ਅੱਖਰ ਬ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ 01

0
14

A A A

ਬਿਚਰੁ / ਬਿਚਰਿ

ਬਿਚਰੁ ਲਫ਼ਜ਼ ਗੁਰਬਾਣੀ ਵਿਚ ਕੇਵਲ ਇਕ ਵਾਰੀ ਹੀ ਆਇਆ ਹੈ।

ਬਿਚਰੁ ਸੰਸਾਰ ਪੂਰਨ ਸਭਿ ਕਾਮ  (ਗਉੜੀ ਮ:5 196)
ਬਿਚਰੁ = {ਕਿਰਿਆ ਵਿਸ਼ੇਸ਼ਣ} ਫਿਰ-ਤੁਰ।
ਉਚਾਰਣ = ਬਿਚਰ ।

ਬਿਚਰਿ ਲਫ਼ਜ਼ ਭੀ ਗੁਰਬਾਣੀ ਵਿਚ ਇਕ ਵਾਰ ਹੀ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫ਼ਜ਼ ‘ਪੂਰਬ ਪੂਰਣ ਕਿਰਦੰਤ ‘ ਹੈ। ਇਸ ਦਾ ਉਚਾਰਣ ਸਾਵਧਾਨੀ ਨਾਲ ਕਰਨ ਦੀ ਜਰੂਰਤ ਹੈ-:

ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ (ਕਲਿਆਨ 1325)
ਬਿਚਰਿ ਬਿਚਰਿ = {ਪੂਰਬ ਪੂਰਣ ਕਿਰਦੰਤ ਇਕਵਚਨ} ਵਿਚਾਰ ਵਿਚਾਰ ਕੇ।
ਉਚਾਰਣ = ਬਿ-ਚਰ, ਬਿ-ਚਰ । ‘ ਬਿਚਰ ਬਿਚਰ ‘ ਉਚਾਰਣਾ ਅਸ਼ੁਧ ਹੈ ।

ਬੀਗਾ

ਗੁਰਬਾਣੀ ਵਿਚ ‘ ਬੀਗਾ ’ ਲਫਜ਼ ਤਕਰੀਬਨ ਦੋ ਕੁ ਵਾਰ ਆਇਆ ਹੈ। ਇਸ ਲਫਜ਼ ਨੂੰ ਬਹੁਤਾਤ ਵਿਚ ਜਿਸ ਤਰ੍ਹਾਂ ਲਿਖਿਆ ਇਸ ਤਰ੍ਹਾਂ ਹੀ ਉਚਾਰਿਆ ਜਾਂਦਾ ਹੈ ਜਿਸ ਨਾਲ ਅਰਥ ਸਪਸ਼ੱਟ ਨਹੀਂ ਹੁੰਦਾ। ਆਉ ਸਮਝਣ ਦਾ ਯਤਨ ਕਰੀਏ -:

ਸਾਧ ਕੈ ਸੰਗਿ, ਨ ਬੀਗਾ ਪੈਰੁ  {ਗਉੜੀ ਸੁਖਮਨੀ 271}
ਬੀਗਾ = {ਨਾਂਵ ਵਿਸ਼ੇਸ਼ਣ ਇਕਵਚਨ} ਵਿੰਗਾ।
ਉਚਾਰਣ ਸੇਧ : ਇਸ ਨੂੰ ਉਚਾਰਣ ਸਮੇਂ ‘ ਬ ’ ਬਿਹਾਰੀ ਤੇ ਬਿੰਦੀ ਦਾ ਪ੍ਰਯੋਗ ਕਰਨਾ ਹੈ। ਭਾਵ ਕਿ ‘ ਬੀਂਗਾ ’ ਵਾਂਗ। ਜੇਕਰ ਇਸ ਲਫਜ਼ ਦਾ ਉਚਾਰਣ ‘ ਬੀਗਾ ’ ਕਰਾਂਗੇ ਤਾਂ ਅਰਥ ‘ਕਿਰਿਆ ਰੂਪ’ ਵਿਚ ‘ ਭਿਜਿੱਆ ਹੋਇਆ ’ ਬਣ ਜਾਣਗੇ। ਇਸ ਕਰਕੇ ਅਰਥਾਂ ਦੀ ਸਪਸ਼ੱਟਤਾ ਲਈ ਬਿੰਦੀ ਦਾ ਪ੍ਰਯੋਗ ਕਰਨਾ ਕੋਈ ਗੁਨਾਹ ਨਹੀਂ।

ਬਾਜਾ ਮਾਣੁ ਤਾਣੁ ਤਜਿ ਤਾਨਾ, ਪਾਉ ਨ ਬੀਗਾ ਘਾਲੈ {885 ਰਾਮਕਲੀ}
ਬੀਗਾ = {ਨਾਂਵ ਵਿਸ਼ੇਸ਼ਣ ਇਕਵਚਨ} ਵਿੰਗਾ। ਉਚਾਰਣ = ਬੀਂਗਾ , ਬ ਦੀ ਬਿਹਾਰੀ ਨਾਲ ਬਿੰਦੀ 

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’ 
khalsasingh.hs@gmail.com