ਭਾਈ ਪਿੰਦਰਪਾਲ ਸਿੰਘ ਨਾਲ ‘ਦਸਮ ਗ੍ਰੰਥ’ ਬਾਰੇ ਚਰਚਾ

   

ਖਾਲਸਾ ਜੀਓ ! ਆਪ ਸਭ ਵਾਧਾਈ ਦੇ ਪਾਤਰ ਹੋ ਕਿ ‘ਦਸਮ ਗ੍ਰੰਥ’ ਬਾਰੇ ਭਾਈ ਪਿੰਦਰਪਾਲ ਸਿੰਘ ਨਾਲ ਮੇਰੀ ਚਰਚਾ ਨੀਯਤ ਕੀਤੀ ਗਈ ਹੈ ਤੇ ਮੈਂ ਜਰੂਰ ਇਸ ਵਿਚ ਸ਼ਾਮਲ ਹੋਵਾਂਗਾ।

 

ਕੁੱਝ ਸੱਜਣ ਇਹ ਲਿਖ ਰਹੇ ਹਨ ਕਿ ਇਹ ਪੋਸਟਰ ਨਕਲੀ ਹੈ। ਇਹ ਵੀਚਾਰ ਗਲਤ ਹੈ। ਜਦੋਂ ਹੀ ਪ੍ਰੋ ਸਰਬਜੀਤ ਸਿੰਘ ਧੂੰਦਾ ਤੇ ਭਾਈ ਗੁਰਲਾਲ ਸਿੰਘ ਦੀ ਚਰਚਾ ਦਾ ਪੋਸਟਰ ਪਾਇਆ ਗਿਆ ਸੀ ਤਾਂ ਮੈਂ ਖੁਦ ਭਾਈ ਗੁਰਲਾਲ ਸਿੰਘ ਦਾ ਨੰਬਰ ਲੱਭ ਕੇ ਆਪਣੇ ਹੀ ਇਕ ਦੋਸਤ ਤੋਂ ਉਸ ਨੂੰ ਫੂਨ ਕਰਵਾਇਆ। ਉਹ ਪਿੰਡ ਭਾਗਸਰ ਦੇ ਰਹਿਣ ਵਾਲਾ ਹੈ ਜੋ ਮੁਕਤਸਰ ਦੇ ਕੋਲ ਹੈ। ਹਾਲੇ ਗੱਲ ਕਰ ਹੀ ਰਹੇ ਸਾਂ ਕਿ ਉਸ ਨੂੰ ਬਾਹਰੋਂ ਫੂਨ ਆ ਗਿਆ। ਫਿਰ ਅਸੀਂ ਦੁਬਾਰਾ ਫੂਨ ਕੀਤਾ ਤਾਂ ਉਹ ਗੱਲ ਕਰਨ ਲਈ ਤਿਆਰ ਨਹੀਂ ਸੀ। ਪੁੱਛਣ ਤੇ ਪਤਾ ਚੱਲਿਆ ਕਿ ਭਾਈ ਗੁਰਲਾਲ ਸਿੰਘ ਜੀ ਨੇ ਦਸਮ ਗ੍ਰੰਥ ਤਾਂ ਦੇਖਿਆ ਵੀ ਨਹੀਂ ਪੜ੍ਹਿਆ ਹੋਣਾ ਤਾਂ ਦੂਰ ਦੀ ਗੱਲ। ਭਾਈ ਗੁਰਲਾਲ ਸਿੰਘ ਇਹ ਕਹਿੰਦਾ ਹੈ ਕਿ ਮੈਨੂੰ ਬਾਹਰ ਸੱਦੋ । ਮੈਂ ਬਾਹਰ ਆ ਕੇ ਚਰਚਾ ਕਰਨ ਲਈ ਤਿਆਰ ਹਾਂ। ਇਹ ਗੱਲ ਕਬੂਤਰ-ਬਾਜੀ ਵੱਲ ਇਸ਼ਾਰਾ ਕਰਦੀ ਹੈ। ਇਹ ਦੋਵੇਂ ਪੋਸਟਰ ਅਸਲੀ ਹਨ ਤੇ ਜਾਰੀ ਕਰਤਾ ਵੀ ਗੁਰਪਾਲ ਸਿੰਘ ਹੰਸਰਾ ਹੀ ਹੈ।

6 ਜੁਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ ਇਸ ਕਰਕੇ ਇਸ ਦਿਨ ਨੂੰ ਤਬਦੀਲ ਕਰਕੇ 13 ਜੂਨ ਜਾਂ 20 ਜੂਨ ਨੀਯਤ ਕਰ ਲਿਆ ਜਾਵੇ ਤਾਂ ਕੋਈ ਹਰਜ਼ ਵਾਲੀ ਗੱਲ ਨਹੀਂ ਹੋਵੇਗੀ। ਮੇਰੀ ਸਿਰਫ ਇਕੋ ਬੇਨਤੀ ਮਨਜ਼ੂਰ ਕਰਨੀ ਜੀ। ਫਰੀਮੌਨਟ ਗੁਰਦਵਾਰੇ ਦੀ ਥਾਂ ਫਰਿਜ਼ਨੋ ਵਿਚ ਡਾਕਟਰਾਂ ਦੇ ਗੁਰਦਵਾਰੇ ਚਰਚਾ ਕੀਤੀ ਜਾਵੇ ਤਾਂ ਹੋਰ ਵੀ ਬਿਹਤਰ ਹੋਵੇਗਾ। ਬਾਕੀ ਗੁਰਪਾਲ ਸਿੰਘ ਹੰਸਰਾ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਮੇਰੀ ਟੋਰਾਂਟੋ-ਫਰਿਜ਼ਨੋ-ਟੋਰਾਂਟੋ ਦੀ ਟਿਕਟ ਜ਼ਰੂਰ ਬੁੱਕ ਕਰਵਾ ਦੇਣ।

