ਅੱਖਰ ਖ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

0
14

A A A

ਖਲਾ

ਖਲਾ =  {ਬਹੁਵਚਨ ਵਿਸ਼ੇਸ਼ਣ ਸਧਾਰਨ ਰੂਪ} ਦੁਸ਼ਟ । ਉਚਾਰਣ = ਖਲਾ ।
ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥ ( ਪੰਨਾ 304 )

ਖਲਾ = {ਕਿਰਿਆ ਵਿਸ਼ੇਸ਼ਣ} ਖਲੋਤਾ ਹੋਇਆ । ਉਚਾਰਣ = ਖਲਾ ।
ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ॥ ( ਪੰਨਾ 308 )

ਖਲਾ = { ਨਾਂਵ ਇਸਤਰੀ ਲਿੰਗ ਇਕਵਚਨ } ਧਉਂਕਣੀ। ਉਚਾਰਣ = ਖੱਲਾ ।
ਭਉ ਖਲਾ ਅਗਨਿ ਤਪ ਤਾਉ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ( ਪੰਨਾ 8 )

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
khalsasingh.hs@gmail.com