ਭਾਈ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉਂ ?

ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦੀ ਨੀਹ ਰੱਖੀ ਉਸੇ ਸਮੇ ਤੋਂ ਬਿਪਰ ਅਤੇ ਬਿਪਰਵਾਦੀ ਸੋਚ ਗੁਰੂ ਨਾਨਕ ਦੀ ਸੋਚ ਦਾ ਵਿਰੋਧ ਕਰਦੀ ਰਹੀ ਹੈ| ਕੋਈ ਕਰਮਕਾਂਡ ਜਾਂ ਪਾਖੰਡ ਬਹੁਤ ਸਮੇ ਤੱਕ ਚਲਦਾ ਰਹੇ ਤਾਂ ਉਸ ਨੂੰ ਇੱਕ ਝੂਠੀ ਪਰੰਪਰਾ ਦਾ ਨਾਮ ਦੇ ਦਿੱਤਾ ਜਾਂਦਾ ਤੇ ਬਹੁਤ ਸਾਰੇ ਅਗਿਆਨੀ ਲੋਕ ਉਸ ਤੇ ਪਹਰਾ ਦੇਣ ਲੱਗ ਜਾਂਦੇ ਹਨ| ਸ਼ਾਇਦ ਗੁਰੂ ਨਾਨਕ ਦੇ ਸਮੇ ਵੀ ਇਹੀ ਹੋਇਆ ਹੋਵੇਗਾ| ਉਸ ਸਮੇ ਦੇ ਬ੍ਰਾਹਮਣ ਨੇ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਇਆ ਹੋਇਆ ਸੀ ਤੇ ਜਦੋਂ ਪਾਤਸ਼ਾਹ ਨੇ ਓਹਨਾ ਨੂੰ ਮਾਨਸਿਕ ਅਜਾਦੀ ਦਵਾਈ ਤਾਂ ਬਹੁਤ ਸਾਰੇ ਲੋਕਾਂ ਨੇ ਪਰੰਪਰਾਵਾਂ ਦੇ ਨਾਮ ਤੇ ਓਹਨਾ ਦਾ ਵਿਰੋਧ ਕੀਤਾ ਤੇ ਓਹਨਾ ਨੂੰ  ਕਦੇ ਭੂਤਨਾ ਤੇ ਕਦੇ ਬੇਤਾਲਾ ਕਿਹਾ ਗਿਆ|

ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥

ਸਦੀਆਂ ਤੋਂ ਸੂਰਜ ਨੂੰ ਪਾਣੀ ਦੇਣ ਵਾਲਿਆਂ ਨੂੰ ਇਹ ਗਲ ਚੰਗੀ ਕਿਵੇਂ ਲਗਦੀ ਕੇ ਕੋਈ ਓਹਨਾ ਦੇ ਧਰਮ ਅਸਥਾਨ ਤੇ ਆ ਕੇ ਦੂਸਰੇ ਪਾਸੇ ਮੁੰਹ ਕਰ ਕੇ ਪਾਣੀ ਦਵੇ ?

ਸਦੀਆਂ ਤੋਂ ਕਾਬੇ ਵਿੱਚ ਰੱਬ ਹੋਣ ਦਾ ਭੁਲੇਖਾ ਰੱਖਨ ਵਾਲੇ ਇਹ ਕਿਵੇਂ ਬਰਦਾਸ਼ਤ ਕਰਦੇ ਕੇ ਕੋਈ ਉਸ ਵੱਲ ਪੈਰ ਕਰ ਕੇ ਸੌਂ ਜਾਵੇ ?

ਸਦੀਆਂ ਤੋਂ ਕਰੋੜਾਂ ਦੇਵਤਿਆਂ ਦੀ ਪੂਜਾ ਕਰਨ ਵਾਲੇ ਇੱਕ ਰੱਬ ਦੀ ਗਲ ਕਿਵੇਂ ਸੁਣਦੇ ?

