ਅੱਖਰ ਪ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੨

0
12

A A A

ਪਗ / ਪਗੁ / ਪਗਿ 

ਪਗ = {ਇਸਤਰੀ ਲਿੰਗ ਨਾਂਵ} ਪਗੜੀ। ਉਚਾਰਣ : ਪੱਗ ।
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥ ( ਪੰਨਾ 1379 )

ਪਗ = {ਬਹੁਵਚਨ ਪੁਲਿੰਗ ਨਾਂਵ } ਪੈਰ, ਚਰਨ। ਉਚਾਰਣ : ਪਗ ।
ਸੰਤ ਪਗ ਧੋਈਐ ਹਾਂ॥ ( ਪੰਨਾ 410 )

ਪਗੁ = {ਇਕਵਚਨ ਪੁਲਿੰਗ ਨਾਂਵ} ਪੈਰ, ਕਦਮ ।
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥ ( ਪੰਨਾ ੧੨ ) 

ਪਗਿ = {ਨਾਂਵ ਅਪਾਦਾਨ ਕਾਰਕ} ਪਗ ਉਤੇ। 
ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ॥ ( ਪੰਨਾ 1314 )

ਪਿਆਰੈ

ਪਿਆਰੈ = {ਇਕਵਚਨ ਵਿਸ਼ੇਸ਼ਣ ਕਰਤਾ ਕਾਰਕ ਸੰਬੰਧਕੀ ਰੂਪ} ਪਿਆਰੇ ਨੇ। ਉਚਾਰਣ : ਪਿਆਰੈ , ਦੁਲਾਵਾਂ ਸਹਿਤ।
ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ॥ ( ਪੰਨਾ 725 )

ਪਿਆਰੈ = {ਕਿਰਿਆ ਵਰਤਮਾਨ ਕਾਲ} ਪਿਆਲਦਾ ਹੈ।
ਬਾਰ ਬਿਵਸਥਾ ਤੁਝਹਿ ਪਿਆਰੈ ਦੂਧੁ॥  ( ਪੰਨਾ 266 )

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’ 
khalsasingh.hs@gmail.com