ਗੁਰਪੁਰਬ ਤੋਂ ਕੀ ਭਾਵ ਹੈ ?

9
12

A A A

davinder singh artist

ਸੱਚ ਜਾਣਿਓ! ਸਾਰੀ ਉਮਰ ਦਾ ਭੁਲੇਖਾ ਦੂਰ ਹੋ ਗਿਆ | 

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ‘ਗੁਰਪੁਰਬ’ ਸ਼ਬਦ ਦਾ ਜ਼ਿਕਰ ਕਈ ਥਾਂਈਂ ਆਇਆ ਹੈ| ਜਿਸ ਤੋਂ ਬਹੁਤ ਸਾਰੇ ਸਿੱਖਾਂ ਨੇ ਗੁਰਪੁਰਬ ਤੋਂ ਇਹੋ ਭਾਵ ਲਿਆ ਹੈ ਕਿ ਗੁਰਦੁਆਰਿਆਂ ਵਿਚ ਸਿੱਖ-ਸਤਿਗੁਰਾਂ ਦੇ ਜਨਮ ਦਿਹਾੜੇ, ਜੋਤੀ-ਜੋਤਿ ਸਮਾਉਣ ਦੇ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਮਨਾਉਣ ਦਾ ਨਾਂ ਹੀ ਗੁਰਪੁਰਬ ਹੈ| ਦੇਖਿਆ ਜਾਵੇ ਸਾਡੇ ਦਾਦੇ-ਪੜਦਾਦੇ, ਮਾਤਾ-ਪਿਤਾ ਜਾਂ ਅਸੀਂ ‘ਗੁਰਪੁਰਬਾਂ’ ਦੇ ਨਾਂ ਤੇ ਇਹੋ ਕੁੱਝ ਕਰਦੇ ਆ ਰਹੇ ਹਾਂ|

ਬੇਸ਼ਕ ਪਹਿਲੇ ਲੇਖਾਂ ਵਿਚ ਮੈਂ ਲਿਖਿਆ ਸੀ ਕਿ ਸਿੱਖਾਂ ਨੂੰ ਕੇਵਲ ਸਿੱਖ-ਇਤਿਹਾਸ ਨਾਲ ਸਬੰਧਤ ਤਿਉਹਾਰ ਹੀ ਮਨਾਉਣੇ ਚਾਹੀਦੇ ਹਨ ਪਰ ਜਦੋਂ  ਹੁਣ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ  ‘ਗੁਰਪੁਰਬ’ ਦੇ ਅਰਥ-ਭਾਵਾਂ ਨੂੰ ਸਮਝਿਆ, ਉਸ ਨਾਲ ਮੇਰਾ ਸਾਰੀ ਉਮਰ ਦਾ ਭੁਲੇਖਾ ਦੂਰ ਹੋ ਗਿਆ | ਤੁਸੀਂ ਵੀ ‘ਗੁਰਪੁਰਬ’ ਦੀ ਅਸਲੀਅਤ ਨੂੰ ਸਮਝ ਸਕਦੇ ਹੋ | 
‘ਗੁਰਪੁਰਬ’ ਦੋ ਸ਼ਬਦਾਂ (ਗੁਰ+ਪੁਰਬ) ਦੇ ਮੇਲ ਤੋਂ ਬਣਿਆ ਹੈ | ਗੁਰ (ਗੁਰੂ ) ਤੋਂ ਭਾਵ ਹੈ ਸੱਚ ਦਾ ਪ੍ਰਕਾਸ਼ ਕਰਨ ਵਾਲਾ ਜਿਹੜਾ ਝੂਠ ਦੇ ਹਨੇਰੇ ਨੂੰ ਦੂਰ ਕਰਦਾ ਹੈ | ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਸਿੱਖ ਦਾ ਗੁਰੂ ਕੌਣ ਹੈ ? ਜਵਾਬ ਹੈ :-   
ਸਬਦੁ ਗੁਰੂ ਸੁਰਤਿ ਧਿਨ ਚੇਲਾ||  (ਗੁ.ਗ੍ਰੰਥ.ਸਾ.ਪੰਨਾ-943)
ਬਾਣੀ ਗੁਰੂ   ਗੁਰੂ ਹੈ ਬਾਣੀ  ਵਿਚਿ ਬਾਣੀ ਅੰਮ੍ਰਿਤੁ ਸਾਰੇ|| (ਗੁ.ਗ੍ਰੰਥ.ਸਾ ਪੰਨਾ-982)

ਅਰਥਾਤ ਸਿੱਖ ਦਾ ਗੁਰੂ (ਸ਼ਬਦ ਜਾਂ ਗੁਰਬਾਣੀ) ਹੈ | 
ਹੁਣ ਦੇਖੋ, ਪੁਰਬ ਤੋਂ ਕੀ ਭਾਵ ਹੈ ? ਗੁਰਬਾਣੀ ਦਾ ਫ਼ੁਰਮਾਨ ਹੈ :-
ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ|| 
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ|| (ਗੁ.ਗ੍ਰੰਥ.ਸਾ.ਪੰਨਾ-596)

ਅਰਥਾਤ ਹੇ ਪ੍ਰਭੂ ! ਮੈ ਤੇਰਾ ਅਸਚਰਜ ਗੁਣ ਦੇਖਿਆ ਹੈ ਕਿ ਤੂੰ ਸਭਨਾਂ ਜੀਵਾਂ ਵਿਚ ਮੌਜੂਦ ਹੈਂ | ਹੇ ਪ੍ਰਭੂ ! ਤੇਰੇ ਵਿਚ ਬੇਅੰਤ ਗੁਣ ਹਨ, ਜਿਨ੍ਹਾਂ ਦੀ ਮੈਂ ਸਾਰ ਨਹੀਂ ਜਾਣਦਾ | ਇਸ ਲਈ ਮੈਂਨੂੰ ਮੂਰਖ ਨੂੰ ਸੋਝੀ ਬਖਸ਼ |
ਇਸ ਗੁਰਬਾਣੀ ਫ਼ੁਰਮਾਨ ਵਿਚ ਪੁਰਬ ਤੋਂ ਭਾਵ ਹੈ ਗੁਣ | 
ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 25 ਵੀਂ ਪਉੜੀ ਵਿਚ ਵੀ ਪੁਰਬ ਦਾ ਜ਼ਿਕਰ ਕੀਤਾ ਹੈ |
ਬਾਬਾ ਆਇਆ ਤੀਰਥੈ ਤੀਰਥ ਪੁਰਬ ਸਭੇ ਫਿਰਿ ਦੇਖੈ |
ਅਰਥਾਤ ਬਾਬਾ ਨਾਨਕ ਜੀ ਜਦੋਂ ਤੀਰਥਾਂ ਨੂੰ ਆਏ ਤਾਂ ਸਾਰੇ ਤੀਰਥ-ਪੁਰਬ (ਹਿੰਦੂ ਤੀਰਥਾਂ ਨਾਲ ਸਬੰਧਤ ਦਿਨ-ਦਿਹਾੜੇ ਜਿਵੇ ਕੁੰਭ ਗ੍ਰਹਿਣ ਆਦਿ  ਮੇਲੇ) ਘੁੰਮ-ਫਿਰ ਕੇ ਦੇਖੇ| 
ਸਪੱਸ਼ਟ ਹੈ ਕਿ ਇੱਥੇ ਹਿੰਦੂ-ਮਤ ਨਾਲ ਸਬੰਧਤ ਤਿਉਹਾਰਾਂ ਦੇ ਦਿਨ-ਦਿਹਾੜੇ ਵੀ ‘ਪੁਰਬ’ ਦੇ ਨਾਂ ਨਾਲ ਜਾਣੇ ਜਾਂਦੇ ਸਨ | ਪਰ ਗੁਰੂ ਨਾਨਕ ਸਾਹਿਬ ਨੇ ‘ਪੁਰਬ’ ਸ਼ਬਦ ਨੂੰ ਗੁਰਮਤਿ ਅਨੁਸਾਰ ਨਵੇਂ ਅਰਥਾਂ ਵਿਚ ਬਦਲ ਕੇ ਸਮਝਾਇਆ ਹੈ| ਗੁਰਬਾਣੀ ਦਾ ਫ਼ੁਰਮਾਨ ਹੈ :-
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ||  (ਗੁ.ਗ੍ਰੰਥ.ਸਾ ਪੰਨਾ -687)
ਅਰਥਾਤ ਗੁਰੂ ਸਾਹਿਬ ਸਮਝਾਉਂਦੇ ਹਨ ਕਿ  ਹਿੰਦੂਮਤ ਦੇ ਦਸ ਪੁਰਬ ( ਅਸ਼ਟਮੀ, ਚਤੁਰਦਸ਼ੀ, ਸੰਕਰਾਂਤਿ, ਪੂਰਣਮਾਸੀ, ਉਤਰਾਇਨ, ਦਕਿਣਾਇਨ, ਵਯਤਿਪਾਤ, ਚੰਦ੍ਰਗ੍ਰਹਣ, ਸੂਰਯਗ੍ਰਹਣ ਅਤੇ ਦਸ ਪਾਪ ਹਰਨ ਵਾਲੀ ਗੰਗਾ ਆਦਿ) ਦੀ ਥਾਂ ਸਤਿਗੁਰ ਦਾ ਬਖਸ਼ਿਆ ਹੋਇਆ ਸੱਚਾ-ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹਨ| 
ਯਾਦ ਰੱਖ,  ਗੁਰੂ ਦਾ ਸੱਚਾ-ਗਿਆਨ ਹੀ ਸਿੱਖਾਂ ਵਾਸਤੇ ਸਦਾ ਕਾਇਮ ਰਹਿਣ ਵਾਲੇ ਤਿਉਹਾਰ, ਪਵਿਤ੍ਰ ਦਿਹਾੜੇ ਜਾਂ ਪੁਰਬ ਹਨ (ਭਾਵ ਗੁਰੂ ਦੇ ਸੱਚੇ-ਗਿਆਨ ਨੂੰ ਜੀਵਨ ਵਿਚ ਲਾਗੂ ਕਰਨ ਤੋਂ ਬਿਨਾਂ ਹੋਰ ਸਾਰੇ ਤਿਉਹਾਰ, ਦਿਨ-ਦਿਹਾੜੇ ਜਾਂ ਪੁਰਬ ਮਨਾਉਣੇ ਪਖੰਡ ਹਨ)| ਗੁਰ ਅਤੇ ਪੁਰਬ ਦਾ ਸਮੁੱਚਾ ਭਾਵ ਹੋਇਆ ਕਿ ਗੁਰੂ ਦੇ ਸੱਚੇ ਗਿਆਨ ਨੂੰ ਹਾਸਲ ਕਰਨ ਵਾਲੇ ਦਿਨ | ਇਸ ਤਰ੍ਹਾਂ ਗੁਰਬਾਣੀ ਸਿੱਖਿਆ ਅਨੁਸਾਰ ਗੁਰਪੁਰਬ ਨੂੰ ‘ਗੁਰਗਿਆਨ ਪੁਰਬ’ ਵੀ ਆਖਿਆ ਜਾ ਸਕਦਾ ਹੈ|  
ਹੁਣ ਦੇਖੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਜਿੱਥੇ ‘ਗੁਰਪੁਰਬ’ ਦਾ ਜ਼ਿਕਰ ਆਉਂਦਾ ਹੈ, ਕੀ ਉਨ੍ਹਾਂ ਨੇ ਵਾਰਾਂ ਵਿਚ, ਸਿੱਖ-ਸਤਿਗੁਰਾਂ ਦੇ ਜਨਮ-ਦਿਹਾੜੇ, ਜੋਤੀ-ਜੋਤਿ ਸਮਾਉਣ ਦੇ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਮਨਾਉਣ ਦੀ ਸਿੱਖਾਂ ਨੂੰ ਕੋਈ ਹਦਾਇਤ ਕੀਤੀ ਹੈ ? ਜੇਕਰ ਅਸੀਂ ਨੌਵੀਂ ਵਾਰ  ਦੀ ਸਾਰੀ ਸਤਾਰਵੀਂ ਪਉੜੀ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ‘ਗੁਰਪੁਰਬ’ ਦੀ ਸਾਰੀ ਅਸਲੀਅਤ ਸਾਡੇ ਸਾਹਮਣੇ ਆ ਜਾਵੇਗੀ:-
1. ਪਹਿਲੇ ਗੁਰ ਉਪਦੇਸ ਦੇ ਸਿਖ ਪੈਰੀ ਪਾਏ|
2. ਸਾਧ ਸੰਗਤਿ ਕਰਿ ਧਰਮਸਾਲ ਸਿੱਖ ਸੇਵਾ ਲਾਇ|
3. ਭਾਇ ਭਗਤਿ ਭੈ ਸੇਵਦੇ ਗੁਰਪੁਰਬ ਕਰਾਏ|
4. ਸਬਦ ਸੁਰਤਿ ਲਿਵ ਕੀਰਤਨੁ ਸਚਿ ਮੇਲਿ ਮਿਲਾਏ|
5. ਗੁਰਮੁਖਿ ਮਾਰਗ ਸਚ ਦਾ ਸਚੁ ਪਾਰ ਲੰਘਾਏ|
6. ਸਚਿ ਮਿਲੈ ਸਚਿਆਰ ਨੋ ਮਿਲਿ ਆਪ ਗਵਾਏ| 