ਇਕ ਹੋਰ ਵੀਚਾਰ ਹੈ ਜੇਕਰ ਭਾਈ ਪਿੰਦਰਪਾਲ ਸਿੰਘ ਜੀ ਨੂੰ ਮਨਜ਼ੂਰ ਹੋਵੇ ਤਾਂ। ਐਸੀ ਕੋਈ ਵੀ ਗਿਲੇ ਵਾਲੀ ਗੱਲ ਨਹੀਂ ਕਿ ਤੁਸੀਂ ਮਿਸ਼ਨਰੀ ਕਾਲਜ਼ ਚੌਂਤੇ ਤੋਂ ਪੜ੍ਹ ਕੇ ਹੁਣ ਟਕਸਾਲੀ ਬਣ ਗਏ ਹੋ। ਇਹ ਤਾਂ ਉਹ ਮਿਰਗ ਦੇ ਕਸਤੂਰੀ ਲੱਭਣ ਵਾਲੀ ਗੱਲ ਹੈ। ਕਈ ਵਾਰੀ ਮਨੁੱਖ ਮਸੀਬਤ ਵਿਚ ਫਸਿਆ ਘਰਵਾਲੀ ਦੀ ਗੱਲ ਮੰਨਣ ਲਈ ਮਜ਼ਬੂਰ ਹੋ ਹੀ ਜਾਂਦਾ ਹੈ। ਸਿੱਖ ਸਿਧਾਂਤ ਜਾਵੇ ਢੱਠੇ ਖੂਹ ‘ਚ। ਭਾਈ ਪਿੰਦਰਪਾਲ ਸਿੰਘ ਜੀ ਮੇਰਾ ਦਾਦਾ-ਦਾਦੀ, ਮਾਂ-ਬਾਪ ਸੱਭ ‘ਟਕਸਾਲ ਭਿੰਡਰਾਂ’ ਦੇ ਚੇਲੇ ਸਨ। ਮੇਰਾ ਤਾਇਆ ਸਿੰਘ ਸਾਹਬ ਕਪੂਰ ਸਿੰਘ ਬਰਾੜ ਵੀ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦਾ ਮੂੰਹ ਬੋਲਿਆ ਤੀਜਾ ਪੁੱਤਰ ਸੀ ਜੋ 1974 ਵਿੱਚ ਚੜ੍ਹਾਈ ਕਰ ਗਿਆ ਸੀ। ਇਸ ਚਰਚਾ ਤੋਂ ਫੌਰੀ ਬਾਅਦ ਤੁਸੀਂ ਬਰੈਂਪਟਨ ਵਿਚ ਚਰਚਾ ਲਈ ਦਰਸ਼ਨ ਦੇਵੋ ਤਾਂ ਮੈਂ ਤੁਹਾਡੀ ਤੇ ਗੁਰਪਾਲ ਸਿੰਘ ਹੰਸਰਾ ਦੀ ਆਣ-ਜਾਣ ਦੀ ਟਿਕਟ ਬੁੱਕ ਕਰਵਾ ਦੇਵਾਂਗਾ। ਵੀਚਾਰ ਚਰਚਾ ਨੈਸ਼ਨਲ ਬੈਂਕੁਇਟ ਹਾਲ ‘ਮਿਸੀਸਾਗਾ’ ਵਿਚ ਕੀਤੀ ਜਾਵੇਗੀ। ਤੁਹਾਨੂੰ ਬੜੇ ਸਤਿਕਾਰ ਸਹਿਤ ਆਪਣੇ ਘਰ ਰੱਖਾਂਗਾ ਤੇ ਹੰਸਰਾ ਜੀ ਦੇ ਆਪਣੇ ਬਹੁਤ ਸਾਰੇ ਰਿਸ਼ਤੇਦਾਰ ਇੱਧਰ ਹਨ। ਉਹ ਉੱਧਰ ਚਲੇ ਜਾਣਗੇ। ਮੇਰੇ ਜਿਹੇ ਨਿਮਾਣੇ ਦਾ ਚਰਚਾ ਲਈ ਸੱਦ ਕੇ ਮਾਣ ਵਧਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੀ ਤਰੀਕ ਨੀਯਤ ਕਰਕੇ ਛੇਤੀ ਉੱਤਰ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਸਿੱਖ ਸੰਗਤਾਂ ਦਾ ਦਾਸਰਾ,
ਗੁਰਚਰਨ  ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ 
# 647 966 3132, 810 449 1079