ਅੱਖਰ ਧ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

0
14

A A A

ਧਰ / ਧਰੁ / ਧਰਿ

ਧਰ = {ਇਸਤਰੀਲਿੰਗ ਨਾਂਵ} ਟੇਕ ।
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ॥ ( ਪੰਨਾ 46 )

ਧਰ = {ਇਸਤਰੀ ਲਿੰਗ ਨਾਂਵ} ਧਰਤੀ ।
ਜਿਨਿ ਧਰ ਸਾਜੀ ਗਗਨੁ ਅਕਾਸੁ॥ ( ਪੰਨਾ 412 )

ਧਰੁ = {ਕਿਰਿਆ ਮੱਧਮ-ਪੁਰਖ} ਤੂੰ ਧਰ । ਉਚਾਰਣ : ਧਰ।
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ( ਪੰਨਾ 220 ) 

ਧਰਿ = {ਸੰਬੰਧਕ} ਪਾਸ।
ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ॥  ( ਪੰਨਾ 371 )

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ’
Khalsasingh.hs@gmail.com