ਕਰਤਾਰਸਰ ਵਾਲ਼ੇ ਬਾਬੇ ਨੇ ਹੈ ਸੁੱਚਾ ਪਾਠ ਕਰਾਉਣਾ……|

0
13

A A A

ਕਰਤਾਰਸਰ ਵਾਲ਼ੇ ਬਾਬੇ ਨੇ ਹੈ ਸੁੱਚਾ ਪਾਠ ਕਰਾਉਣਾ……|

 

ਭੂਤ ਬੰਗਲੇ ਵਰਗਾ ਟੈਂਟ ਲਗਾ ਕੇ

ਸੰਗਤਾਂ ਨੂੰ ਵਿੱਚ ਕੁਰਾਹੇ ਪਾਕੇ

ਗੁਰੂ ਗ੍ਰੰਥ ਦਾ ਪ੍ਰਕਾਸ਼  ਬੰਦ ਪਰਦੇ ਵਿੱਚ ਕਰਾ ਕੇ

ਬਸ ਗੋਲਕ ਨੂੰ ਮੱਥਾ ਿਟਕਾਉਣਾ

ਕਰਤਾਰਸਰ ਵਾਲ਼ੇ ਬਾਬੇ ਨੇ ਹੈ ਸੁੱਚਾ ਪਾਠ ਕਰਾਉਣਾ……|

ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕੋਈ ਨਾਂ ਟੇਕੂਗਾ

ਅੱਗੇ ਖੰਡਾ ਲਈ ਖੜਿਆ ਬਾਬਾ ,

ਅੰਦਰ ਿਜਹੜਾ ਵੜਿਆ

ਲੱਤਾਂ ਓਹਦੀਆਂ ਸੇਕੂਗਾ |

ਪਾਠੀ ਸਿੰਘਾਂ ਦਾ ਮੂੰਹ ੨੨ ਦਿਨ ਕਿਸੇ ਨੂੰ ਨਹੀਂ ਦਖਾਉਣਾ

ਕਰਤਾਰਸਰ ਵਾਲ਼ੇ ਬਾਬੇ ਨੇ ਹੈ ਸੁੱਚਾ ਪਾਠ ਕਰਾਉਣਾ……|

ਕਚਹਿਰੀ ‘ਚ ਕੋਈ ਮੁਕੱਦਮਾਂ ਹੋਵੇ

ਘਰ ਕਿਸੇ ਦੇ ਨਾਂ ਬੱਚਾ ਹੋਵੇ

ਮੰਦਾ ਕਿਸੇ ਦਾ ਧੰਦਾ ਹੋਵੇ

ਸਾਰੇ ਕਸ਼ਟ ਬਾਬਾ ਪਾਠਾਂ ਦੇ ਰਾਹੀ ਕੱਢੂਗਾ

ਦੁੱਖ ਦੂਰ ਹੋਵੇ ਨਾ ਹੋਵੇ ,

ਪਰ ਝੋਲ਼ਾ ਨੋਟਾਂ ਦਾ ਜਰੂਰ ਭਰਾਉਣਾ

ਕਰਤਾਰਸਰ ਵਾਲ਼ੇ ਬਾਬੇ ਨੇ ਹੈ ਸੁੱਚਾ ਪਾਠ ਕਰਾਉਣਾ……|

ਜਪ-ਤਪ ਦਾ ਢੋਂਗ ਰਚਾ ਕੇ

ਸਾਰੇ ਸ਼ਹਿਰ ‘ਚ ਪੋਸਟਰ ਲਗਾ ਕੇ

ਸਰਬੱਤ ਦੇ ਭਲੇ ਦਾ ਢੋਲ ਵਜਾ ਕੇ

ਗੁਰਬਾਣੀ ਤੋਂ ਦੂਰ ਸੰਗਤਾਂ ਨੂੰ ਭਜਾਉਣਾ

ਕਰਤਾਰਸਰ ਵਾਲ਼ੇ ਬਾਬੇ ਨੇ ਹੈ ਸੁੱਚਾ ਪਾਠ ਕਰਾਉਣਾ……|

ਪੈਸੇ ਦੀ ਹੁਣ ਥੋੜ ਨਾ ਕੋਈ

ਪਿੰਡ ‘ਚ ਸਾਥੋਂ ਬਿਨਾਂ ਚੋਰ ਨਾ ਕੋਈ

‘ਗੱਗੂ ਬਾਬੇ’ ਵਰਗਾ ਹੋਰ ਨਾ ਕੋਈ

‘ਮੱਖਣ’ ਕਹਿੰਦਾ ਅਖੌਤੀ ਪ੍ਰਚਾਰਕ ,

ਜਿਨਾਂ ਤੇਰੇ ਡੇਰੇ ‘ਚ ਆਉਣਾ

ਪਡਿਆਲੇ ‘ਚ ਇਹ ਨਵਾਂ ਪਾਖੰਡ ਰਚਾਉਣਾ

ਜਿੱਥੇ ਕਰਤਾਰਸਰ ਵਾਲ਼ੇ ਬਾਬੇ ਨੇ ਹੈ ਸੁੱਚਾ ਪਾਠ ਕਰਾਉਣਾ……|

                                                                                                             

ਮੱਖਣ ਸਿੰਘ ਆਜ਼ਾਦ

 

 

 

 

 

Previous articleਵਿਸ਼ਵ ਸਿੱਖ ਕਾਨਫਰੰਸ ਨੂੰ ਲਾਈਵ ਟੈਲੀਕਾਸਟ ਕਰਨ ਦਾ ਪ੍ਰਬੰਧ
Next articleਵਿਸ਼ਵ ਸਿੱਖ ਕਾਨਫਰੰਸ ਤੇ ਵਧਾਈ ਪੱਤਰ
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?