ਅਰਥ:   
1. ਪਹਿਲਾਂ ਗੁਰੂ ਜੀ ਸਿੱਖ ਨੂੰ ਆਪਣੀ ਚਰਨੀ ਲਾ ਕੇ (ਭਾਵ ਆਪਣੇ ਨਾਲ ਜੋੜ ਕੇ) ਉਸ ਨੂੰ ਉਪਦੇਸ਼ ਦਿੰਦੇ ਹਨ|
2. ਧਰਮ ਦੀ ਪਾਠਸ਼ਾਲਾ ਗੁਰੂ ਦੀ ਸੰਗਤ ਵਿਚ ਸਿੱਖ ਦੀ ਸੇਵਾ ਲਾਉਂਦੇ ਹਨ|
3. ਸਿੱਖ ਪ੍ਰੇਮਾ ਭਗਤੀ ਨਾਲ ਸੇਵਾ ਕਰਕੇ ਗੁਰਪੁਰਬ ਕਰਦੇ ਹਨ|
4. ਸ਼ਬਦ ਵਿਚ ਬਿਰਤੀ ਜੋੜ ਕੇ ਪ੍ਰਭੂ ਦੇ ਮੇਲ ਵਿਚ ਸਿੱਖ ਮਿਲਦੇ ਹਨ|
5. ਗੁਰਮੁੱਖਾਂ ਦਾ ਰਸਤਾ ਸੱਚਾ ਹੈ, ਸੱਚ ਹੀ ਉਨ੍ਹਾਂ ਨੂੰ ਪਾਰ ਕਰਨ ਵਾਲਾ ਹੈ|
6. ਪਰ ਸਚਿਆਰ ਮਨੁੱਖ ਨੂੰ ਹੀ ਸੱਚ ਦੀ ਪ੍ਰਾਪਤ ਹੁੰਦੀ ਹੈ, ਜਿਸ ਦੇ ਮਿਲਿਆਂ ਆਪਾ ਭਾਵ ਦੂਰ ਹੋ ਜਾਂਦਾ ਹੈ| 
ਭਾਈ ਗੁਰਦਾਸ ਜੀ ਦੀ ਨੌਵੀਂ ਵਾਰ ਦੀ ਤੀਜੀ ਪਉੜੀ:-
ਭਾਇ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰੰਦੇ|
ਅਰਥ:   ਗੁਰੂ ਦੇ ਸਿੱਖ ਪ੍ਰੇਮਾ ਭਗਤੀ ਅਤੇ ਪ੍ਰਭੂ ਦੇ ਭੈ ਵਿਚ ਰਹਿੰਦੇ ਹੋਏ ਗੁਰੂ ਦੀ ਸੇਵਾ ਵਿਚ ਗੁਰਪੁਰਬ ਕਰਦੇ ਹਨ| 
ਗੁਰੂ ਗੰ੍ਰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਗੁਰੂ ਦੀ ਸੇਵਾ ਕਿਵੇਂ ਹੋ ਸਕਦੀ ਹੈ ? ਗੁਰਬਾਣੀ ਦਾ ਫੁਰਮਾਨ ਹੈ :-
ਗੁਰ ਕੀ ਸੇਵਾ ਸਬਦੁ ਵੀਚਾਰੁ ||  ( ਗੁ.ਗੰ੍ਰ.ਸਾ.ਪੰਨਾ-223)
ਅਰਥਾਤ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਹੀ ਗੁਰੂ ਦੀ ਅਸਲ ਸੇਵਾ ਹੈ |
ਅਕਸਰ ਦੇਖਿਆ ਜਾਂਦਾ ਹੈ ਕਿ ਗੁਰਬਾਣੀ ਸ਼ਬਦਾਂ ਦੀ ਵੀਚਾਰ ਕਰਨ ਦੀ ਥਾਂ ‘ਗੁਰਪੁਰਬ’ ਦੀ ਆੜ ਵਿਚ ਗੁਰਦੁਆਰਿਆਂ ਅੰਦਰ ਗੁਰੂ ਗੰ੍ਰਥ ਸਾਹਿਬ ਦੇ ਅਨੇਕਾਂ ਅਖੰਡ ਪਾਠ ਕੀਤੇ ਜਾਂਦੇ ਹਨ, ਜਿਹੜੇ ਕੇ ਗੁਰਬਾਣੀ ਹੁਕਮ : ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ|| (ਗੁ.ਗ੍ਰੰਥ.ਸਾ ਪੰਨਾ -467) ਅਨੁਸਾਰ ਗੁਰਮਤਿ ਵਿਰੋਧੀ ਕੰਮ ਹੈ| 
ਭਾਈ ਗੁਰਦਾਸ ਜੀ ਦੀ ਉਨੱਤੀਵੀਂ ਵਾਰ ਦੀ ਪੰਜਵੀਂ ਪਉੜੀ :-
ਧਰਮਸਾਲ ਵਿਚਿ ਬੀਜਦੇ ਕਰਿ ਗੁਰਪੁਰਬ ਸੁ ਵਣਜ ਸਓਤੇ|
ਅਰਥ: ਸਿੱਖ ਧਰਮਸਾਲਾ ਵਿਚ ਗੁਰੂ ਦੀ ਸਿਖਿਆਵਾਂ ਨੂੰ ਆਪ ਦ੍ਰਿੜ ਕਰਦੇ ਹਨ ਅਤੇ ਦੂਜਿਆਂ ਨੂੰ ਦ੍ਰਿੜ ਕਰਾਉਣ ਦਾ ਵਣਜ (ਵਪਾਰ) ਕਰਨ ਲਈ ਗੁਰਪੁਰਬ ਕਰਦੇ ਹਨ| 
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪਹਿਲੀ ਪਉੜੀ:- 
ਭਾਉ ਭਗਤਿ ਗੁਰਪੁਰਬ ਕਰਿ ਨਾਮ ਦਾਨ ਇਸਨਾਨ ਦ੍ਰਿੜਾਇਆ|
ਜੇਹਾ ਬੀਉ ਤੇਹਾ ਫਲੁ ਪਾਇਆ| 
ਅਰਥ: ਜਿਹੜੇ ਪ੍ਰੇਮਾ ਭਗਤੀ ਨਾਲ ਗੁਰੂ ਦੀ ਸਿੱਖਿਆ ਆਪ ਦ੍ਰਿੜ ਕਰਦੇ ਹਨ ਅਤੇ ਉਹ  ਦੂਜਿਆਂ ਨੂੰ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਉਣ ਦਾ ਗੁਰਪੁਰਬ ਕਰਦੇ ਹਨ| ਜੈਸਾ ਕੋਈ ਬੀਜਦਾ ਹੈ, ਤੈਸਾ ਫ਼ਲ ਉਸ ਨੂੰ ਪ੍ਰਾਪਤ ਹੁੰਦਾ ਹੈ| 
ਨਾਮ, ਦਾਨ ਅਤੇ ਇਸ਼ਨਾਨ ਬਾਰੇ ਗੁਰਬਾਣੀ ਦਾ ਫ਼ੁਰਮਾਨ:
ਗੁਰ ਪਰਸਾਦੀ ਮੁਖੁ ਉਜਲਾ ਜਪਿ ਨਾਮੁ ਦਾਨੁ ਇਸਨਾਨੁ|| (ਗੁ.ਗ੍ਰੰਥ.ਸਾ ਪੰਨਾ -46)
ਅਰਥਾਤ ਜਿਹੜਾ ਮਨੁੱਖ, ਗੁਰੂ ਦੀ ਕ੍ਰਿਪਾ ਨਾਲ ਪ੍ਰਮਾਤਮਾ ਦਾ ਨਾਮ ਜਪ ਕੇ (ਭਾਵ ਗੁਰਬਾਣੀ ਸਿੱਖਿਆ ਹਾਸਲ ਕਰਦਾ ਹੈ), ਦਾਨ (ਦੂਜਿਆਂ ਨੂੰ ਅਗਿਆਨਤਾ ਵਿਚੋਂ ਕੱਢਣ ਦੀ ਸੇਵਾ ਕਰਦਾ ਹੈ) ਅਤੇ ਇਸ਼ਨਾਨ ( ਆਪਣੇ ਮਨ ਨੂੰ ਵਿਕਾਰਾਂ ਪਾਸੋਂ ਹਟਾ ਕੇ ਆਪਣਾ ਉੱਚਾ ਆਚਰਨ ਬਣਾਉਂਦਾ ਹੈ) , ਉਸ ਦਾ ਮੁੱਖ ਚਮਕ ਉੱਠਦਾ ਹੈ| 
ਹੁਣ ਦੇਖੋ, ਭਾਈ ਗੁਰਦਾਸ ਜੀ ਆਪਣੀ ਬਾਰ੍ਹਵੀਂ ਵਾਰ ਦੀ ਦੂਜੀ ਪਉੜੀ ਵਿਚ ਗੁਰਪੁਰਬ ਕਰਨ ਵਾਲੇ ਸਿੱਖਾਂ ਪ੍ਰਤੀ ਆਪਣੇ ਦਿਲ ਦੇ ਭਾਵ ਕਿਵੇਂ ਪ੍ਰਗਟ ਕਰਦੇ ਹਨ:-
ਕੁਰਬਾਣੀ ਤਿਨ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ|
ਗੁਰ ਸੇਵਾ ਫਲ ਸੁਫਲ ਫਲੰਦੇ| 