ਸਦੀਆਂ ਤੋਂ ਦਿਨ ਦਿਹਾੜੇ ਤਿਓਹਾਰ ਨੂੰ ਖਾਸ ਦਿਨ ਮੰਨ ਕੇ ਪੂਜਾ ਕਰਨ ਵਾਲੇ ਇਹ ਕਿਵੇਂ ਮੰਨ ਲੈਂਦੇ ਕੇ ਹਰ ਦਿਨ ਇੱਕ ਬਰਾਬਰ ਹੈ ?

ਸਦੀਆਂ ਤੋਂ ਘਰ ਬਾਰ ਛੱਡ ਕੇ ਬਾਹਰ ਰੱਬ ਨੂੰ ਲਭਣ ਵਾਲੇ ਇਹ ਕਿਵੇਂ ਮੰਨ ਲੈਂਦੇ ਕੇ ਰੱਬ ਤੁਹਾਡੇ ਅੰਦਰ ਹੀ ਹੈ ?

ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰਾਂ ਦੇ ਹੋਰ ਕਿੰਨੇ ਹੀ ਕਰਮਕਾਂਡ ਤੇ ਪਾਖੰਡਾਂ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਪਰ ਕੀ ਲੋਕਾਂ ਨੇ ਓਹਨਾ ਦੀ ਹਰ ਗਲ ਮੰਨ ਲਈ ?

ਕੀ ਸੂਰਜ ਨੂੰ ਪਾਣੀ ਦੇਣੋਂ ਹੱਟ ਗਏ ?

ਕੀ ਓਹ ਮੰਨ ਗਏ ਕੇ ਰੱਬ ਸਿਰਫ ਕਾਬੇ ਵਿੱਚ ਨਹੀਂ ਹੈ ?

ਕੀ ਸੰਗਰਾਂਦਾਂ, ਪੂਰਨਮਾਸ਼ੀਆਂ , ਮਸਿਆ ਮਨਾਉਣ ਤੋਂ ਹੱਟ ਗਏ ?

ਤੇ ਹੋਰ ਉਪਦੇਸ਼ ਜੋ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ੧੪੨੯ ਅੰਕਾਂ ਵਿੱਚ ਹਨ ਕੀ ਅਸੀਂ ਮੰਨ ਲਏ ?

ਹੁਣ ਮੈ ਦੂਜਿਆਂ ਦੀ ਗਲ ਨਹੀਂ ਕਰ ਰਿਹਾ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਕਹਾਉਣ ਵਾਲਿਆਂ ਦੀ ਗਲ ਕਰ ਰਿਹਾ ਹਾਂ, ਦੂਸਰੇ ਜੋ ਮਰਜ਼ੀ ਕਰਨ ਓਹ ਓਹਨਾ ਦਾ ਮਸਲਾ ਹੈ ਪਰ ਆਪਣੇ ਆਪ ਨੂੰ ਸਿੱਖ ਕਹਾਉਣ ਜਾਂ ਸਮਝਣ ਵਾਲੇ ਜਦੋਂ ਗੁਰੂ ਗਰੰਥ ਸਾਹਿਬ ਜੀ ਦੇ ਉਪਦੇਸ਼ ਤੋਂ ਬਾਗੀ ਹੋ ਜਾਣ ਤਾਂ ਕੀ ਕੀਤਾ ਜਾਵੇ ! ਕੀ ਓਹਨਾ ਨੂੰ ਸਿੱਖ ਕਹਾਉਣ ਦਾ ਹੱਕ ਹੈ ?

ਗੁਰੂ ਸਾਹਿਬ ਦਾ ਆਦੇਸ਼ ਹੈ :- ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ਪਰ ਅੱਜ ਕਈਆਂ ਦਾ ਜੋਰ ਲੱਗਾ ਹੋਇਆ ਹੈ ਕੇ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਇੱਕ ਹੋਰ ਬਾਣੀ ਤੇ ਇੱਕ ਹੋਰ ਗੁਰੂ ਬਿਠਾ ਦਿੱਤਾ ਜਾਵੇ !

