ਕਨੌੜਾ – ਗੁਰਬਾਣੀ ਵਿੱਚ ਲਗਾਂ-ਮਾਤ੍ਰਾਂ ਦੀ ਵਰਤੋਂ (ਭਾਗ 11)

0
14

A A A

ਕਨੌੜਾ (  ੌ  )

ਕਨੌੜਾ ਦੀ ਵਰਤੋਂ ਵੀ ਅੱਖਰ ‘ਓ ਅਤੇ ਅ’ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਤੇਂ ਉਪਰ ਕੀਤੀ ਜਾਂਦੀ ਹੈ। ਪਿੰਗਲ ਅਨੁਸਾਰ ਕਨੌੜਾ ਦੀਰਘ ਮਾਤਰਾ ਦਾ ਵਾਚਕ ਹੈ, ਪਰ ਗੁਰਬਾਣੀ ਵਿਚ ਇਸ ਦੀ ਵਰਤੋਂ ਬਹੁਤ ਹੀ ਘਟ ਹੋਈ ਹੈ, ਆਓ ਉਨ੍ਹਾਂ ਨਿਯਮਾਂ ਨੂੰ ਵਿਚਾਰਣ ਦਾ ਯਤਨ ਕਰੀਏ :

੦੧. ਗੁਰਬਾਣੀ ਵਿਚ ਨਾਂਵ ਅਤੇ ਪੜਨਾਂਵ ਦੇ ਅੰਤਲੇ ਅੱਖਰ ਨੂੰ ਕਨੌੜਾ ਲੱਗਣ ਨਾਲ ਇਸ ਵਿਚੋਂ ਸੰਬੰਧਕੀ ਅੱਖਰ ਨਿਕਲਦੇ ਹਨ ਜਿਵੇਂ ਕਿ :
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ (ਪੰਨਾ ੨ ) ਮੁਹੌ = {ਅਪਾਦਾਨ ਕਾਰਕ} ਮੂੰਹ ਤੋਂ ।
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥ (ਪੰਨਾ ੫ ) ਆਪੌ = {ਅਪਾਦਾਨ ਕਾਰਕ} ਆਪਣੇ ਆਪ ਤੋਂ ।
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ (ਪੰਨਾ ੭ ) ਜੀਭੌ = {ਅਪਾਦਾਨ ਕਾਰਕ} ਜੀਭ ਤੋਂ ।
ਸਬਦੌ ਹੀ ਭਗਤ ਜਾਪਦੇ ਜਿਨ੍ ਕੀ ਬਾਣੀ ਸਚੀ ਹੋਇ ॥ (ਪੰਨਾ ੪੨੯ ) ਸਬਦੌ = {ਅਪਾਦਾਨ ਕਾਰਕ} ਬੋਲ ਬਾਣੀ ਤੋਂ ।

ਕਨੌੜੇ ਦੀ ਵਰਤੋਂ ਨਾਂਵ ਸ਼ਬਦਾਂ ਨਾਲ ਵੀ ਹੈ ਪੜਨਾਂਵ ਅਤੇ ਪੁਲਿੰਗ ਨਾਂਵ ,ਇਸਤਰੀ ਲਿੰਗ ਨਾਂਵ ਨਾਲ ਵੀ |

ਇਕ ਮਸਲਾ ਵੀਚਾਰ ਗੋਚਰਾ ਹੈ ਕਿ ਹੱਥ ਲਿਖਤ ਬੀੜਾਂ ਵਿਚ ਉਪਰੋਕਤ ਸ਼ਬਦਾ ਨਾਲ ਕਨੌੜੇ ਦੀ ਬਜਾਏ ਹੋੜਾ ਉਪਰ ਬਿੰਦੀ ਦੀ ਵਰਤੋਂ ਮਿਲਦੀ ਹੈ ਇਹ ਮਸਲਾ ਖੋਜ ਤਲਬ ਹੈ, ਪਾਠ ਭੇਦਾਂ ਦੀ ਸੂਚੀ ਵਿਚ ਭੀ ‘ਮੁਹੋ’ ਸ਼ੁੱਧ ਮੰਨਿਆਂ ਹੈ

ਭੁੱਲ-ਚੁੱਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’
Khalsasingh.hs@gmail.com