ਅਰਥ : ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੈਂ ਉਨ੍ਹਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਪ੍ਰੇਮਾ ਭਗਤੀ ਨਾਲ ਗੁਰਪੁਰਬ ਕਰਦੇ ਹਨ| ਗੁਰ ਸੇਵਾ ਤੋਂ ਪ੍ਰਾਪਤ ਹੋਣ ਵਾਲੇ ਸੁਫਲ ਫਲਾਂ (ਭਾਵ ਉੱਤਮ ਗੁਣਾਂ) ਨਾਲ ਉਹ ਫਲਦੇ ਹਨ| 
ਸਿੱਖਾਂ ਨੂੰ ਭਾਈ ਗੁਰਦਾਸ ਜੀ ਦੀਆਂ ਉਕਤ ਵਾਰਾਂ ਵਿਚ ਕੇਵਲ ‘ਗੁਰਪੁਰਬ’ ਸ਼ਬਦ ਹੀ ਨਜ਼ਰ ਆਉਂਦਾ ਹੈ ਪਰ ਇਨ੍ਹਾਂ ਵਾਰਾਂ ਵਿਚ ਗੁਰਪੁਰਬ ਦੇ ਨਾਂ ਤੇ ਗੁਰੂ ਨਾਲ ਸਦੀਵੀ ਸਾਂਝ ਕਿਵੇਂ ਪਾਉਣੀ ਹੈ ?, ਗੁਰ-ਸ਼ਬਦ ਦੀ ਸੇਵਾ ਕਿਵੇਂ ਕਰਨੀ ਹੈ ?, ਅਕਾਲਪੁਰਖ ਦਾ ਜਸ ਕਿਵੇਂ ਕਰਨਾ ਹੈ ? , ਗੁਰੂ ਦੇ ਸ਼ਬਦ ਵਿਚ ਲੀਨਤਾ ਕਿਵੇਂ ਕਰਨੀ ਹੈ ? , ਗੁਰਮਤਿ ਦਾ ਮਾਰਗ ਕਿਹੜਾ ਹੈ ? ਗੁਰਬਾਣੀ ਸਿੱਖਿਆ ਦੇ ਅਮੋਲਕ ਗੁਣਾਂ ਦਾ ਵਪਾਰ ਕਿਵੇਂ ਕਰਨਾ ਹੈ, ਗੁਰੂ ਦੀ ਸਿੱਖਿਆ ਆਪ ਕਿਵੇਂ ਦ੍ਰਿੜ ਕਰਨੀ ਹੈ ?, ਦੂਜਿਆਂ ਨੂੰ ਗੁਰਬਾਣੀ ਦੀ ਸਿੱਖਿਆ ਕਿਵੇਂ ਦ੍ਰਿੜ ਕਰਵਾਉਣੀ ਹੈ ? ਅਤੇ ਸਿੱਖ ਨੇ ਆਪਣਾ ਆਚਰਨ ਬਣਾਉਣ ਲਈ ਕਿਹੜਾ ਇਸ਼ਨਾਨ ਕਰਨਾ ਹੈ ?  ਆਦਿ ਨਜ਼ਰ ਨਹੀਂ ਆਉਂਦੇ| 
ਭਾਈ ਗੁਰਦਾਸ ਜੀ ਨੇ ਆਪਣੀਆਂ ਉਕਤ ਵਾਰਾਂ ਵਿਚ ਕਿਤੇ ਨਹੀਂ ਲਿਖਿਆ ਕਿ ਗੁਰਪੁਰਬ ਦੇ ਨਾਂ ਤੇ ਹਰ ਸਾਲ ਸਤਿਗੁਰਾਂ ਦੇ ਜਨਮ ਦਿਹਾੜੇ, ਜੋਤੀ-ਜੋਤਿ ਦਿਹਾੜੇ, ਸ਼ਹੀਦੀ ਦਿਹਾੜੇ ਆਦਿ ਮਨਾਏ ਜਾਣ| ਇਸ ਤੋਂ ਇਲਾਵਾ ਨਾ ਹੀ ਗੁਰੂ ਗੰ੍ਰਥ ਸਾਹਿਬ ਜੀ ਦੀ ਗੁਰਬਾਣੀ ਸਾਨੂੰ ਜਨਮ-ਮਰਨ ਦੇ ਦਿਹਾੜੇ ਮਨਾਉਣ ਦੀ ਹਦਾਇਤ ਕਰਦੀ ਹੈ | 
ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਸ ਵੇਲੇ ਹਰਦਿਆਲ ਪੰਡਤ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣ ਦੀ ਰਸਮ ਨਿਭਾਉਣ ਲੱਗਾ ਸੀ ਤਾਂ ਸਤਿਗੁਰੂ ਨੇ ਅਜਿਹਾ ਕਰਨ ਤੋਂ ਸਾਫ ਨਾ ਕਰ ਦਿੱਤੀ ਸੀ ਕਿਉਂਕਿ ਗੁਰੂ ਸਾਹਿਬ ਨੇ ਉਸ ਸਮੇਂ ਦੀ ਪੁਜਾਰੀ ਸ੍ਰੇਣੀ ਵੱਲੋਂ ਧਰਮ ਦੇ ਨਾਂ ਤੇ ਕੀਤੀਆਂ ਜਾਂਦੀਆਂ ਰੀਤਾਂ-ਰਸਮਾਂ ਨੂੰ ਮੁਢੋਂ ਹੀ ਰੱਦ ਕਰ ਦਿੱਤਾ ਸੀ| 
ਪਰ ਹੁਣ ਕਿੱਡੀ ਸਿੱਤਮ ਦੀ ਗੱਲ ਹੈ ਕਿ ਅੱਜ ਗੁਰਦੁਆਰਿਆਂ ਵਿਚ ਪੁਜਾਰੀ ਸ਼੍ਰੇਣੀ ਧਰਮ ਦੇ ਨਾਂ ਤੇ ਉਹੀ ਰੀਤਾਂ-ਰਸਮਾਂ ਆਪ ਕਰਨ ਲੱਗੀ ਹੋਈ ਹੈ ਅਤੇ ਸਿੱਖ-ਕੌਮ ਪਾਸੋਂ ਕਰਾਉਣ ਵਿੱਚ ਲੱਗੀ ਹੋਈ ਹੈ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦਲੇਰੀ ਨਾਲ ਰੱਦ ਕਰਕੇ ਇਕ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪ੍ਰਚਾਰਿਆ ਸੀ| ਦੂਜੀ ਸਿੱਤਮ ਦੀ ਗੱਲ ਇਹ ਹੈ ਕਿ ਸਤਿਗੁਰਾਂ ਅਤੇ ਭਗਤ-ਜਨਾਂ ਦੀ ਗੁਰਬਾਣੀ ਨੂੰ ਉਨ੍ਹਾਂ ਦੇ ਭੋਗਾਂ ਉਤੇ ਲਾਗੂ ਕਰਕੇ ਸਿੱਖੀ-ਸਿਧਾਂਤਾਂ ਦਾ ਹੀ ਭੋਗ ਪਾ ਦਿੱਤਾ ਹੈ| ਜੇਕਰ ਸਿੱਖ ਆਪਣੇ ਸਤਿਗੁਰੂ ਅਤੇ ਭਗਤ-ਜਨਾਂ ਦੀ ਪ੍ਰਚਾਰੀ ਹੋਈ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਕਦਰ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਆਪਣੇ ਸਤਿਗੁਰਾਂ ਅਤੇ ਭਗਤ-ਜਨਾਂ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਦਾ ਸਹਾਰਾ ਲੈ ਕੇ,  ਧਰਮ ਦੇ ਨਾਂ ਤੇ ਕੀਤੇ ਜਾਂਦੇ ਪਖੰਡਾਂ ਨੂੰ ਦ੍ਰਿੜਤਾ ਨਾਲ ਰੱਦ ਕਰਨਾ ਹੋਵੇਗਾ| 
ਯਾਦ ਰੱਖੋ, ਗੁਰਮਤਿ ਵਿਚ ਕਿਸੇ ਦਾ ਵੀ ਜਨਮ-ਮਰਨ ਦਾ ਦਿਹਾੜਾ ਨਹੀਂ ਮਨਾਇਆ ਜਾ ਸਕਦਾ ਕਿਉਂਕਿ ਗੁਰਬਾਣੀ ਦਾ ਫ਼ੁਰਮਾਨ ਹੈ:-
ਨਹ ਕਿਛੁ ਜਨਮੈ ਨਹ ਕਿਛੁ ਮਰੈ|| ਆਪਨ ਚਲਿਤੁ ਆਪ ਹੀ ਕਰੈ|| (ਗੁ.ਗ੍ਰੰਥ.ਸਾ ਪੰਨਾ -281)
ਅਰਥਾਤ ਨਾ ਕੁੱਝ ਜੰਮਦਾ ਹੈ ਅਤੇ ਨਾ ਹੀ ਕੁੱਝ ਮਰਦਾ ਹੈ| ਇਹ ਜਨਮ-ਮਰਨ ਪ੍ਰਭੂ ਆਪ ਹੀ ਖੇਲ ਰਿਹਾ ਹੈ| 
ਜਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ|| (ਗੁ.ਗ੍ਰੰਥ.ਸਾ ਪੰਨਾ -472)
ਅਰਥਾਤ ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾ ਹੈ ਅਤੇ ਮਰਦਾ ਹੈ| 
ਗੁਰਮਤਿ ਅਨੁਸਾਰ ਹਰ ਇਕ ਜੀਵ ਵਿਚ ਰੱਬੀ ਜੋਤਿ ਜਗ ਰਹੀ ਹੈ, ਜਿਸ ਦਾ ਕਦੇ ਨਾਸ ਨਹੀਂ ਹੁੰਦਾ| ਇਸ ਧਰਤੀ ਉਤੇ ਜੀਵਾਂ ਦਾ ਕੇਵਲ ਸਰੀਰ ਹੀ ਨਾਸ ਹੁੰਦਾ ਹੈ| ਇਹ ਸਭ ਕੁੱਝ ਪ੍ਰਮਾਤਮਾ ਦੇ ਹੁਕਮ ਵਿਚ ਹੋ ਰਿਹਾ ਹੈ| ਸ੍ਰਿਸ਼ਟੀ ਵਿਚ ਬਨਸਪਤੀ ਅਤੇ ਜੀਵਾਂ ਦਾ ਪੈਦਾ  ਅਤੇ ਖ਼ਤਮ ਹੋਣਾ ਕੁਦਰਤ ਦਾ ਇਕ ਸਦੀਵੀ ਨਿਯਮ ਹੈ| ਗੁਰਮਤਿ ਵਿਚ ਕਿਸ ਮਨੁੱਖ ਦਾ ਜੰਮਣਾ-ਮਰਨਾ ਮੰਨਿਆ ਗਿਆ ਹੈ? ਫ਼ੁਰਮਾਨ ਹੈ:-
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ||
ਜਨਮ ਮਰਣੁ ਉਸ ਹੀ ਕਉ ਹੈ ਰੇ   ਓਹਾ ਆਵੈ ਜਾਈ|| (ਗੁ.ਗ੍ਰੰਥ.ਸਾ ਪੰਨਾ -999)

