । ਤ੍ਰਿਭਵਣੁ = ਸਾਰਾ ਜਗਤ । ਮੳੁਲਿਆ = ਖਿੜਿਆ । ਅੰਮ੍ਰਿਤ ਫਲ = ਗੁਣਾਂ ਦੀ ਵੀਚਾਰ । ਸਾਧੂ = ( ਪੁਲਿੰਗ ) ਸਤਿਗੁਰੂ । ਲਥੀ = ਲਹਿ ਜਾਂਦੀ ਹੈ । ਛਾੲੀ = ਕਾਲਖ ।
ਅਰਥ : ਜਿਸ ਤਰਾਂ ਬਸੰਤ ਦੀ ਰੁਤ ਵਿਚ ਜੰਗਲ ਘਾਹ ਬੂਟੇ ਸਾਰਾ ਜਗਤ ਪ੍ਰਫੁਲਤ ਹੋੲਿਆ ਰਹਿੰਦਾ ਹੈ, ੲੇਸੇ ਤਰਾਂ ਮਨੁੱਖਾ ਜਨਮ ਰੂਪੀ ਰੁਤ ਵਿਚ ਵਾਹਿਗੁਰੂ ਦੀ ਯਾਦ ਰੂਪ (ਗੁਣਾਂ ਦੀ ਵੀਚਾਰ)  ਫਲ ਪ੍ਰਾਪਤ ਕਰ ਕੇ ਤੂੰ ਵੀ ਪ੍ਰਫੁਲਤ ਰਹਿ । ਸਾਧੂ ਸਤਿਗੁਰੂ ਨੂੰ ਮਿਲ ਕੇ ਅੰਦਰ ਆਤਮ ਸੁਖ ੳੁਤਪੰਨ ਹੋ ਜਾਂਦਾ ਹੈ ਅਤੇ ਵਿਕਾਰਾਂ ਦੀ ਸਾਰੀ ਕਾਲਖ ਮਨ ਤੋਂ ਲਹਿ ਜਾਂਦੀ ਹੈ ।

ਨਾਨਕੁ ਸਿਮਰੈ ੲੇਕੁ ਨਾਮੁ ਫਿਰਿ ਬਹੁੜਿ ਨ ਧਾੲੀ ॥੧॥

ੳੁਚਾਰਣ ਸੇਧ : ਬਹੁੜਿ = ਬੌਹੜ । 
ਨਾਨਕ ਸਿਮਰੈ ੲੇਕ ਨਾਮ , ਫਿਰ ਬਹੁੜ ਨ ਧਾੲੀ॥੧॥
ਪਦ ਅਰਥ : ਬਹੁੜਿ = ਬਾਰ ਬਾਰ । ਨ ਧਾੲੀ = ਭਟਕਦਾ ਨਹੀਂ । ੧ = ਇਸ ਵਾਰ ਦੀ ਪਹਲੀ ਪਉੜੀ ।
ਅਰਥ : ੲਿਸ ਲੲੀ ਪ੍ਰਭੂ ਦਾ ਦਾਸ ਨਾਨਕ ਤਾਂ ਕੇਵਲ ਪ੍ਰਭੂ ਚਿੰਤਣ ( ਗੁਣਾਂ ਦੀ ਵੀਚਾਰ ) ਕਰਦਾ ਹੈ, ਭਾਵ ਜਿਹੜਾ ਜੀਵ ਮਨੁੱਖਾ ਜਨਮ ਪ੍ਰਾਪਤ ਕਰਕੇ ਕੇਵਲ ਗੁਣਾਂ ਦੀ ਵੀਚਾਰ ਕਰਦਾ ਰਹਿੰਦਾ ਹੈ ੳੁਹ ਫਿਰ ਬਾਰ ਬਾਰ ਆਤਮਕ ਜਨਮ-ਮਰਨ ਵਿਚ ਭਟਕਦਾ ਨਹੀਂ ॥੧॥

ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ॥

ੳੁਚਾਰਣ ਸੇਧ : ਅਧਕ ਸਹਿਤ :- ਬੱਧੇ , ਸੱਚਾ । ਬਿੰਦੀ ਸਹਿਤ :- ਮਹਾਂਬਲੀ ( ਮਹਾਂਬਲੀ ਪਾਠ ੲਿਕੱਠਾ ) ।
ਪੰਜੇ ਬੱਧੇ ਮਹਾਂਬਲੀ , ਕਰ ਸੱਚਾ ਢੋਆ॥
ਪਦ ਅਰਥ : ਪੰਜੇ = ਪੰਜ ਵਿਕਾਰ ( ਕਾਮ, ਕ੍ਰੋਧ , ਲੋਭ, ਮੋਹ, ਅੰਹਕਾਰ ) । ਬਧੇ = ਵਸ ਕਰ ਲੲੇ । ਮਹਾਬਲੀ = ਮਹਾਂਬਲੀ , ਬਹੁਤ ਬਲ ਵਾਲੇ । ਸਚਾ ਢੋਆ = ਸਚੇ ਨਾਮ ਦਾ ਆਸਰਾ ।
ਅਰਥ : ਜਿਸ ਜੀਵ ਨੇ ‘ ਸਮਰੱਥ ਸਤਿਗੁਰੂ ਦੀ ਯਾਦ ਰੂਪ ‘ ਸਥਿਰ ਅਾਸਰਾ ਪ੍ਰਾਪਤ ਕੀਤਾ , ਓਸ ਜੀਵ ਨੇ ਪੰਜੇ ਵੈਰੀ ਬੰਨ੍ਹ ਲੲੇ ਭਾਵ ਵਸ ਕਰ ਲੲੇ ।

ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ॥

ੳੁਚਾਰਣ ਸੇਧ : ਆਦਕ ਸਹਿਤ :- ਵਿੱਚ । ਦਯੁ = ਦੲੀ , (ੁ ) ੲਿਕ ਵਚਨ ਪੁਲਿੰਗ ਦਾ ਸੂਚਕ ਹੈ । 
ਆਪਣੇ ਚਰਣ ਜਪਾਇਅਨ , ਵਿਚ ਦਈ ਖੜੋਆ॥
ਪਦ ਅਰਥ : ਚਰਣ = ਗੁਰੂ ਸ਼ਬਦ , ਗੁਰੂ ਦੀ ਸਿਖਿਆ , ਅਮ੍ਰਿਤ ਨਾਮ । ਜਪਾੲਿਅਨੁ = ੳੁਸ ਸਤਿਗੁਰੂ ਨੇ ਜਪਾੲੇ ਹਨ , ੳੁਸ ਸਤਿਗੁਰੂ ਨੇ ਦ੍ਰਿੜ ਕਰਵਾਏ । ਦਯੁ = ਦੲੀ, (ਸੰਸਕ੍ਰਿਤ) ਪਰਮੇਸ਼ਰ ।ਖੜੋਆ = ਸਹਾਈ ਹੋਇਆ ।
ਅਰਥ : ਮਿਹਰ ਕਰ ਕੇ ੳੁਸ ਸਤਿਗੁਰੂ ਨੇ ਜੀਵ ਨੂੰ ਆਪਣੇ ਅੰਮ੍ਰਿਤ ਨਾਮ ਦ੍ਰਿੜ ਕਰਵਾਏ , ੲਿਸ ਸਦਕਾ ਅਕਾਲ ਪੁਰਖ ਜੀਵਨ ਸੰਘਰਸ਼ ਵਿਚ ਸਿਰ ੳੁੱਤੇ ਆਪ ਆ ਖੜੋਤਾ ਭਾਵ ਅਕਾਲ ਪੁਰਖ ਆਪ ਇਸ ਜੀਵਨ ਸੰਘਰਸ਼ ਵਿੱਚ ਸਹਾਈ ਹੋਇਆ ।

ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ॥

ਉਚਾਰਣ ਸੇਧ : ਬਿੰਦੀ ਸਹਿਤ :- ਨਵਾਂ । 
ਰੋਗ ਸੋਗ ਸਭ ਮਿਟ ਗਏ , ਨਿਤ ਨਵਾਂ ਨਿਰੋਆ॥
ਪਦ ਅਰਥ : ਸੋਗ = ਚਿੰਤਾ । ਨਵਾ ਨਿਰੋਆ = ਨਵੀਨ ।
ਅਰਥ : ( ਪ੍ਰਭੂ ਦੀ ਯਾਦ ਭਾਵ ਹੁਕਮ ਰਜ਼ਾਈ ਚਲਣਾ )  ਦੀ ਬਰਕਤਿ ਸਦਕਾ ਜੀਵ ਦੇ ਸਾਰੇ ਰੋਗ-ਸੋਗ ਨਵਿਰਤ ਹੋ ਗੲੇ ਅਤੇ ਜੀਵ ਨਿਤ ਨਵਾਂ ਨਿਰੋਆ ਹੋ ਗਿਆ ।

ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ॥

ਉਚਾਰਣ ਸੇਧ : ਦਿਨੁ ਰੈਣਿ = ਇਕੱਠਾ ਉਚਾਰਨਾ । ਬਿੰਦੀ ਸਹਿਤ : ਧਿਆਇਂਦਾ =ਧਿਆਏਂਦਾ । ਪਾਇ = ਪਾਏ । 
ਦਿਨ ਰੈਣ ਨਾਮ ਧਿਆਇਂਦਾ , ਫਿਰ ਪਾਏ ਨ ਮੋਆ॥

ਪਦ ਅਰਥ : ਦਿਨੁ ਰੈਣਿ = ਦਿਨ ਰਾਤ , ਹਰ ਵੇਲੇ । ਨਾਮੁ = ਰੱਬੀ ਗੁਣ , ਰੱਬੀ ਹੁਕਮ , ਰੱਬੀ ਨਿਯਮ । ਧਿਆਇਦਾ = ਚੇਤੇ ਵਿੱਚ ਰਖਣਾ । ਨਾਮੁ ਧਿਆਇਦਾ = ਜੋ ਜੀਵ ਰੱਬੀ ਨਿਯਮ ਨੂੰ ਚੇਤੇ ਵਿੱਚ ਰਖਦਾ ਹੈ । ਮੋਆ = ਕਾਲ , ਵਿਕਾਰਾਂ ਅਧੀਨ ਆਤਮਕ ਮੌਤ ।
ਅਰਥ : ਜੋ ਜੀਵ ਦਿਨ ਰਾਤ ਨਾਮ ਧਿਆੳੁਂਦਾ ਹੈ ਭਾਵ ਰੱਬੀ ਨਿਯਮ ਨੂੰ ਚੇਤੇ ਵਿੱਚ ਰਖਦਾ ਹੈ ( ਹੁਕਮ ਰਜ਼ਾਈ ਚਲਣਾ ਵਾਲੀ ਜੀਵਨ ਜਾਚ ਚਲਦਾ ਹੈ ਉਸ ਨੂੰ  ) ਫਿਰ ਕਾਲ ਨਹੀਂ ਪੈਂਦਾ ਭਾਵ ਵਿਕਾਰਾਂ ਤੋਂ ਬਚ ਜਾਂਦਾ ਹੈ ।

ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ॥੨॥

ਉਚਾਰਣ ਸੇਧ : ਜਿਸ ਤੇ ਉਪਜਿਆ ਨਾਨਕਾ , ਸੋਈ ਫਿਰ ਹੋਆ॥੨॥
ਬਿੰਦੀ ਸਹਿਤ: ਨਵਾਂ, ਧਿਆਇਂਦਾ,
ਪਦ ਅਰਥ : ਜਿਸ ਤੇ = ਪੜਨਾਂਵ ੲਿਕਵਚਨ , (ੁ ) ਲਥਣ ਦਾ ਕਾਰਣ ਆਇਆ ਵਿਸ਼ੇਸ਼ ਸੰਬੰਧਕੀ ਪਦ ‘ ਤੇ ‘ ਹੈ , ਜਿਸ ਅਕਾਲ ਪੁਰਖ ਤੋਂ । ੨ = ਇਸ ਵਾਰ ਦੀ ਦੂਜੀ ਪਉੜੀ ।
ਅਰਥ : ( ਪ੍ਰਭੂ ਦੀ ਯਾਦ ਭਾਵ ਹੁਕਮ ਰਜ਼ਾਈ ਚਲਣਾ ਦੀ ਬਰਕਤਿ ਸਦਕਾ ) ਹੇ ਨਾਨਕ ! ਜਿਸ ਪਰਮਾਤਮ ਜੋਤ ਤੋਂ ਜੀਵ ਪੈਦਾ ਹੋੲਿਆ ਸੀ , ਫਿਰ ੳਹੋ ਹੀ ਜੋਤਿ ਸਰੂਪ ਹੀ ਹੋ ਨਿਬੜਿਆ॥੨॥

ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥ 

ਉਚਾਰਣ ਸੇਧ : ਬਿੰਦੀ ਸਹਿਤ :- ਕਿਥਹੁਂ , ਕਿਥ੍ਹੋਂ ਵਾਂਗ । ਪਹਿਲਾ ਆਇਆ  ‘ ਕਹ ‘  ਲਫਜ਼ ਕਹਾਂ ਦਾ ਸੰਖਪਿਤ ਰੂਪ ਹੈ ਇਸਦਾ ਉਚਾਰਣ ਖੜੀ ਤੜੀ ਬੋਲੀ ਵਿਚ ‘ ਕ੍ਹਾਂ ‘ ਵਾਂਗ ਹੋਵੇਗਾ । ਦੂਜੀ ਵਾਰ ਆਇਆ ‘ ਕਹ ‘ ਲਫਜ਼  ‘ ਕਿਹ ‘ ਤੋਂ ਬਣਿਆ ਹੈ ਇਸ ਦਾ ਉਚਾਰਣ ‘ ਕੈਂਹ ‘ ਵਾਂਗ ਹੋਵੇਗਾ । ਮਾਹਿ = ਮਾਹੇਂ ( ਅੱਧੀ ਲਾਮ ਦੀ ਧੁਨੀ ) ।
ਕਿਥਹੁਂ ਉਪਜੈ ? ਕ੍ਹਾਂ ਰਹੈ ? ਕੈਂਹ ? ਮਾਹੇਂ ਸਮਾਵੈ ॥
ਪਦ ਅਰਥ : ਉਪਜੈ =ਪੈਦਾ ਹੁੰਦਾ ਹੈ । ਕਹ = ਸਥਾਨਵਾਚੀ, ਕਿਥੇ । ਕਹ ਮਾਹਿ ਸਮਾਵੈ = ਕਿਸ ਵਿਚ ਜਾ ਸਮਾੳੁਂਦਾ ਹੈ ।
ਅਰਥ : ਜੀਵ ਕਿਥੋਂ ਪੈਦਾ ਹੁੰਦਾ ਹੈ ? ਕਿਥੇ ਰਹਿੰਦਾ ਹੈ ਅਤੇ ਕਿਸ ਵਿਚ ਜਾ ਸਮਾਉਂਦਾ ਹੈ ?

ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ॥

ਉਚਾਰਣ ਸੇਧ : ਕਉਣੁ = ਕੌਣ 
ਜੀਅ ਜੰਤ ਸਭ ਖਸਮ ਕੇ , ਕਉਣ ਕੀਮਤ ਪਾਵੈ ॥
ਪਦ ਅਰਥ : ਖਸਮ = ਮਾਲਕ , ਅਕਾਲ ਪੁਰਖ । 

ਅਰਥ : ਸਾਰੇ ਜੀਵ ਮਾਲਕ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਹਨ, ਉਸ ਪ੍ਭੂ ਦੀ ਕੀਮਤ ਕੌਣ ਪਾ ਸਕਦਾ ਹੈ , ਵਾਹਿਗੁਰੂ ਤੋਂ ਬਾਹਰ ਕੋਈ ਵੀ ਨਹੀਂ ਸਾਰੇ ਜੀਵ ਉਸੇ ਦੀ ਹੀ ਅੰਸ ਹਨ ।

ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ॥

ਉਚਾਰਣ ਸੇਧ : ਕਹਨ ਧਿਆਇਨ ਸੁਣਨ ਨਿਤ , ਸੇ ਭਗਤ ਸੁਹਾਵੈ॥
ਪਦ ਅਰਥ : ਕਹਨਿ = ਅਕਾਲ ਪੁਰਖ ਦੀ ਸਿਫਤ ਸਲਾਹ ਮੁੱਖੋਂ ਬੋਲਦੇ ਹਨ । ਧਿਆਇਨਿ = ਦ੍ਰਿੜ ਕਰਦੇ ਹਨ , ਚੇਤੇ ਵਿੱਚ ਰਖਦੇ ਹਨ । ਸੁਣਨਿ = ਸਤਿ-ਸੰਗਤ ਕਰਦੇ ਹਨ । ਸੁਹਾਵੈ = ਸ਼ੋਭਨੀਕ ਹੁੰਦੇ ਹਨ ।
ਅਰਥ : ਜੋ ਜੀਵ ਨਿਤਾਪ੍ਰਤਿ ਅਕਾਲ ਪੁਰਖ ਦੀ ਸਿਫਤ ਸਲਾਹ ਮੁੱਖੋਂ ਬੋਲਦੇ ਹਨ , ਨਿਤਾਪ੍ਰਤਿ ਦ੍ਰਿੜ ਕਰਦੇ ਹਨ , ਨਿਤਾਪ੍ਰਤਿ ਸਤਿ-ਸੰਗਤ ਕਰਦੇ ਹਨ ੳੁਹੀ ਜੀਵ ਸੋਭਨੀਕ ਭਗਤ ਜਨ ਹੁੰਦੇ ਹਨ , ੳੁਹਨਾ ਨੂੰ ਮਨੁੱਖਾ ਜਨਮ ਸੋਭਾ ਦੇਂਦਾ ਹੈ ।

ਅਗਮੁ ਅਗੋਚਰੁ ਸਾਹਿਬੋ ਦੂਸਰ ਲਵੈ ਨ ਲਾਵੈ॥

ਉਚਾਰਣ ਸੇਧ : ਅਗਮ ਅਗੋਚਰ ਸਾਹਿਬੋ , ਦੂਸਰ ਲਵੈ ਨ ਲਾਵੈ ॥
ਪਦ ਅਰਥ : ਅਗਮੁ = ਅਪਹੁੰਚ , ਸਰੀਰਕ ਪਹੁੰਚ ਤੋਂ ਪਰੇ । ਅਗੋਚਰ = ਮਨ-ੲਿੰਦਰੀਆਂ ਦੀ ਪਕੜ ਤੋਂ ਪਰੇ । ਦੂਸਰ = ਦੂਸਰਾ , ਕੋਈ ਹੋਰ ਦੂਜਾ । ਲਵੈ ਨ ਲਾਵੈ = ਬਰਾਬਰੀ ਨਹੀਂ ਕਰ ਸਕਦਾ ।
ਅਰਥ : ਅਕਾਲ ਪੁਰਖ, ਜੀਵ ਦੀ ਸਰੀਰਕ ਪਹੁੰਚ ਤੋਂ ਪਰੇ ਹੈ , ਜੀਵ ਦੀਆਂ ਮਨ-ੲਿੰਦਰੀਆਂ ਦੀ ਪਕੜ ਤੋਂ ਪਰੇ ਹੈ , ਕੋੲੀ ਹੋਰ ਦੂਜਾ ੳੁਸ ਅਕਾਲ ਪੁਰਖ ਦੀ ਬਰਾਬਰੀ ਨਹੀਂ ਕਰ ਸਕਦਾ ।