ਗੁਰੂ ਸਾਹਿਬ ਦਾ ਆਦੇਸ਼ ਹੈ :- ਥਿਤੀ ਵਾਰ ਸੇਵਹਿ ਮੁਗਧ ਗਵਾਰ ਪਰ ਅੱਜ ਕਈਆਂ ਦਾ ਜੋਰ ਲੱਗਾ ਹੋਇਆ ਹੈ ਕੇ ਗੁਰਦਵਾਰਿਆਂ ਵਿੱਚ ਸੰਗਰਾਂਦਾ,ਮਸਿਆ ਪੂਰਨਮਾਸ਼ੀਆਂ ਮਨਾਈਆਂ ਜਾਣ !

ਗੁਰੂ ਸਾਹਿਬ ਦਾ ਆਦੇਸ਼ ਹੈ :- ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ ਪਰ ਅੱਜ ਕਈਆਂ ਦਾ ਜੋਰ ਲੱਗਾ ਹੋਇਆ ਹੈ ਕੇ ਸਾਡੇ ਬਾਬਾ ਜੀ ਨੂੰ ਮੱਥਾ ਟੇਕੋ !

ਗੁਰੂ ਸਾਹਿਬ ਦਾ ਆਦੇਸ਼ ਹੈ :- ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ॥ ਪਰ ਅੱਜ ਕਈਆਂ ਦਾ ਜੋਰ ਇਸ ਗਲ ਤੇ ਲੱਗਾ ਹੋਇਆ ਹੈ ਕੇ ਜਿਸ ਤਰਾਂ ਆਈ ਨਾਮ ਜੱਪਦੇ ਹਾਂ ਜਾਂ ਭਗਤੀ ਕਰਦੇ ਹਾਂ ਓਹੀ ਸਹੀ ਹੈ !

ਗੁਰੂ ਸਾਹਿਬ ਦਾ ਆਦੇਸ਼ ਹੈ :- ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥ ਪਰ ਅੱਜ ਤੁਹਾਨੂੰ ਅਨੇਕਾਂ ਹੀ ਮਿਲ ਜਾਣਗੇ ਜੋ ਕਹੰਦੇ ਹਨ ਕੇ ਸਾਡੇ ਬਾਬਾ ਜੀ ਪੂਰਨ ਬ੍ਰਹਮਚਾਰੀ ਹਨ !

ਗੁਰੂ ਸਾਹਿਬ ਦਾ ਆਦੇਸ਼ ਹੈ :- ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ ਪਰ ਅੱਜ ਬਹੁਤੇ ਬੈਠ ਕੇ ਵਿਚਾਰ ਕਰਨ ਦੀ ਗਲ ਤਾਂ ਦੂਰ ਦੀ ਗਲ ਦੂਸਰਿਆਂ ਨੂੰ ਵਿਚਾਰ ਵੀ ਨਹੀਂ ਕਰਨ ਦੇ ਰਹੇ !

ਗੁਰੂ ਸਾਹਿਬ ਦਾ ਆਦੇਸ਼ ਹੈ :- ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ਪਰ ਅੱਜ ਤਾਂ ਸਿੱਖ ਹੀ ਸਿੱਖ ਦਾ ਸਭ ਤੋਂ ਵੱਡਾ ਵੈਰੀ ਬਣੀ ਬੈਠਾ ਹੈ ਤੇ ਸਿੱਖ ਦੀ ਪੱਗ ਲਾਉਣ ਨੂੰ ਆਪਣੀ ਜਿੱਤ ਸਮਝ ਰਿਹਾ ਹੈ !

ਗੁਰੂ ਸਾਹਿਬ ਦਾ ਆਦੇਸ਼ ਹੈ :- ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਪਰ ਅੱਜ ਕਈਆਂ ਦਾ ਇਸ ਗਲ ਤੇ ਜੋਰ ਲੱਗਾ ਹੋਇਆ ਹੈ ਕੇ ਕੱਚੀ ਬਾਣੀ ਨੂੰ ਗੁਰਦਵਾਰਿਆਂ ਵਿੱਚ ਵਾੜਿਆ ਜਾ ਸਕੇ!