ਅਰਥਾਤ ਜਿਸ ਸਿਰਜਣਹਾਰ ਕਰਤਾਰ ਨੇ ਇਹ ਰਚਨਾ ਰਚੀ ਹੈ, ਉਸ ਨੇ ਮਨੁੱਖਾ ਸਰੀਰ ਪੈਦਾ ਕਰਨ ਵੇਲੇ, ਹਉਮੈ ਵੀ ਉਸ ਦੇ ਅੰਦਰ ਪਾ ਦਿੱਤੀ ਹੈ| ਉਸ ਹਉਮੈ ਨੂੰ ਹੀ ਜਨਮ-ਮਰਨ ਦਾ ਗੇੜ ਪਿਆ ਰਹਿੰਦਾ ਹੈ, ਉਹੀ ਹਉਮੈ ਜੰਮਦੀ-ਮਰਦੀ ਹੈ| 
ਜਨਮ-ਮਰਨ ਦੀ ਸਚਾਈ ਨਾ ਸਮਝਣ ਵਾਲੇ ਹੀ ਆਪਣੀ ਹਉਮੈ ਅਧੀਨ ਹੋ ਕੇ ਜਨਮ ਦਿਨ ਦੀ ਖੁਸ਼ੀ ਮਨਾਉਂਦੇ ਹਨ ਅਤੇ ਮਰਨ ਦੀ ਗ਼ਮੀ ਦੇ ਦਿਨ ਮਨਾਉਂਦੇ ਹਨ|
ਗੁਰਬਾਣੀ ਦਾ ਇਕ ਇਹ ਵੀ ਫੈਸਲਾ ਹੈ ਕਿ ਜਿਹੜਾ ਮਨੁੱਖ ਆਪਣੀ ਹਉਮੈ ਨੂੰ ਮਾਰ ਕੇ ਪ੍ਰਮਾਤਮਾ ਨਾਲ ਇਕ-ਮਿਕ ਹੋਵੇ ਅਤੇ ਮਨੁੱਖਤਾ ਦੀ ਭਲਾਈ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ, ਉਹ ਜਨਮ-ਮਰਨ ਤੋਂ ਸਦਾ ਮੁਕਤ ਹੁੰਦਾ ਹੈ| ਗੁਰਬਾਣੀ ਦਾ ਫੁਰਮਾਨ ਹੈ:-
ਜਨਮ ਮਰਣ ਦੁਹਹੁ ਮਹਿ ਨਾਹੀ ਜਨ ਪਰਉਪਕਾਰੀ ਆਏ||
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ|| (ਗੁ.ਗ੍ਰੰਥ.ਸਾ ਪੰਨਾ -749)

ਅਰਥਾਤ ਸੰਤ-ਜਨ ਜਨਮ-ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ| ਸੰਤ-ਜਨ ਹੋਰਨਾਂ ਨੂੰ ਆਤਮਕ ਜੀਵਨ ਦੀ ਦਾਤਿ ਦੇ ਕੇ ਪ੍ਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ ਅਤੇ ਉਨ੍ਹਾਂ ਨੂੰ ਪ੍ਰਮਾਤਮਾ ਨਾਲ ਮਿਲਾ ਦਿੰਦੇ ਹਨ| 
ਸਾਰੇ ਸਿੱਖ-ਗੁਰੂ ਸਾਹਿਬਾਨ, ਭਗਤ-ਜਨ ਅਤੇ ਗੁਰੂ ਦੇ ਸਿੱਖ ਅਕਾਲਪੁਰਖ ਦੇ ਭਾਣੇ ਵਿਚ ਚਲਣ ਵਾਲੇ ਮਹਾਂਪੁਰਖ ਸਨ, ਜਿਹੜੇ ਜਨਮ-ਮਰਨ ਤੋਂ ਮੁਕਤ ਸਨ | ਸਾਰਿਆਂ ਨੇ ਮਨੁੱਖਤਾ ਦੀ ਭਲਾਈ ਹਿੱਤ ਅਕਾਲਪੁਰਖ ਦੇ ਭਾਣੇ ਵਿਚ ਆਪਣੇ ਆਪ ਨੂੰ ਕੁਰਬਾਨ ਕਰਾ ਦਿੱਤਾ ਸੀ|  ਜਿਸ ਦੀ ਅਨੌਖੀ ਮਿਸਾਲ ਗੁਰੂ ਅਰਜਨ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠ ਕੇ ਦਿੱਤੀ ਅਤੇ ਆਖਿਆ: ਤੇਰਾ ਕੀਆ ਮੀਠਾ ਲਾਗੈ || ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ|| (ਗੁ.ਗ੍ਰੰਥ.ਸਾ ਪੰਨਾ -394), ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਆਰੇ ਨਾਲ ਦੋਫਾੜ ਕੀਤਾ, ਭਾਈ ਸਤੀ ਦਾਸ ਜੀ ਦਾ ਸਰੀਰ ਰੂੰ ਵਿਚ ਲਪੇਟ ਕੇ ਸਾੜਿਆ ਗਿਆ,ਭਾਈ ਦਿਆਲਾ ਜੀ ਨੂੰ ਉਬਲਦੇ ਦੇਗੇ ਵਿਚ ਉਬਾਲਿਆ ਗਿਆ, ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵੱਖਰਾ ਕੀਤਾ ਗਿਆ, ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿਚ ਚਿਣਿਆ ਗਿਆ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਧਰਮ ਲਈ ਕੁਰਬਾਨ ਕਰਾ ਦਿੱਤਾ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਸ਼ਹੀਦ ਕਰਾਇਆ, ਭਾਈ ਮਨੀ ਸਿੰਘ ਜੀ ਦੇ ਸਰੀਰ ਦਾ ਬੰਦ-ਬੰਦ ਕੱਟਿਆ ਗਿਆ, ਭਾਈ ਤਾਰੂ ਸਿੰਘ ਜੀ ਦੇ ਸਿਰ ਦਾ ਖੋਪਰ ਰੰਬੀ ਨਾਲ ਉਤਾਰਿਆ ਗਿਆ, ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ ਸਿੰਘ ਨੂੰ ਚਰਖੜੀਆਂ ਤੇ ਚਾੜ੍ਹ ਕੇ ਤੁੰਬਾ-ਤੁੰਬਾ ਕੀਤਾ ਗਿਆ, ਸਿੱਖ ਬੀਬੀਆਂ ਨੇ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਨੇਜ਼ਿਆਂ ਤੇ ਟੰਗਵਾਇਆ, ਬੱਚਿਆਂ ਦੇ ਟੁਕੜੇ-ਟੁਕੜੇ ਕਰਾ ਕੇ ਆਪਣੀ ਝੋਲੀਆਂ ਵਿਚ ਪੁਆਇਆ ਇਸ ਤੋਂ ਬਾਅਦ  ਆਪ ਵੀ ਅਨੇਕਾਂ ਜ਼ੁਲਮ ਅਤੇ ਤਸੀਹੇ ਸਹਿਨ ਕੀਤੇ|  ਕਿਸੇ ਨੇ ਵੀ ਸੱਚ-ਧਰਮ ਨੂੰ ਦਾਗ਼ ਨਾ ਲੱਗਣ ਦਿੱਤਾ ਅਤੇ ਸਾਰਿਆਂ ਨੇ ਹੀ ਅਕਾਲਪੁਰਖ ਦਾ ਭਾਣਾ ਮੰਨਦੇ ਹੋਏ ਆਪਣੇ ਆਪ ਨੂੰ ਖੁਸ਼ੀ ਨਾਲ ਸ਼ਹੀਦ ਕਰਾਇਆ| ਸਿੱਖ-ਇਤਿਹਾਸ ਦੇ ਸ਼ਹੀਦਾਂ ਦਾ ਇਤਿਹਾਸ ਬਹੁਤ ਵੱਡਾ ਹੈ, ਜਿਸ ਦੀ ਮਿਸਾਲ ਦੁਨੀਆਂ ਵਿਚ ਹੋਰ ਕਿਧਰੇ ਨਹੀਂ ਮਿਲਦੀ| 
ਭਾਈ ਗੁਰਦਾਸ ਜੀ ਦੇ ਜੀਵਨ ਕਾਲ ਵਿਚ ਗੁਰੂ ਅਰਜੁਨ ਪਾਤਸ਼ਾਹ ਦੀ ਸ਼ਹੀਦੀ ਹੋਈ ਅਤੇ ਛੇਵੇਂ ਗੁਰੂ ਸਾਹਿਬ ਤਕ ਸਿੱਖੀ ਦੇ ਪ੍ਰਚਾਰ ਦੀ ਸੇਵਾ ਕੀਤੀ| ਭਾਈ ਗੁਰਦਾਸ ਜੀ ਨੇ ਪਹਿਲੇ ਸਿੱਖ ਸਤਿਗੁਰਾਂ ਦੇ ਜਨਮ ਦਿਹਾੜੇ, ਜੋਤੀ-ਜੋਤਿ ਸਮਾਉਣ ਦੇ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਨੂੰ ‘ਗੁਰਪੁਰਬ’ ਦਾ ਨਾਂ ਨਹੀਂ ਦਿੱਤਾ| ਗੁਰੂ ਨਾਨਕ ਸਾਹਿਬ ਨੇ ਸਦੀਵੀ ਪੁਰਬ: ਗੁਰ ਗਿਆਨ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ|| ਅਨੁਸਾਰ ਗੁਰੂ ਦਾ ਸੱਚਾ-ਗਿਆਨ ਹੀ ਸਿੱਖਾਂ ਵਾਸਤੇ ਸਦਾ ਕਾਇਮ ਰਹਿਣ ਵਾਲਾ ਪੁਰਬ ਦੱਸਿਆ ਹੈ| ਜਿਹੜੇ ਸਤਿਗੁਰੂ ਦੇ ਹੁਕਮ ਅਨੁਸਾਰ ਚਲਦੇ ਹਨ, ਉਨ੍ਹਾਂ ਪ੍ਰਤੀ ਗੁਰਬਾਣੀ ਦਾ ਫ਼ੁਰਮਾਨ ਹੈ:-
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ||  (ਗੁ.ਗ੍ਰੰਥ.ਸਾ ਪੰਨਾ -651)
ਅਰਥਾਤ  ਹੇ ਨਾਨਕ ! ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ ਜੋ ਸਤਿਗੁਰੂ ਦੇ ਪਿਆਰ (ਭਾਵ ਹੁਕਮ) ਵਿਚ ਚਲਦੇ ਹਨ|
ਗੁਰਬਾਣੀ ਗਿਆਨ ਨੂੰ ਹਾਸਲ ਕਰਨ ਦੀ ਥਾਂ ਸਿੱਖ ਗੁਰਬਾਣੀ ਹੁਕਮਾਂ ਦੀ ਉਲੰਘਣਾ ਕਰਕੇ ਗੁਰਦੁਆਰਿਆਂ ਵਿਚ ਜਿਹੜੇ ਸਾਰਾ ਸਾਲ ਦਿਨ-ਦਿਹਾੜੇ ਮਨਾਉਂਦੇ ਹਨ, ਉਨ੍ਹਾਂ ਦੀ ਇਕ ਝਲਕ ਪੇਸ਼ ਹੈ:  

