#ਵੈਸਾਖੀ#ੲਿਨਕਲਾਬ#1699

0
14

A A A

ਵੈਸਾਖੀ#ੲਿਨਕਲਾਬ#1699

ਬੁਜ਼ਦਿਲੀ ਤਿਆਗੋ
ਗ਼ਫਲਤ ਚੋਂ ਜਾਗੋ

ਸੋਨਾ ਸੀ ਤਜਿਆ
ਲੋਹਾ ਸੀ ਸਜਿਆ

ਭੋਰੇ ਸੀ ਵਿਸਾਰੇ
ਘੋੜੇ ਸੀ ਸ਼ਿੰਗਾਰੇ

ਮਣਕੇ ਨਾ ਘਮਾਓ
ਹੱਥ ਖੰਡੇ ਨੂੰ ਪਾਓ

ਨਾ ਯੋਗਾ ਦੀ ਯੁਕਤੀ
ਜੇ ਜੂਝੋਂ ਤਾਂ ਮੁਕਤੀ

ਜ਼ੁਲਮੀ ਨਾ ਬਣਨਾ
ਨਾ ਕਰਨਾ ਨਾ ਜਰਨਾ

ਨਾ ਵਰਨਾਂ ਦੀ ਵੰਡੀ
ਸੰਗਤ ਪੰਗਤ ਦੀ ਝੰਡੀ

ਅਣਖ ਗੈਰਤ ਹੈ ਜਾਗੀ
ਹਕੂਮਤਾਂ ਲੲੀ ਸੀ,ਤੇ ਹੈਂ ਬਾਗੀ

 

ਰਵਿੰਦਰ ਸਿੰਘ ਬੈਂਸ ਬਿੰਦਰਖ

9988160089

Previous articleBenti Chaupai Contradicts Guru Granth
Next articleਪੰਥ ਰਤਨ ਗਿਆਨੀ ਦਿੱਤ ਸਿੰਘ ਜੀ
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?