ਬੱਚੇ ਮਨ ਦੇ ਸੱਚੇ

1
14

A A A

ਬੱਚੇ ਮਨ ਦੇ ਸੱਚੇ
  
  ‘ਬੱਚੇ ਮਨ ਦੇ ਸੱਚੇ’ ਸਭ ਨੂੰ  ਲਗਦੇ ਪਿਆਰੇ ਨੇ।
ਭਾਂਵੇਂ ਗਿੱਠ-ਗਿੱਠ ਨਲੀਆਂ ਵਗਦੀਆਂ,ਮਾਂ ਦੀ ਅੱਖਾਂ ਦੇ ਤਾਰੇ ਨੇ।
ਕਿਸੇ ਕੱਛੀ ਪੁੱਠੀ ਪਾਈ ਏ,ਕਿਸੇ ਨੇ ‘ਚੱਪਲ’ ਮਾਂ ਦੀ ਫਸਾਈ ਏ।
ਸਭ ਦੀ ਅਪਣੀ ‘ਟੌਹਰ ਹੈ ਵੱਖਰੀ, ਜਿਵੇਂ ਅਸਮਾਨ ਦੇ ਤਾਰੇ ਨੇ।
  ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ,ਭਾਂਵੇਂ……।
ਕਮੀਜ਼ ਦੇ ਬਟਨ ਉਤੇ ਥੱਲੇ ਲਗਾਏ,ਸਿਰ ਦੇ ਵਾਲ ਉਨ੍ਹਾਂ ਖਿੰਡਾਏ।
ਇਕ ਦੂਜੇ ਦੇ ਨਾਲ ਲੜ-ਭਿੜਕੇ ਵੀ,ਰਲ ਮਿਲ ਕੇ ਬੈਠੇ ਸਾਰੇ ਨੇ।
  ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ,ਭਾਂਵੇਂ……।
ਨਾ ਇਹ ਵੈਰ ਮਨਾਂ‘ਚ ਰੱਖਦੇ ਨੇ,ਸੱਚ ਕਹਿਣੋਂ ਕਦੇ ਨਾ ਝੱਕਦੇ ਨੇ।
ਬੱਚੇ ਹੁੰਦੇ ਹਨ ਮਨ ਦੇ ਸੱਚੇ, ਤਾਂ ਹੀ ਤਾਂ ਇਉਂ ਕਹਿੰਦੇ ਸਾਰੇ ਨੇ।
  ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ ਭਾਂਵੇਂ….।
ਇਹ ਭੁੱਖ ਲੱਗੀ ਤੋਂ ਹੀ ਰੋਂਦੇ ਨੇ,ਤੇ ‘ਨੀਂਦ ਆਈ ਤੋਂ ਹੀ ਸੌਂਦੇ ਨੇ।
ਛਲ-ਫਰੇਵ ਦੇ ‘ਪਰਛਾਂਵੇ ਤੋਂ ਵੀ, ਇਹ ‘ਕੋਹਾਂ’ ਦੂਰ ਹੀ ਸਾਰੇ ਨੇ।
  ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ,ਭਾਂਵੇਂ……।
ਖਿੜ-ਖਿੜ ਬੱਚਾ ਜਦ ਹੱਸਦਾ ,ਲੋਕ ਕਹਿੰਦੇ ਬੱਚੇ‘ਚ ਰੱਬ ਵੱਸਦਾ। 
ਜਿਨ੍ਹਾਂ ਰੱਬ ਦੇ ਦੀਦਾਰੇ ਪਾਏ ਉਨ੍ਹਾਂ ਬਚਿਆਂ ਵਾਂਗ ਮਨ ਸਵਾਰੇ ਨੇ।
  ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ,ਭਾਂਵੇਂ……। 
ਮਿੱਟੀ ਘੱਟੇ ਦੇ ਵਿਚ ਲਿਟਦੇ ਨੇ,ਇਕ ਦੂਜੇ ਉਤੇ ਵੀ ਸੱਟਦੇ ਨੇ।
ਰੂੜੀਆਂ ਉਤੇ ਢਿੱਡ ਘਸਾਉਂਦੇ, ਨੰਗ ਧੜੰਗੇ ਸਾਰੇ ਨੇ ,ਭਾਵੇਂ…….।
ਨਹਾ ਧੁਆਹ ਕੇ ਕਪੜੇ ਪਾਉਂਦੀ ਬਾਹਰ ਜਾਣ ਤੇ ਰੋਕ ਲਗਾਉਂਦੀ।
ਇਨ੍ਹਾਂਨੂੰ ਬਂਦਿਸ਼ ਮੂਲ ਨਾ ਸੁਹਾਉਂਦੀ,ਬੰਧਨ ਤੋੜਣਹਾਰੇ ਨੇ,ਭਾਵ…..।
ਮਾਂ ਲੋਰੀਆਂ ਗਾ ਕੇ ਸੁਆਂਦੀ, ਉਹ ਡਰਾਵੇ ਦੇ ਕੇ ਡਰਾਉਂਦੀ 
ਭੋਰਾ ਨੀਂਦ ਨਾ ਨੇੜੇ ਆਉਂਦੀ,ਨਾ ਡਰਦੇ, ਬਾਹਰ ਨੂੰ ਭੱਜਦੇ ਸਾਰੇ ਨੇ।

ਸੁਰਿੰਦਰ ਸਿੰਘ ਮਿਉਂਦ ਕਲਾਂ

 

  • Amarjit Singh

    Very Good.

Previous articleਖਾਲਸਾ ਅਖ਼ਬਾਰ – ਗੁਰਮਤਿ ਅਤੇ ਨਗਰ ਕੀਰਤਨ ਅੰਕ ਪੰਜਵਾਂ
Next articleਕੀ ਇਹ ਗੁਰਦੁਵਾਰੇ ਸਾਡੇ ਹਨ ?
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?