1. ਦਸ ਗੁਰੂ ਸਾਹਿਬਾਨ ਦੇ ਜਨਮ ਦਿਹਾੜੇ + 8 ਜੋਤੀ-ਜੋਤਿ ਸਮਾਉਣ ਅਤੇ 2 ਸ਼ਹੀਦੀ ਦਿਹਾੜੇ,   ਗਿਣਤੀ = 20
2. ਗੁਰੂ ਅੰਗਦ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਗੁਰਗੱਦੀ ਦਿਹਾੜੇ,                        ਗਿਣਤੀ = 09
3. ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ         ਗਿਣਤੀ = 02
4. ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਗੁਰਗੱਦੀ ਦਿਹਾੜਾ                                ਗਿਣਤੀ = 02
5.15 ਭਗਤ- ਜਨ+11 ਭੱਟ ਜਨ +3 ਗੁਰਸਿੱਖ (ਗੁਰੂ ਗ੍ਰੰਥ ਸਾਹਿਬ ਵਾਲੇ)                           ਗਿਣਤੀ = 29
6. ਵੱਡੇ ਸਾਹਿਬਜ਼ਾਦਿਆਂ + ਛੋਟੇ ਸਾਹਿਬਜ਼ਾਦਿਆਂ ਦੇ ਜਨਮ ਦਿਹਾੜੇ ਅਤੇ
ਮਾਤਾ ਗੁਜਰੀ ਜੀ ਸਮੇਤ ਸ਼ਹੀਦੀ ਦਿਹਾੜੇ |                                                                ਗਿਣਤੀ = 07
7. ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਅਤੇ 
     ਭਾਈ ਸ਼ਾਹਬਾਜ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ|                     ਗਿਣਤੀ = 05
8. ਸੰਗਰਾਂਦ, ਪੂਰਨਮਾਸੀ, ਮੱਸਿਆ ਅਤੇ ਦਸਮੀ (ਸਾਲ ਦੀ ਕੁੱਲ ਗਿਣਤੀ)|                           ਗਿਣਤੀ = 48
9. ਵਿਸਾਖੀ, ਹੋਲਾ-ਮਹੱਲਾ, ਦੀਵਾਲੀ, ਮਾਘੀ, ਬਸੰਤ ਪੰਚਮੀ, ਬੀੜ ਸਾਹਿਬ ਦਾ ਮੇਲਾ               ਗਿਣਤੀ = 06

10. ਸਾਧਾਂ-ਸੰਤਾਂ ਦੇ ਜਨਮ-ਦਿਹੜੇ, ਬਰਸੀਆਂ ਅਤੇ ਅਖੰਡ ਪਾਠਾਂ ਦਾ ਕੋਈ ਅੰਤ ਹੀ ਨਹੀਂ|     ————–
                                                                                               ਕੁੱਲ ਗਿਣਤੀ  = 128
ਗੁਰਦੁਆਰਿਆਂ ਅਤੇ ਸਮਾਗਮਾਂ ਵਿਚ ਅਕਸਰ ਸੁਣਿਆ ਜਾਂਦਾ ਹੈ ਕਿ ਬ੍ਰਾਹਮਣ ਨੇ ਹਿੰਦੂ ਲੋਕਾਂ ਨੂੰ ਅਨੇਕਾਂ ਦੇਵੀ-ਦੇਵਤਿਆਂ, ਅਵਤਾਰਾਂ, ਭਗਵਾਨਾਂ, ਤਿਉਹਾਰਾਂ ਦੀ ਪੂਜਾ ਕਰਨ ਵਿਚ ਉਲਝਾਇਆ ਹੋਇਆ ਹੈ| ਇਸ ਦੇ ਉਲਟ ਸਿੱਖ ਇਕ ਅਕਾਲਪੁਰਖ ਅਤੇ ਇਕ ਗੁਰੂ ਨੂੰ ਹੀ ਮੰਨਦੇ ਹਨ| ਦੂਜਿਆਂ ਉੱਤੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਸਿੱਖਾਂ ਨੂੰ ਇਹ ਕੌੜਾ ਸੱਚ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਅੱਜ ਗੁਰਦੁਆਰਿਆਂ ਦੇ ਪੁਜਾਰੀਆਂ ਨੇ ਆਪ ਵੀ ਤਾਂ ਉਕਤ (128) ਅਨੇਕਾਂ ਦਿਨ-ਦਿਹਾੜਿਆਂ ਦੀ ਪੂਜਾ ਕਰਾਉਣ ਵਿਚ ਸਿੱਖ-ਕੌਮ ਨੂੰ ਬੁਰੀ ਤਰ੍ਹਾਂ ਉਲਝਾਇਆ ਹੋਇਆ ਹੈ| ਫ਼ਰਕ ਕੋਈ ਨਹੀਂ ਹੈ| ਜੇਕਰ ਕੋਈ ਫ਼ਰਕ ਦੇਖਿਆ ਜਾ ਸਕਦਾ ਹੈ ਤਾਂ ਉਹ ਕੇਵਲ ਇਕ ਹੀ ਹੈ| ਹਿੰਦੂ ਲੋਕ ਆਪਣੇ ਧਰਮ ਗੰ੍ਰਥਾਂ ਦਾ ਸਹਾਰਾ ਲੈ ਕੇ ਸਭ ਕੁੱਝ ਕਰ ਰਹੇ ਹਨ ਪਰ ਸਿੱਖ ਗੁਰਬਾਣੀ ਹੁਕਮਾਂ ਦੀ ਉਲੰਘਣਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਇਹ ਸਭ ਕੁੱਝ ਕਰ ਰਹੇ ਹਨ| ਗੁਰਪੁਰਬਾਂ ਨੂੰ ਮਾਇਆ ਪੁਰਬ ਬਣਾ ਕੇ ਸਿੱਖ-ਕੌਮ ਨੂੰ ਧਰਮ ਦੇ ਨਾਂ ਤੇ ਲੁੱਟਿਆ ਜਾ ਰਿਹਾ ਹੈ| ਅੱਜ ਸਿੱਖਾਂ ਨੇ ਗੁਰਦੁਆਰਿਆਂ ਵਿਚ ਸਾਰਾ ਸਾਲ ਉਕਤ ਦਿਹਾੜੇ ਮਨਾ ਕੇ, ਹਿੰਦੂਮਤ ਨੂੰ ਵੀ ਮਾਤ ਪਾ ਦਿੱਤੀ ਹੈ ਕਿਉਂਕਿ ਐਨੇ ਦਿਹਾੜੇ ਤਾਂ ਹਿੰਦੂ ਲੋਕ ਵੀ ਨਹੀਂ ਮਨਾਉਂਦੇ| ਕੁੱਝ ਸਵਾਲ:- 
ਪਹਿਲਾ ਸਵਾਲ :  ਸਿੱਖਾਂ ਨੇ ਹੁਣ ਤਕ ਗੁਰਦੁਆਰਿਆਂ ਵਿਚ ਉਕਤ ਦਿਹਾੜਿਆਂ ਨੂੰ ਮਨਾਉਣ ਸਮੇਂ ਅਨੇਕਾਂ ਅਖੰਡ ਪਾਠ ਕਰਕੇ ਸਿੱਖ-ਕੌਮ ਨੂੰ ਕੀ ਸਿਖਾਇਆ ਹੈ ? 
ਜਵਾਬ : ਕੁੱਝ ਵੀ ਨਹੀਂ| ਉਕਤ ਦਿਹਾੜਿਆਂ ਨੂੰ ਗੁਰਦੁਆਰਿਆਂ ਵਿਚ ਮਨਾਉਣ ਲਈ ਪੁਜਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਅਖੰਡ-ਪਾਠਾਂ ਵਿਚ ਰੋਲ ਕੇ ਰੱਖ ਦਿੱਤਾ ਹੈ|

ਦੂਜਾ ਸਵਾਲ: ਕੀ ਸਿੱਖਾਂ ਨੇ ਸਾਰੀ ਉਮਰ ਉਕਤ ਦਿਹਾੜੇ ਮਨਾ ਕੇ ਬ੍ਰਾਹਮਣੀ ਰੀਤਾਂ-ਰਸਮਾਂ: ਜਿਵੇਂ ਕਿ ਅਨੇਕਾਂ ਦੇਵੀ-ਦੇਵਤਿਆਂ, ਅਵਤਾਰਾਂ, ਪੱਥਰਾਂ, ਸਮਾਧਾਂ, ਬੁੱਤਾਂ, ਤਸਵੀਰਾਂ, ਖੇੜਿਆਂ, ਥਾਂਨਾਂ, ਦਰਖ਼ਤਾਂ, ਖੂਹਾਂ ਅਤੇ ਗੁੱਗਾ ਆਦਿ ਦੀ ਪੂਜਾ, ਸਮਾਧੀਆਂ, ਭੋਗ ਲਵਾਉਣੇ, ਜੋਤ, ਕੁੰਭ, ਨਾਰੀਅਲ ਰੱਖਣਾ, ਦਾਨ, ਤਿਲਕ, ਮਾਲਾ ਫੇਰਨੀ, ਤੰਤਰ-ਮੰਤਰ, ਸੰਗਰਾਂਦ, ਪੂਰਨਮਾਸੀ, ਮੱਸਿਆ, ਬਰਤ, ਕਰਮ-ਕਾਂਡ, ਵਹਿਮ-ਭਰਮ, ਪਖੰਡ, ਅੰਧ-ਵਿਸ਼ਵਾਸ, ਸੂਤਕ-ਪਾਤਕ, ਜਾਤ-ਪਾਤ (ਵਰਣ-ਵੰਡ), ਸ਼ਗਨ-ਅਪਸ਼ਗਨ, ਪੁੱਛਣਾ, ਮੁਹਰਤ, ਤਿਥਿ-ਵਾਰ, ਵਿਆਹਾਂ ਦੇ ਸਾਹੇ ਕਢਵਾਉਣੇ, ਜੈ-ਮਾਲਾ, ਸਿਹਰਾ,ਰੱਖੜੀ, ਟਿੱਕਾ, ਲੋਹੜੀ, ਕਰਵਾ ਚੌਥ, ਕੰਜਕਾਂ, ਨਵਰਾਤਰੇ, ਦੁਸਹਿਰਾ, ਦੀਵਾਲੀ, ਹੌਲੀ, ਘੜਾ ਭੰਨਣਾ, ਫੁੱਲ ਚੁਗਣੇ ਤੇ ਗੰਗਾ / ਪਾਤਾਲਪੁਰੀ ਪਾਉਣੇ, ਮ੍ਰਿਤਕ ਦੇ ਨਾਂ ਭਾਂਡੇ-ਬਿਸਤਰੇ ਦੇਣੇ, ਬਰਸੀਆਂ ਮਨਾਉਣੀਆਂ, ਪ੍ਰੇਤ-ਕਿਰਿਆ, ਸ਼ਰਾਧ ਅਤੇ ਤੀਰਥ ਆਦਿ ਦਾ ਆਪਣੇ ਜੀਵਨ ਵਿਚੋਂ ਤਿਆਗ ਕੀਤਾ ਹੈ ?
ਜਵਾਬ: ਮੌਜੂਦਾ ਹਾਲਤ ਦੇਖਣ ਤੋਂ ਪਤਾ ਲਗਦਾ ਹੈ ਕਿ ਉਕਤ ਰੀਤਾਂ-ਰਸਮਾਂ ਵਿੱਚੋਂ ਸਿੱਖਾਂ ਨੇ ਕੁੱਝ ਵੀ ਨਹੀਂ  ਤਿਆਗਿਆ|

