ਮੈਂ ਓਸ ਦੇਸ਼ ਦਾ ਵਾਸੀ…

0
11

A A A

ਜਿਥੇ ਕਾਵਾਂ ਨੇ ਕੂੰਜ ਉਧਾਲ਼ੀ,

ਵਿਕ ਜਾਏ ਫਿਜ਼ਾ ਅਦਾਲਤ ਵਾਲ਼ੀ,

ਕੂੜ ਲਈ ਕੁਰਸੀ ਤੇ ਸੱਚ ਨੂੰ ਫਾਂਸੀ..

ਮੈਂ ਹਾਂ ਓਸ ਦੇਸ਼ ਦਾ ਵਾਸੀ ….

ਯਾਰੋ ਮੈਂ ਓਸ ਦੇਸ਼ ਦਾ ਵਾਸੀ…

 ਕੰਜਕਾਂ ਦੇ ਪੈਰੀਂ ਹੱਥ ਜਿਥੇ ਲਾਉਂਦੇ,

ਵਾਹ ਚੱਲੇ ਕੁੱਖ ਚ ਮਾਰ ਮੁਕਾੳੁਂਦੇ,

ਵੱਜੇ ਸ਼ਹਿਨਾਈ ਪਰ ਧੁਨ ਉਦਾਸੀ ,

ਮੈਂ ਹਾਂ ਓਸ ਦੇਸ਼ ਦਾ ਵਾਸੀ …

ਯਾਰੋ…

 ਜਿਥੇ ਹੱਕ ਮੰਗਿਆਂ ਵੱਜਦੀ ਗੋਲ਼ੀ,

ਜਾਬਰ ਹਕੂਮਤ ਅੰਨ੍ਹੀ ਤੇ ਬੋਲ਼ੀ,

ਵਾਪਰਨ ਸੰਤਾਲ਼ੀ ਅਤੇ ਚੁਰਾਸੀ,

ਮੈਂ ਹਾਂ ਓਸ ਦੇਸ਼ ਦਾ ਵਾਸੀ….

ਯਾਰੋ..

 ਜ਼ਹਿਰਾਂ ਧਰਤੀ ਜਿਥੇ ਨੁਹਾੲੀ,

ਕੈਂਸਰ ਤੇ ਨਸ਼ਿਆਂ ਨਹਿਰ ਵਗਾਈ,

ਪੈਂਦੇ ਵੈਣ ਤੇ ਖੋ ਗੲੀ ਹਾਸੀ,

ਮੈਂ ਹਾਂ ਓਸ ਦੇਸ਼ ਦਾ ਵਾਸੀ ..

ਯਾਰੋ ਮੈਂ..

 ਜਿੱਥੇ ਮਹਿੰਗੇ ਮੁੱਲ ਪੜ੍ਹਾਈਆਂ,

ਚੜ੍ਹਕੇ ਟੈਂਕੀਆਂ ਅੱਗਾਂ ਲਾਈਆਂ,

ਜਲ਼ੇ ਜਵਾਨੀ ਤੇ ਰੂਹ ਧੂੰਆਂਸੀ ,’

ਮੈਂ ਹਾਂ ਓਸ ਦੇਸ਼ ਦਾ ਵਾਸੀ…

ਯਾਰੋ …….

 ਜਿਥੇ ਢੋਲ ਜਨਤੰਤਰ ਦਾ ਸਾਜ,

ਪਰ ਸੁਣੇ ਕੌਣ ਤੂਤੀ ਦੀ ‘ਵਾਜ, 

ਗੋਧਰੇ ਤੋਂ ਦਿੱਲੀ ਬਰਾਸਤਾ ਕਾਸ਼ੀ,

ਮੈਂ ਹਾਂ ਓਸ ਦੇਸ਼ ਦਾ ਵਾਸੀ …

ਯਾਰੋ ਮੈਂ ਓਸ ਦੇਸ਼ ਦਾ ਵਾਸੀ//

   .. ਰਵਿੰਦਰ ਸਿੰਘ ਬੈਂਸ ਬਿੰਦਰਖ

9988160089

Previous articleਤੁਸੀਂ ਕਿਹੜੇ ਗੁਰਦੁਆਰੇ ਜਾਣਾ ?
Next articleਹੈ= ਹੈਂ ? ‘ਜਾਪ’ ਕੀ ਹੈ?
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?