ਇਹ ਕੁਝ ਇੱਕ ਉਧਾਰਣਾ ਹਨ ਜਿਹਨਾ ਦੇ ਖਿਲਾਫ਼ ਭਾਈ ਸਰਬਜੀਤ ਸਿੰਘ ਧੂੰਦਾ ਨੇ ਪਿਛਲੇ ਕੁਝ ਸਮੇ ਤੋਂ ਆਵਾਜ ਉਠਾਈ ਹੈ ਤੇ ਦੇਸ਼ ਪ੍ਰਦੇਸ਼ ਜਾ ਕੇ ਸੰਗਤ ਨੂੰ ਜਾਗਰੂਕ ਕੀਤਾ ਹੈ| ਜੇ ਅੱਜ ਭਾਈ ਸਰਬਜੀਤ ਸਿੰਘ ਧੂੰਦਾ ਵਰਗੇ ਪ੍ਰਚਾਰਕ ਨਾ ਹੁੰਦੇ ਤਾਂ ਸ਼ਾਹਿਦ ਅਸੀਂ ਕਦੋਂ ਦੇ ਬਿਪਰਵਾਦ ਦੇ ਖਾਰੇ ਖੂਹ ਵਿੱਚ ਡਿੱਗ ਚੁੱਕੇ ਹੁੰਦੇ | ਵਿਰੋਧ ਕਰਨ ਵਾਲੇ ਵਿਰੋਧ ਕਰਨ ਤੋਂ ਪਹਲਾਂ ਇੱਕ ਵਾਰ ਸੋਚ ਜਰੂਰ ਲੈਣ ਕੇ ਵਿਰੋਧ ਕਿਸ ਚੀਜ਼ ਦਾ ਕਰ ਰਹੇ ਹੋ ? ਤੁਹਾਨੂੰ ਗਲਤ ਤਰੀਕੇ ਨਾਲ ਭੜਕਾ ਕੇ ਤੁਹਾਡੇ ਆਪਣੇ ਸਿਧਾਂਤ ਦੇ ਵਿਰੁਧ ਖੜਾ ਕੀਤਾ ਜਾ ਰਿਹਾ ਹੈ |

ਰੋਜਵਿਲ ਗੁਰਦਵਾਰੇ ਵਿੱਚ ਵਿਰੋਧ ਕਰਨ ਆਏ ਵੀਰਾਂ ਨੇ ਜੋ ਬੈਨਰ ਫੜੇ ਹੋਏ ਸਨ ਓਹਨਾ ਨੂੰ ਦੇਖ ਕੇ ਕੋਈ ਵੀ ਸਮਝ ਸਕਦਾ ਹੈ ਕੇ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਭੜਕਾਉਣ ਦੀ ਗੰਦੀ ਸਾਜਿਸ਼ ਸੀ ਜਿਸ ਵਿੱਚ ਕੁਝ ਬਚੇ ਤੇ ਕੁਝ ਵੀਰ ਆਪਣੀ ਨਾਸਮਝੀ ਕਰਕੇ ਸ਼ਾਮਿਲ ਹੋ ਗਏ |

ਬੈਨਰ ਸਨ “ਧੂੰਦਾ ਧੁਮਾ ਭਾਈ ਭਾਈ“ ਸਭ ਨੂੰ ਪਤਾ ਹੈ ਕੇ ਧੂਮਾ ਅਤੇ ਟਕਸਾਲ ਭਾਈ ਸਰਬਜੀਤ ਸਿੰਘ ਧੁੰਦਾ ਅਤੇ ਮਿਸ਼ਨਰੀ ਵਿਚਾਰਧਾਰਾ ਦੀ ਸਭ ਤੋ ਵੱਡੀ ਵਿਰੋਧੀ ਹੈ !

ਇੱਕ ਹੋਰ ਬੈਨਰ ਸੀ “ਧੂੰਦਾ ਸਿੱਖ ਹੈ ਬਾਦਲ ਦਾ” ਸਭ ਨੂੰ ਪਤਾ ਹੈ ਕੇ ਭਾਈ ਸਰਬਜੀਤ ਸਿੰਘ ਧੁੰਦਾ ਦੀ ਬੰਗਲਾ ਸਾਹਿਬ ਤੋਂ ਕਥਾ ਬੰਦ ਕਰਵਾਉਣ ਵਾਲਾ ਬਾਦਲ ਹੀ ਹੈ !