ਤੀਜਾ ਸਵਾਲ : ਕੀ ਸਿੱਖਾਂ ਨੇ ਉਕਤ ਦਿਹਾੜੇ ਮਨਾਉਣ ਉਪਰੰਤ ਕੇਸਾਂ ਦੀ ਬੇਅਦਬੀ ਕਰਨੀ ਛੱਡ ਦਿੱਤੀ ਹੈ ?
ਜਵਾਬ: ਕੋਈ ਟਾਵੇਂ-ਟਾਵੇਂ ਸਿੱਖ ਹੋਣਗੇ ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕਰਨੀ ਛੱਡੀ ਹੋਵੇ, ਪਰ ਸਿੱਖਾਂ ਦੀ ਜ਼ਿਆਦਾ ਗਿਣਤੀ ਖ਼ਾਸ ਕਰਕੇ ਨੌਜਵਾਨ ਲੜਕੇ ਆਪਣਾ ਸਿੱਖੀ ਸਰੂਪ ਗੁਆ ਕੇ ਮੋਨੇ ਹੋ ਚੁੱਕੇ ਹਨ | ਇਸੇ ਤਰ੍ਹਾਂ ਸਿੱਖ ਔਰਤਾਂ ਅਤੇ ਬੱਚੀਆਂ ਨੇ ਆਪਣੇ ਕੇਸ ਅਤੇ ਅਤੇ ਭਰਵੱਟਿਆਂ ਦੀ ਬੇਅਦਬੀ ਕਰਕੇ ਸਿੱਖੀ ਸਰੂਪ ਨੂੰ ਵਿਗਾੜ ਲਿਆ ਹੈ|

ਚੌਥਾ ਸਵਾਲ: ਕੀ ਉਕਤ ਦਿਹਾੜੇ ਮਨਾਉਣ ਉਪਰੰਤ ਸਿੱਖਾਂ ਨੇ ਆਪਣੇ ਬਿਊਟੀ ਪਾਰਲਰ ਬੰਦ ਕਰ ਦਿੱਤੇ ਹਨ ?
ਜਵਾਬ: ਬਿਲਕੁਲ ਨਹੀਂ ਸਗੋਂ ਬਿਉਟੀ ਪਾਰਲਰ ਖੋਲਣ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਜਾਂਦੇ ਹਨ| 

ਪੰਜਵਾਂ ਸਵਾਲ : ਕੀ ਉਕਤ ਦਿਹਾੜੇ ਮਨਾਉਣ ਉਪਰੰਤ  ਨਸ਼ੇ ਕਰਨ ਵਾਲੇ ਸਿੱਖਾਂ ਨੇ ਹਰ ਪ੍ਰਕਾਰ ਦੇ ਨਸ਼ੇ ਤਿਆਗ ਦਿੱਤੇ ਹਨ?
ਜਵਾਬ: ਸਿੱਖ ਤਾਂ ਉਕਤ ਦਿਹਾੜਿਆਂ ਵਾਲੇ ਦਿਨ ਵੀ ਸ਼ਰਾਬ ਪੀਂਦੇ ਹਨ| ਜਿਨ੍ਹਾਂ ਨੂੰ ਸ਼ਰਾਬ,  ਨਸ਼ਿਆਂ ਦੇ ਕੈਪਸੂਲਾਂ ਅਤੇ ਸਮੈਕ ਆਦਿ  ਦੀ ਲਤ ਲੱਗ ਚੁੱਕੀ ਹੈ, ਉਨਾਂ ਦਾ ਸਬੰਧ ਕੇਵਲ ਨਸ਼ਿਆਂ ਨਾਲ ਹੈ, ਸਿੱਖੀ ਨਾਲ ਨਹੀਂ| ਅੱਜ ਦੀ ਨੌਜਵਾਨ ਪੀੜ੍ਹੀ (ਲੜਕੇ ਅਤੇ ਲੜਕੀਆਂ) ਨਸ਼ਿਆਂ ਵਿਚ ਬਹੁਤ ਬੁਰੀ ਤਰ੍ਹਾਂ ਗਲਤਾਨ ਹੈ| ਜਿਨ੍ਹਾਂ ਉੱਤੇ ਉਕਤ ਦਿਹਾੜਿਆਂ ਨੂੰ ਮਨਾਉਣ ਦਾ ਕੋਈ ਅਸਰ ਨਹੀਂ ਹੋਇਆ| 

ਛੇਵਾਂ ਸਵਾਲ : ਕੀ ਉਕਤ ਦਿਹਾੜਿਆਂ ਨੂੰ  ਮਨਾਉਣ ਵਾਲੇ ਸਿੱਖਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਨੀ ਅਤੇ ਸਮਝਣੀ ਸ਼ੁਰੂ ਕਰ ਦਿੱਤੀ ਹੈ?
ਜਵਾਬ: ਉਕਤ ਦਿਹਾੜਿਆਂ ਨੂੰ ਮਨਾਉਣ ਵਾਲੇ ਸਿੱਖਾਂ ਵਿਚੋਂ ਜ਼ਿਆਦਾ ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਨੇ ਸਾਰੀ ਉਮਰ ਵਿਚ ਆਪ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਕੇ ਹੀ ਨਹੀਂ ਦੇਖੀ, ਗੁਰਬਾਣੀ ਸਮਝਣ ਵਾਲੀ ਗੱਲ ਤਾਂ ਕੋਹਾਂ ਦੂਰ ਹੈ| ਜਿਨ੍ਹਾਂ ਸਿੱਖਾਂ ਨੇ ਖੰਡੇ-ਬਾਟੇ ਦੀ ਪਾਹੁਲ ਲਈ ਹੋਈ ਹੈ, ਉਹ  ਕੇਵਲ ਗੁਟਕਿਆਂ ਵਿਚ ਦਰਜ ਬਾਣੀ ਪੜ੍ਹਨ ਤਕ ਹੀ ਸੀਮਤ ਹਨ| ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਣ ਅਤੇ ਸਮਝਣ ਦੀ ਕੋਸ਼ਿਸ਼ ਉਹ ਵੀ ਕਦੇ ਨਹੀਂ ਕਰਦੇ| 

ਸੱਤਵਾਂ ਸਵਾਲ: ਉਕਤ ਦਿਹਾੜਿਆਂ ਨੂੰ ਮਨਾਉਣ ਦੇ ਸਬੰਧ ਵਿਚ ਜਿਹੜੇ ਸਿੱਖ  ਨਗਰ ਕੀਰਤਨ ਜਾਂ ਪ੍ਰਭਾਤ ਫੇਰੀਆਂ ਕੱਢਦੇ ਹਨ, ਉਨ੍ਹਾਂ ਨੇ ਅੱਜ ਤਕ ਕੀ ਸਿੱਖਿਆ ? 
ਜਵਾਬ: ਨਗਰ ਕੀਰਤਨਾਂ ਜਾਂ ਪ੍ਰਭਾਤ ਫੇਰੀਆਂ ਦੌਰਾਨ ਪੁਜਾਰੀ ਸ੍ਰੇਣੀ ਮਾਇਆ ਇਕੱਤਰ ਕਰ ਲੈਂਦੀ ਹੈ  ਪਰ ਸਿੱਖ ਸੰਗਤ ਗੁਰਬਾਣੀ ਸਿੱਖਿਆ ਹਾਸਲ ਕਰਨ ਦੀ ਥਾਂ ਕੇਵਲ ਘੁੰਮ-ਫਿਰ ਕੇ ਆਪਣਾ ਕੀਮਤੀ ਸਮਾਂ  ਬਰਬਾਦ ਕਰਦੀ ਹੈ|

ਅੱਠਵਾਂ ਸਵਾਲ : ਕੀ ਉਕਤ ਦਿਹਾੜੇ ਮਨਾ ਕੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮ: ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ|| (ਗੁ.ਗ੍ਰੰਥ.ਸਾ ਪੰਨਾ -920) ਤੇ ਅਮਲ ਕਰਦੇ ਹੋਏ ਅਸ਼ਲੀਲ ਗ੍ਰੰਥ ਦੀਆਂ ਰਚਨਾਵਾਂ ਪੜ੍ਹਣੀਆਂ ਛੱਡ ਦਿੱਤੀਆਂ ਹਨ? 
ਜਵਾਬ: ਬਿਲਕੁਲ ਨਹੀਂ| ਨਿੱਤ ਸਵੇਰੇ-ਸ਼ਾਮ ਆਪਣੇ ਸਤਿਗੁਰ ਦੇ ਹੁਕਮਾਂ ਦੀ ਘੋਰ-ਉਲੰਘਣਾ ਕਰਦੇ ਹਨ| 

ਨੌਵਾਂ ਸਵਾਲ : ਕੀ ਉਕਤ ਦਿਹਾੜੇ ਮਨਾ ਕੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ  ਗੁਰਬਾਣੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੇਵਲ ਅਕਾਲਪੁਰਖ ਜਾਂ ਆਪਣੇ ਸਤਿਗੁਰੂ ਅੱਗੇ ਅਰਦਾਸ ਕਰਨ ਦੀ ਸੇਧ ਲੈ ਕੇ ਭਗਉਤੀ (ਦੁਰਗਾ ਦੇਵੀ) ਅੱਗੇ ਅਰਦਾਸ ਕਰਨੀ ਛੱਡ ਦਿੱਤੀ ਹੈ?
ਜਵਾਬ: ਬਿਲਕੁਲ ਨਹੀਂ| 