ਸਚੁ ਪੁਰੈ ਗੁਰਿ ਉਪਦੇਸਿਆ, ਨਾਨਕੁ ਸੁਣਾਵੈ ॥੩॥੧॥

ਉਚਾਰਣ ਸੇਧ : ਅਧਕ ਸਹਿਤ :- ਸੱਚ । ਵਿਸ਼ੇਸ਼ ਧੁਨੀ :- ਉਪਦੇਸ਼ਿਆ ( ਸ਼ ਪੈਰ ਬਿੰਦੀ )।
ਸੱਚ ਪੁਰੈ ਗੁਰਿ ਉਪਦੇਸ਼ਿਆ , ਨਾਨਕ ਸੁਣਾਵੈ ॥੩॥੧॥
ਪਦ ਅਰਥ : ਸਚੁ = ਸਦਾ ਥਿਰ ਅਕਾਲ ਪੁਰਖ ਦੀ ਵਡਿਆਈ ( ਗਿਆਨ ) । ਪੁਰੈ ਗੁਰਿ = ਬਹੁਵਚਣ ਨਾਂਵ ਕਰਤਾ ਕਾਰਕ ਸੰਬਧਕੀ ਰੂਪ , ਪੂਰੇ ਗੁਰੂ ਨੇ । ੩ = ਇਸ ਵਾਰ ਦੀ ਤੀਜੀ ਪਉੜੀ । ੧ = ਇਸ ਬਸੰਤ ਰਾਗ ਵਿਚ ਇਸ ਰਚਨਹਾਰ ( ਮਹਲਾ ੫ ) ਦੀ ਇੱਕ ਹੀ ਵਾਰ ਹੈ ।
ਅਰਥ : ਪੂਰੇ ਗੁਰੂ ਨੇ ਪ੍ਰਭੂ ਵਿਚ ਸਮਾੳੁਣ ਲੲੀ ਸੱਚ-ਨਾਮ ( ਗੁਣੀ-ਗਿਆਨ ਦਾ ) ੳੁਪਦੇਸ਼  ਦਿੱਤਾ ਹੈ , ਨਾਨਕ ਸੱਚਾ ਨਾਮ ਆਖ ਕੇ ਸਾਰਿਆ ਨੂੰ ਸੁਣਾੳੁਂਦਾ ਹੈ ਭਾਵ ਸਿਰਫ ਓਸੇ ਹੀ ਅਕਾਲ ਪੁਰਖ ਦੀ ਸਿਫਤਿ ਸਲਾਹ ਸਤਿਸੰਗਤ ਨਾਲ ਸਾਂਝੀ ਕਰਦਾ ਹੈ ॥੩॥੧॥

ਇਸ ਵਾਰ ਦੀ ਵਿਸ਼ੇਸ਼ਤਾ :-
੧. ਬਸੰਤ ਕੀ ਵਾਰ ਦਾ ਆਕਾਰ ਗੁਰੂ ਗ੍ਰੰਥ ਸਾਹਿਬ ਵਿਚ ਆਈਆਂ ਬਾਕੀ ਸਭ ਵਾਰਾਂ ਨਾਲੋਂ ਛੋਟਾ ਹੈ ।
੨. ੲਿਸ ਵਾਰ ਵਿਚ ਕੇਵਲ ਤਿੰਨ ਪੳੁੜੀਆ ਹੀ ਹਨ ਕੋੲੀ ਸਲੋਕ ਨਹੀਂ ।
੩. ੲਿਸ ਵਾਰ ਦਾ ਸਿਰਲੇਖ ਵਿਚ ‘ ਮਹਲਾ ‘ ਦੀ ਥਾਵੇਂ ਸ਼ਬਦ ‘ ਮਹਲੁ ‘ ਆੲਿਆ ਹੈ ।

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ‘
Khalsasingh.hs@gmail.com

ਸੁਣੋ ਪਾਠ ” ਬਸੰਤ ਕੀ ਵਾਰ “ [audio:http://www.singhsabhacanada.com/wp-content/uploads/2014/08/basant-ki-vaar.mp3]