ਇਸ ਲਈ ਮੇਰੀ ਹੱਥ ਜੋੜ ਕੇ ਵਿਰੋਧ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਕੇ ਇੱਕ ਵਾਰ ਵਿਰੋਧ ਕਰਨ ਤੋਂ ਪਹਲਾਂ ਸੋਚੋ ਜਰੂਰ ਕੇ ਕਿੱਤੇ ਅਸੀਂ ਗੁਰੂ ਤੋਂ ਬੇਮੁਖ ਤਾਂ ਨਹੀਂ ਹੋ ਰਹੇ ? ਦੂਸਰੀ ਗਲ ਬਚਿਆਂ ਨੂੰ ਢਾਲ ਬਣਾ ਕੇ ਵਰਤਣ ਤੋਂ ਪਹਲਾਂ ਓਹਨਾ ਦੇ ਭਵਿਖ ਬਾਰੇ ਜਰੂਰ ਸੋਚ ਲਵੋ ਕੇ ਕਿੱਤੇ ਅਸੀਂ ਤਾਲਬਾਨੀ ਸੋਚ ਵਾਲੇ ਬਚੇ ਤਾਂ ਨਹੀਂ ਬਣਾ ਰਹੇ ?

 

 

ਗੁਰੂ ਸਭ ਨੂੰ ਸਮੱਤ ਬਕਸ਼ੇ ਜੇ ਫਿਰ ਵੀ ਤੁਸੀਂ ਆਪਣਾ ਵਖਰਾ ਰਸਤਾ ਹੀ ਰਖਣਾ ਚਾਹੁੰਦੇ ਹੋ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਿੱਖ ਦੀ ਇਮੇਜ ਮੀਡਿਆ ਵਿੱਚ ਖਰਾਬ ਨਾ ਕਰੋ ਇਹ ਨਾ ਹੋਵੇ ਤੁਹਾਨੂੰ ਇਹਨਾ ਮੁਲਖਾਂ ਵਿੱਚ ਵੀ ਜਰਾਇਮ ਪੇਸ਼ਾ ਕੌਮ ਕਹ ਕੇ ਬੁਲਾਇਆ ਜਾਵੇ ਕਿਉਂਕੇ ਹਿੰਦੋਸਤਾਨ ਦੀ ਸਰਕਾਰ ਨੂੰ ਇਸ ਉੱਤੇ ਮੋਹਰ ਲਾਉਣ ਵਾਸਤੇ ਕੋਈ ਸਮਾ ਨਹੀਂ ਲਗੇਗਾ !

 

 ਭੁੱਲ ਚੁੱਕ ਦੀ ਖਿਮਾ ਵਰਿੰਦਰ ਸਿੰਘ “ਗੋਲਡੀ” 

 

 

  • Bhot hee change vichar likhe veer goldy ji ne .par inha moorakh sikha ne na te eah lekh read karna na hee virodh karno hatna kyoki inha lokka di akha te jo parda piya uss nu hatona nahi chonde

  • ਗੁਰਬਾਣੀ ਦਾ ਫੁਰਮਾਨ ਹੈ:- ਐਸੇ ਜਨ ਵਿਰਲੇ ਸੰਸਾਰੇ ।। ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ।। ਆਪਿ ਤਰਹਿ ਸੰਗਤਿ ਕਲੁ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ।। (ਗੁ ਼ ਗ੍ਰੰ ਼ ਸਾ ਼ ਪੰਨਾ-1039 )

     

  • ਗੁਰਬਾਣੀ ਦਾ ਫੁਰਮਾਨ ਹੈ:- ਐਸੇ ਜਨ ਵਿਰਲੇ ਸੰਸਾਰੇ ।। ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ।। ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ।। (ਗੁ ਼ ਗ੍ਰੰ ਼ ਸਾ ਼ ਪੰਨਾ-1039 )