ਦਸਵਾਂ ਸਵਾਲ: ਕੀ ਉਕਤ ਦਿਹਾੜੇ ਮਨਾ ਕੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਗਾਇਕਾਂ ਨੇ ਲਚਰਤਾ ਵਾਲੇ ਗੀਤ ਗਾਣੇ ਛੱਡ ਦਿੱਤੇ ਹਨ?
ਜਵਾਬ: ਬਿਲਕੁਲ ਨਹੀਂ| 

ਗਿਆਰਵਾਂ ਸਵਾਲ : ਵਿਸਾਖੀ ਦਾ ਦਿਹਾੜਾ ਸਾਰੇ ਗੁਰਦੁਆਰਿਆਂ ਵਿਚ ਮਨਾਇਆ ਜਾਂਦਾ ਹੈ| ਵਿਸਾਖੀ ਦਾ ਅਸਲ ਮਨੋਰਥ ਹੈ ਖੰਡੇ-ਬਾਟੇ ਦੀ ਪਾਹੁਲ ਛਕਣਾ| ਕੀ ਵਿਸਾਖੀ ਦਾ ਦਿਹਾੜਾ ਮਨਾਉਣ ਵਾਲੇ ਉਸ ਦਿਨ ਖੰਡੇ-ਬਾਟੇ ਦੀ ਪਹੁਲ ਛਕ ਲੈਂਦੇ ਹਨ? 
ਜਵਾਬ: ਸਾਰੇ ਨਹੀਂ, ਟਾਵੇਂ-ਟਾਵੇਂ| ਉਸ ਦਿਨ ਜ਼ਿਆਦਾ ਗਿਣਤੀ ਮੱਥੇ ਟੇਕਣ ਵਾਲਿਆਂ ਦੀ ਹੀ ਹੁੰਦੀ ਹੈ| 

ਬਾਰ੍ਹਵਾਂ ਸਵਾਲ:  ਕੀ ਉਕਤ ਦਿਹਾੜਿਆਂ ਨੂੰ ਮਨਾਉਣ ਸਮੇਂ ਗੁਰਦੁਆਰਿਆਂ ਵਿਚ ਸਿੱਖੀ-ਸਿਧਾਂਤਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ? 
ਜਵਾਬ: ਬਿਲਕੁਲ ਨਹੀਂ | ਜੇਕਰ ਹੋਇਆ ਹੁੰਦਾ ਤਾਂ ਅੱਜ ਸਿੱਖ-ਕੌਮ ਦੀ ਢਹਿੰਦੀ ਕਲਾ ਨਹੀਂ ਸੀ ਹੋਣੀ| 

ਤੇਰਵਾਂ ਸਵਾਲ: ਕੀ ਉਕਤ ਦਿਹਾੜਿਆਂ ਨੂੰ ਮਨਾ ਕੇ ਸਿੱਖਾਂ ਨੇ ਬ੍ਰਾਹਮਣੀ ਜਾਤੀ-ਵੰਡ ਦੀ ਪੰਜਾਲੀ ਨੂੰ ਆਪਣੇ ਗਲੋਂ ਲਾਹ ਦਿੱਤਾ? 
ਜਵਾਬ: ਬਿਲਕੁਲ ਨਹੀਂ|  ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਹੋਰ ਸੇਵਾਦਾਰ ਆਪਣੇ ਆਪ ਨੂੰ  ਇਸ ਪੰਜਾਲੀ ਤੋਂ ਮੁਕਤ ਨਹੀਂ ਕਰ ਸਕੇ| ਗੁਰਦੁਆਰਿਆਂ ਵਿਚ ਜਾਣ ਵਾਲੇ ਸਿੱਖਾਂ ਦਾ ਜਾਤੀ-ਵੰਡੀ ਦੀ ਪੰਜਾਲੀ ਤੋਂ ਮੁਕਤ ਹੋਣ ਬਹੁਤ ਦੂਰ ਦੀ ਗੱਲ ਹੈ|  

ਚੌਦਵਾਂ ਸਵਾਲ : ਗੁਰੂ ਅਰਜੁਨ ਸਾਹਿਬ ਜੀ ਦੇ  ਸ਼ਹੀਦੀ ਦਿਹਾੜੇ ਤੇ ਮੀਠੇ ਪਾਣੀ ਦੀਆਂ ਛਬੀਲਾਂ ਲਾ ਕੇ ਸਿੱਖਾਂ ਨੂੰ ਕੀ ਸਿਖਾਇਆ? 
ਜਵਾਬ: ਕੁੱਝ ਵੀ ਨਹੀਂ| ਛਬੀਲਾਂ ਦੇ ਨਾਂ ਤੇ ਕਰੋੜਾਂ ਰੁਪਿਆ ਹਰ ਸਾਲ ਬਰਬਾਦ ਕੀਤਾ ਜਾਂਦਾ ਹੈ| 

ਪੰਦਰਵਾਂ ਸਵਾਲ: ਸਿੱਖਾਂ ਨੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਕੇ ਹੁਣ ਤਕ ਕੀ ਸਿੱਖਿਆ ਹੈ? 
ਜਵਾਬ:  ਸਿੱਖਾਂ ਨੇ ਸ਼ਹੀਦੀ ਦਿਹਾੜਿਆਂ ਨੂੰ ਖਾਣ-ਪੀਣ ਦੇ ਮੇਲੇ ਬਣਾਇਆ ਹੋਇਆ ਹੈ| ਭਾਂਤ-ਭਾਂਤ ਦੇ ਲੰਗਰਾਂ ਦੀਆਂ ਜਲੇਬੀਆਂ, ਖੀਰ, ਪਕੌੜੇ ਆਦਿ ਖਾ ਕੇ  ਸਿੱਖ ਆਪਣਾ ਮਨ-ਪ੍ਰਚਾਵਾ ਕਰਦੇ ਦੇਖੇ ਜਾਂਦੇ ਹਨ| ਇਕ ਸਾਲ ਦੀ ਗੱਲ ਹੈ ਕਿ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਇਕ ਜ਼ਿਮੀਦਾਰ ਲੱਡੂਆਂ ਦੀ ਟਰਾਲੀ ਭਰ ਕੇ ਲਿਆਇਆ|  ਬੈਂਕ ਵਾਲੇ ਪਾਸੇ ਟਰਾਲੀ ਖੜ੍ਹੀ ਕਰਕੇ ਉੱਥੇ ਖੜ੍ਹੀ ਭੀੜ ਵਿਚ ਲੱਡੂ ਵੰਡ ਰਿਹਾ ਸੀ| ਇਹ ਕਾਰਾ ਮੈਂ ਆਪਣੀ ਅੱਖੀਂ ਦੇਖਿਆ ਸੀ| ਸ਼ਹੀਦੀ ਦਿਹਾੜੇ ਤੇ ਨੌਜਵਾਨ ਆਪਣੇ ਮੂੰਹਾਂ ਵਿਚ ਪੀਪਨੀਆਂ/ਵਾਜੇ ਵਜਾਉਂਦੇ, ਲੋਕਾਂ ਦੀਆਂ ਧੀਆਂ/ਭੈਣਾਂ ਨੂੰ ਛੇੜਦੇ ਹੋਏ ਅਤੇ ਹੱਲਾ-ਗੁੱਲਾ ਕਰਦੇ ਸ਼ਰੇਆਮ ਦੇਖੇ ਜਾ ਸਕਦੇ ਹਨ|

ਸੌਲਵਾਂ ਸਵਾਲ: ਹੁਣ ਤਕ ਸਾਰੀ ਉਮਰ ਉਕਤ ਦਿਹਾੜੇ ਮਨਾ ਕੇ ਸਿੱਖਾਂ ਨੇ ਕੀ ਖੱਟਿਆ ?
ਜਵਾਬ: ਉਕਤ ਦਿਹਾੜਿਆਂ ਨੂੰ ਗੁਰਦੁਆਰਿਆਂ ਵਿਚ ਹਰ ਸਾਲ ਮਨਾਉਣ ਨਾਲ ਗੁਰਦੁਆਰਿਆਂ ਦੀਆਂ ਗੋਲਕਾਂ ਮਾਇਆ ਨਾਲ ਨੱਕੋ-ਨੱਕ ਭਰ ਜਾਂਦੀਆਂ ਹਨ| ਗੁਰਦੁਆਰਿਆਂ ਦੇ ਸੇਵਾਦਾਰ ਲੱਕੜੀ ਦੇ ਡੰਡਿਆਂ/ਫੱਟੀਆਂ ਨਾਲ ਨੋਟਾਂ ਨੂੰ ਗੋਲਕਾਂ ਵਿਚ ਤੁੰਨ ਰਹੇ ਹੁੰਦੇ ਹਨ| ਅਰਦਾਸ ਉਪਰੰਤ ਦੋਹਰਾ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਉ ਗ੍ਰੰਥ |…ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ| ਪੜ੍ਹਿਆ ਜਾਂਦਾ ਹੈ| ਅੰਤ ਵਿਚ ਬੋਲੇ ਸੋ ਨਿਹਾਲ| ਸਤਿ ਸ੍ਰੀ ਅਕਾਲ| ਨਾਲ ਸਮਾਪਤੀ ਹੋ ਜਾਂਦੀ ਹੈ| ਗੁਰਬਾਣੀ ਸਿੱਖਿਆ ਨੂੰ ਹਾਸਲ ਕੀਤੇ ਬਗੈਰ ਸਿੱਖ ਕੜਾਹ ਪ੍ਰਸਾਦ ਅਤੇ ਸਿੱਖ ਲੰਗਰ ਛਕ ਕੇ ਡਕਾਰ ਮਾਰਦੇ ਹੋਏ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ| 
ਅਕਸਰ ਅਸੀਂ ਪਿੱਡਾਂ ਵਿਚ  ਇਕ ਗੀਤ ਸੁਣਿਆ ਕਰਦੇ ਸੀ ਕਿ:- ਸਾਰੀ ਉਮਰ ਗਵਾ ਲਈ ਤੂੰ, ਜਿੰਦੜੀਏ ਕੁੱਝ ਨਾ ਜਹਾਨ ਵਿਚੋਂ ਖੱਟਿਆ| ਸਿੱਖਾਂ ਉੱਤੇ ਵੀ ਇਹੋ ਕੁੱਝ ਢੁਕਦਾ ਹੈ:- ਦਿਨ-ਦਿਹਾੜੇ ਮਨਾ ਲਏ ਸਿੱਖਾ ਤੂੰ, ਕੁੱਝ ਵੀ ਨਾ ਗੁਰੂ ਕੋਲੋਂ ਸਿੱਖਿਆ| ਜੇਕਰ ਕੁੱਝ ਸਿੱਖਿਆ ਹੁੰਦਾ ਤਾਂ ਸਿੱਖ-ਕੌਮ ਅੱਜ ਚੜ੍ਹਦੀ ਕਲਾ ਵਿਚ ਹੁੰਦੀ| 
ਉਪਰੋਕਤ ਸਵਾਲਾਂ-ਜਵਾਬਾਂ ਨੂੰ ਪੜ੍ਹ ਕੇ ਅਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹਨ ਕਿ ਗੁਰਦੁਆਰਿਆਂ ਅਤੇ ਘਰਾਂ  ਵਿਚ ਅਣਗਿਣਤ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾ ਕੇ ਅਸੀਂ ਕੀ ਸਿੱਖਿਆ ਅਤੇ ਆਪਣੇ ਬੱਚਿਆਂ ਨੂੰ ਹੁਣ ਤਕ ਕੀ ਸਿਖਾਇਆ ਹੈ? ਕੁੱਝ ਵੀ ਨਾ ਸਿੱਖਣ ਦਾ ਕਸੂਰ ਸਿੱਖਾਂ ਦਾ ਆਪਣਾ ਹੈ ਕਿਉਂਕਿ ਸਿੱਖਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਕਿ ਸਿੱਖਾਂ ਨੇ ਗੁਰਦੁਆਰਿਆਂ ਵਿਚ ਕਿਸ ਮਨੋਰਥ ਲਈ ਜਾਣਾ ਹੈ| ਗੁਰੂ ਕੋਲ ਜਾਣ ਦੇ ਅਸਲ ਮਨੋਰਥ ਨੂੰ ਗੁਰਬਾਣੀ ਇਸ ਪ੍ਰਕਾਰ ਸਮਝਾਉਂਦੀ ਹੈ:-
ਸੇਵਕ ਸਿਖ ਪੂਜਣ ਸਭਿ ਆਵਹਿ ਗਾਵਹਿ ਹਰਿ ਹਰਿ ਊਤਮ ਬਾਨੀ||
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰ ਮਾਨੀ|| (ਗੁ.ਗ੍ਰੰਥ.ਸਾ ਪੰਨਾ -669)

