ਅੱਖਰ ਹ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੨

0
11

A A A

ਹਉਮੈ / ਹੰਕਾਰ

ਹਉਮੈ ਸ਼ਬਦ ‘ਹਉ ਅਤੇ ‘ਮੈ’ ਦਾ ਸਮਾਸ ਹੈ। ਇਸ ਸਮਾਸੀ ਸ਼ਬਦ ਦਾ ਅਰਥ ਬਣਦਾ ਹੈ : ਕਰਤਾ ਪੁਰਖ ਤੋਂ ਅੱਡ ਹੋਂਦ ਦਾ ਅਹਿਸਾਸ। ਆਮ ਕਰਕੇ ਕੁਝ ਸੱਜਣ ਹਉਮੈ ,ਹੰਕਾਰ ਨੂੰ ਸਮ ਅਰਥੀ ਸਮਝਦੇ ਹਨ ਪਰ ਐਸਾ ਹੈ ਨਹੀਂ; ਹੰਕਾਰ ਪੰਜ ਵਿਸ਼ਿਆਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ) ਵਿਚੋਂ ਇਕ ਪ੍ਰਬਲ ਵਿਸ਼ਾ ਹੈ ਅਤੇ ਹਉਮੈ ਸਾਰੇ ਵਿਕਾਰਾਂ ਦੀ ਮਾਂ ਹੈ। ਹਉਮੈ ਅਤੇ ਹੰਕਾਰ ਦੀ ਮੂਲ ਧਾਰਾ ‘ਮੈਂ ਮੇਰੀ’ ਹੀ ਹੈ ਪਰ ਇਹਨਾਂ ਦਾ ਭਾਵ-ਅਰਥ ਵੱਖ ਵੱਖ ਹੈ।
ਹਉਮੈਂ ਦੀ ਮੈਂ ਮੇਰੀ ਜੀਵ ਦੇ ਮਾਲਿਕ ਤੋਂ ਅੱਡ ਹੋਂਦ ਦੇ ਅਹਿਸਾਸ ਦੀ ਸੂਚਕ ਹੈ ।
ਹੰਕਾਰ ਦੀ ਮੈਂ ਮੇਰੀ ਇਕ ਜੀਵ ਦੀ ਸਮਾਜ ਦੇ ਦੂਜੇ ਜੀਵਾਂ ਪ੍ਰਤੀ ਆਕੜ, ਈਰਖਾ ਦੀ ਮਿਲੀ ਭਾਵਨਾ ਦੀ ਸੂਚਕ ਹੈ ਗੁਰਬਾਣੀ ਵਿਚੋਂ ਇਹ ਸਪੱਸ਼ਟ ਹੁੰਦਾ ਹੈ ਕਿ  ਹਉਮੈ , ਹੰਕਾਰ ਤੋਂ ਵੱਖਰੀ ਬਲਾਅ ਹੈ :
ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ (ਪੰਨਾ 716 )
ਪੰਚ ਦੋਖ = ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ) । 
ਅਹੰ ਰੋਗ = ਹਉਮੈਂ ।

ਭੁੱਲ ਚੁੱਕ ਮੁਆਫ

ਹਰਜਿੰਦਰ ਸਿੰਘ ‘ ਘੜਸਾਣਾ ‘
Khalsasingh.hs@gmail.com