ਅਜੋਕਾ ਸਿੱਖ ਸਮਾਜ ਅਤੇ ਨਾਰੀ

0
16

A A A

ਗੁਰੂ ਨਾਨਕ ਜੀ ਦੇ ਭੁੱਲੜ ਤੇ ਅਖੌਤੀ ਸਿੱਖਾਂ ਦੀ ਵੀ,ਅੱਜ ਲਗਦੈ ਮਤਿ ਹੀ ਗਈ ਮਾਰੀ ਆ।
ਕਰਮ ਕਰਦੇ ਸਾਰੇ ਬ੍ਰਾਹਮਣੀ ਨੇ,ਲਗਦੈ ਅੱਜ ਦੇ ਸਿੱਖਾਂ ਦੀ ‘ਬਿੱਪਰਾਂ ਨਾਲ ਪੱਕੀ ਯਾਰੀ ਆ।

 

ਤਾਂ ਹੀ ਤਾਂ ਬੰਦਿਸ਼ਾਂ ਲਗਾਉਂਦੇ ਹਨ ਨਾਰੀ ਤੇ,ਉਂਝ ਕਹਿੰਦੇ ਨੇ ‘ਸਿੱਖੀ ਸਭ ਤੋਂ ਨਿਆਰੀ ਆ।
ਅੰਮ੍ਰਿਤ ਛਕਾਉਣ ਸਮੇਂ ਪੰਜਾਂ ਪਿਆਰਿਆਂ ‘ਚ,ਨਾ ਮਿਲਦੀ ਥੋੜੀ ਜਿਹੀ ਵੀ ਜਿਮੇਂਵਾਰੀ ਆ।

 

ਜਿਉਂ ਜੋਰੂ ਸਿਰ ਨ੍ਹਾਵਨੀ ਦਾ ਤਰਕ ਦਿੰਦੇ ਨੇ,ਸੋ ਕਿਉਂ ਮੰਦਾ ਆਖੀਐ ਸਭ ਨੇ ਵਿਸਾਰੀ ਆ।
ਨਾ ਦਰਬਾਰ ਸਾਹਿਬ ‘ਚ ਕੀਰਤਨ ਕਰਨ ਦਿੰਦੇ,ਨਾ ਕਦੇ ਮਿਲਦੀ ਤਖੱਤਾਂ ਦੀ ਜਥੇਦਾਰੀ ਆ।

 

ਸੋ ਕਿਉਂ ਮੰਦਾ ਆਖੀਐ ਸਟੇਜਾਂ ਤੇ ਨਿੱਤ ਪੜ੍ਹਦੇ ਨੇ,ਗੱਲ ਦਿਖਦੀ ਨਾ ਕਿਤੇ ‘ਵਿਵਹਾਰੀ ਆ।
ਜਿਤ ਜੰਮਹਿ ਰਾਜਾਨ,ਵੀ ਰੋਜ਼ ਗਾਉਂਦੇ ਨੇ,ਪਰ ਅਮਲਾਂ ‘ਚ ‘ਉਲਟੀ ਹੀ ਉਲਟੀ ਧਾਰੀ ਆ।

 

ਪੰਥਕ ਫੈਸਲਿਆਂ ‘ਚ ਵੀ ਕੋਈ ਪੁੱਛ ਨਹੀਂ,ਸਿੱਖ ਆਗੂ ਸਮਝਦੇ ਨੇ ਨਾਰੀ ਤਾਂ ਵਿਚਾਰੀ ਆ।
ਭੋਗਨ ਦੀ ਵਸਤੂ ਔਰਤ ਨੂੰ ਸਮਝਦੇ ਨੇ, ਉਸਦੇ ਚਾਰੇ ਪਾਸੇ ‘ਬੰਧਣਾਂ ਦੀ ਚਾਰ ਦੀਵਾਰੀ ਆ।

 

ਬੰਧਣ ਤੋੜਨ ਦੀ ਕੋਸ਼ਿਸ਼ ਕੋਈ ਔਰਤ ਕਿਵੇਂ ਕਰੇ,…ਜਦ ਪੌਰ-ਪੈਰ ਤੇ ਜਾਂਦੀ ਦੁੱਤਕਾਰੀ ਆ।
ਜ਼ੁਲਮ ਸਹਿਣ ਨੂੰ ਸਭ ਤੋਂ ਅੱਗੇ ਐ,ਕੀ ਮੰਨੂੰ ਸਮੇਂ,ਜਾਂ ਉਨੀਂ ਸੌ ਚੌਰਾਸੀ ਸਮੇਂ ਦੀ ਨਾਰੀ ਆ।

 

ਸ਼ਾਇਦ’ ਸਿੱਖ ਭੁੱਲ ਗਏ ‘ਮਾਤਾ ਭਾਗੋ’ ਨੂੰ,ਜੋ “ਵੇਦਾਵੀਆਂ’ ਨੂੰ ਮੁਕਤ ਕਰਾਵਣ ਹਾਰੀ ਆ।
ਦੂਸਰੇ ਪਾਤਿਸ਼ਾਹ ਦੇ ਮਹਿਲ ਮਾਤਾ ‘ਖੀਵੀ ਜੀ,ਜਿਨ੍ਹਾਂ ਨੇ ਲੰਗਰ ਦੀ ਸੰਭਾਲੀ ਜਿਮੇਂਵਾਰੀ ਆ।

 

ਮਾਤਾ ਗੂਜ਼ਰੀ ਜੀ ਵੀ ਤਾਂ ਇਕ ਔਰਤ ਹੀ ਸਨ, ਜੋ ਸਾਡੀ ਸਭ ਦੀ “ਚਾਨਣੁ ਮੁਨਾਰੀ” ਆ।
ਗੁਰੁ ਗ੍ਰੰਥ ਜੀ” ਨੂੰ ਗੁਰੁ ਵੀ ਆਖਦੇ ਨੇ, ਪਰ ਗੁਰੁ ਜੀ ਦਾ ‘ਹੁਕਮ ਮਨੰਣ ਤੋਂ ਇਨਕਾਰੀ ਆ।

 

ਉਂੰਝ ਕਹਿੰਦੇ ਸਾਡਾ ਗੁਰੂ,‘ਗੁਰੂ ਗ੍ਰੰਥ ਸਾਹਿਬ ਜੀ’ ਹੈ, ਅਸੀਂ ਏਸੇ ਦੇ ‘ਉਤਰਾਧਿਕਾਰੀ’ ਆਂ।
ਗੁਰੂ ਦੇ ਕਹੇ ਨੂੰ ਸਿੱਖ ਜਦ ਮੰਨ ਲੈਣਗੇ,ਸਭ ਨੂੰ ਬਰਾਬਰ ਸਮਝਣਗੇ ਕੀ ਮਰਦ ਕੀ ਨਾਰੀ ਆ।

ਸ. ਸੁਰਿੰਦਰ ਸਿੰਘ ਮਿਉਂਦ ਕਲਾਂ

ਫੋਨ – 94662 66708, 97287 43287