ਅਰਥਾਤ ਸੇਵਕ (ਗੁਰਦੁਆਰਿਆਂ ਦੇ ਪ੍ਰਚਾਰਕ) ਅਖਵਾਉਣ ਵਾਲੇ ਅਤੇ ਸਿੱਖ ਅਖਵਾਉਣ ਵਾਲੇ ਜਿਹੜੇ ਗੁਰੂ ਦੇ ਦਰ ਤੇ ਅਕਾਲਪੁਰਖ ਦੀ ਸੇਵਾ ਭਗਤੀ ਕਰਨ ਲਈ ਪ੍ਰਮਾਤਮਾ ਦੀ ਸਿਫਤਿ ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਉਂਦੇ ਹਨ| ਪਰ ਅਕਾਲਪੁਰਖ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮਾਂ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ| 
ਜੇਕਰ ਅਸੀਂ ਗੁਰੂ ਗੰ੍ਰਥ ਸਾਹਿਬ ਜੀ ਦੀ ਸਰਬ-ਉੱਚਤਾ, ਸਿੱਖ-ਇਤਿਹਾਸ ਦੀ ਵਿਲੱਖਣਤਾ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਿੱਖ-ਕੌਮ ਦਾ ਨਿਆਰਾਪਨ ਹਮੇਸ਼ਾ ਲਈ ਬਰਕਰਾਰ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਦੂਜਿਆਂ ਉੱਤੇ ਨਿਰਭਰ ਰਹਿਣ ਦੀ ਬਜਾਏ ਆਪ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸਮਝਣ ਲਈ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਦਸ ਭਾਗਾਂ ਵਿਚ ਦਰਪਣ ਪੜ੍ਹਨਾ ਪਵੇਗਾ, ਗੁਰਬਾਣੀ ਅਤੇ ਸਿੱਖ-ਇਤਿਹਾਸ ਨਾਲ ਸਬੰਧਤ ਚੰਗੇ ਸਿੱਖ ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹਣ ਦੀ ਆਪਣੇ ਅੰਦਰ ਰੁਚੀ ਪੈਦਾ ਕਰਨੀ ਹੋਵੇਗੀ| ਇਸ ਤੋਂ ਇਲਾਵਾ ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਆਪਣੇ ਗੁਰੂ ਦੇ ਸੱਚੇ ਗਿਆਨ ਨਾਲ ਉਮਰ-ਭਰ ਦੀ ਸਾਂਝ ਅਤੇ ਆਪਣੇ ਗੁਰੂ ਦੇ ਗੁਰਬਾਣੀ ਹੁਕਮਾਂ ਦੀ ਪਾਲਣਾ ਕਰਨ ਦਾ ਨਾਂ ਹੀ ਅਸਲ ਵਿਚ ਗੁਰਪੁਰਬ (ਗੁਰਗਿਆਨ ਪੁਰਬ) ਹੈ |
ਗੁਰੂ ਪਿਆਰਿਓ ! ਗੁਰਬਾਣੀ ਸਿੱਖਿਆ ਅਨੁਸਾਰ ਗੁਰਗਿਆਨ ਪੁਰਬ ਮਨਾਉਣੇ ਹਨ ਜਾਂ ਮਾਇਆ ਪੁਰਬ ? ਫ਼ੈਸਲਾ ਤੁਹਾਡੇ ਹੱਥ | 

ਦਵਿੰਦਰ ਸਿੰਘ, ਆਰਟਿਸਟ, ਖਰੜ|
ਮੋਬਾਇਲ ਨੰ:97815-09768

 • MALKIAT SINGH

  bhai sahib ji waheguruji ka khalsa waheguru ji ki fateh ji  jis tran is lekh da sirlekh hai sari umar da bhulekha door ho gya  thik isetran hi gurbani di roshani vich is da khulasa kar k eh bharm door ho gya hai ji kirpa karke is tran di jankari wale lekh  likhde raho ji   bahut hi dhanwad ji

 • hatmeet singh

  Sardaar g 

  waheguru g da khalsa waheguru g Di fathe

  :   ਗੁਰੂ ਦੇ ਸਿੱਖ ਪ੍ਰੇਮਾ ਭਗਤੀ ਅਤੇ ਪ੍ਰਭੂ ਦੇ ਭੈ ਵਿਚ ਰਹਿੰਦੇ ਹੋਏ ਗੁਰੂ ਦੀ ਸੇਵਾ ਵਿਚ ਗੁਰਪੁਰਬ ਕਰਦੇ ਹਨ| 
  ਗੁਰੂ ਗੰ੍ਰਥ ਸਾਹਿਬ ਜੀ ਦੀ

  ise vich eh dusya gya ha Ki 

  gupurab ni Ki karde Ne 

  par eh nahi patta chal Reha 

  Ki itha " Gurparb da mean " 

  kitha likhaya ha 

   

 • ਸਤਿਕਾਰਯੋਗ ਸਰਦਾਰ ਮਲਕੀਅਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ| ਬੇਨਤੀ ਕੀਤੀ ਜਾਂਦੀ ਹੈ ਕਿ ਗੁਰਬਾਣੀ ਦੀ ਰੋਸਨੀ ਵਿਚ ਗੁਰਪੁਰਬ ਦੀ ਅਸਲੀਅਤ ਨੂੰ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ| ਇਸ ਤੋਂ ਇਲਾਵਾ ਇਹ ਵੀ ਬੇਨਤੀ ਕੀਤੀ ਜਾਂਦੀ ਹੇੈ ਕਿ  ਜਿਵੇਂ ਜਿਵੇਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਹੋਈ ਤਿਵੇਂ ਤਿਵੇਂ ਤੁਹਾਡੇ ਸਾਰਿਆਂ ਦੀ ਖਿਦਮਤ ਵਿਚ ਲੇਖ ਲਿਖਣ ਦਾ ਨਿਮਾਣਾ  ਜਿਹਾ ਜਤਨ ਕਰਦਾ ਰਹਾਂਗਾ ਜੀ| 

 • hatmeet singh

  Sardar g 

  sada v swal da jawab de dinda 

 • harminder pal singh

  wjkkwjkfateh ji

  very interesting & informative

   

 • Naib Singh & Family, From Chandigarh

  Waheguru Ji Ka Khalsa Waheguru Ji Ki Fatheh, Satkaryog Veer ji, App ji da likhia SIRLEKH par ke bahut khushi hoi and ih v pata laga k is dunia vich ase GURSIKH v han jihre Guru de Gian nu prapat karke Guru Nana Leva tak pahuchan de koshish kar rahe han.  App ji da Sirlekh par ke Man nu beant khushi hoi k bhave asi ani mihnat nal ta Gurbani nahi parde, par aap ji valo, Gurbani nu par ke, Vichar karke, us nu bian karna ik bahut wada Uprala h.  Asi aap ji nu pura bharosa divaunde ha k aap ji da 'Every One Sirlekh Parange' and Us ute amal karan di koshish karange. Sada Sara Parivar Us Akal Purkh Age AARDAS karda ha k Guru Nanak Patshah aap ji nu Tandrusti, Chardikala, Gian de Bhandare bakhshe and Gurbani anusar Jivan batit karan da BAL bakshe. Waheguru Ji Ka Khalsa Waheguru Ji Ki Fatheh,

  Naib Singh & Family From Chandigarh.

 • ਸਰਦਾਰ ਹਰਮਿੰਦਰ ਪਾਲ ਸਿੰਘ ਜੀ, ਵਾਹਿਗੁਰੂ ਜੀ  ਕਾ ਖਾਲਸਾ| ਵਾਹਿਗੁਰੂ ਜੀ  ਕੀ ਫਤਿਹ| ਲੇਖ ਪਸੰਦ ਕਰਨ ਲੲੀ ਤੁਹਾਡਾ ਬਹੁਤ ਬਹੁਤ ਧੰਨਵਾਦ| 

 • ਸਰਦਾਰ ਨਾਇਬ ਸਿੰਘ ਜੀ ਅਤੇ ਤਹਾਡੇ ਪ੍ਰਵਾਰ ਨੂੰ ਵਾਹਿਗੁਰੂ ਜੀ  ਕਾ ਖਾਲਸਾ| ਵਾਹਿਗੁਰੂ ਜੀ  ਕੀ ਫਤਿਹ| ਪ੍ਰਵਾਨ ਹੋਵੇ| ਲੇਖ ਪਸੰਦ ਕਰਨ ਅਤੇ ਸਿੱਖੀ-ਸਿਧਾਂਤਾਂ ਅਨੁਸਾਰ ਚਲਣ ਦੀ ਕੋਸਿਸ ਕਰਨ ਲੲੀ ਤੁਹਾਡਾ ਬਹੁਤ ਬਹੁਤ ਧੰਨਵਾਦ| 

  • Naib Singh

   Waheguru ji Ka Khalsa Waheguru Ji Ki Fatheh, Veer Ji aap ji valo kite uprale anusar kujh ku koshish kiti ja rahi h, bas AKAL PURKH NAL juran di vidhi samjhaude rehna ji, Waheguru ji Ka Khalsa Waheguru Ji Ki Fatheh.