ਇੱਕ ਨੂੰ ਛੱਡ ਕੇ ਹੋਰਾਂ ਨਾਲ ਜੁੜਨ ਵਾਲਾ ਡੁੱਬਦਾ ਹੀ ਹੈ

0
22

A A A

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥
ਲੋਗਨ ਰਾਮੁ ਖਿਲਉਨਾ ਜਾਨਾਂ ॥1॥ ਪੰਨਾਂ 1158

ਅੱਜ ਕੌਮ ਦੇ ਆਗੂਆਂ ਨੇ ਸਿੱਖੀ ਨੂੰ ਇੱਕ ਪਹਿਰਾਵੇ ਤੱਕ ਸੀਮਿਤ ਕਰ ਦਿਤਾ ਹੈ, ਭਾਵੇਂ ਉਸ ਪਹਿਰਾਵੇ ਪਿੱਛੇ ਉਸ ਮਨੁੱਖ ਅੰਦਰ ਇੱਕ ਵੀ ਸਿੱਖੀ ਦਾ ਗੁਣ ਨਾ ਹੋਵੇ…

ਜਿਵੇਂ ਕੀ ਕੋਈ ਮੱਥੇ 'ਤੇ ਤਿਲਕ, ਜਨੇਊ, ਧੋਤੀ ਪਾ ਕੇ ਪੰਡਿਤ ਨਹੀਂ ਹੋ ਜਾਂਦਾ…

ਉਸ ਹੀ ਤਰ੍ਹਾਂ ਸਿਰਫ ਲੰਬੇ ਲੰਬੇ ਚੋਲੇ, ਕਿਰਪਾਨਾਂ ਧਾਰਣ ਕਰਨ ਨਾਲ ਹਰ ਕੋਈ ਸਿੱਖ ਨਹੀਂ ਹੋ ਜਾਂਦਾ।

ਅਸਲ ਵਿੱਚ ਤਾਂ ਸਿੱਖ ਉਹ ਹੈ, ਜਿਸਨੇ ਸਿੱਖੀ ਦੇ ਗੁਣਾਂ ਨੂੰ ਧਾਰਨ ਕੀਤਾ ਹੈ, ਭਾਵ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿਚ ਵੱਸਾ ਕੇ ਉਸਨੂੰ ਕਮਾਇਆ ਹੈ, ਗੁਰੂ ਦੇ ਦੱਸੇ ਰਾਹ 'ਤੇ ਚਲਿਆ ਹੈ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਪੰਨਾਂ 646

ਪਰ ਅੱਜ ਦਾ ਸਿੱਖ ਇੱਕ ਨੂੰ ਛੱਡ ਕੇ ਹੋਰਾਂ ਨਾਲ ਜੁੜ ਰਿਹਾ ਹੈ, ਭਾਵ ਮਨਮਤੀਆਂ ਗ੍ਰੰਥਾਂ ਨਾਲ ਜੁੜ ਰਿਹਾ ਹੈ, ਸਾਕਤ ਮਤੀਆਂ ਗ੍ਰੰਥ ਨਾਲ ਜੁੜ ਰਿਹਾ ਹੈ। ਗੁਰੂ ਹੁਕਮ ਹੈ, ਇੱਕ ਨੂੰ ਛੱਡ ਕੇ ਹੋਰਾਂ ਨਾਲ ਜੁੜਨ ਵਾਲਾ ਡੁਬਦਾ ਹੀ ਹੈ

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ ਪੰਨਾਂ 470

ਅੱਜ ਕੌਮ ਦੇ ਆਗੂਆਂ ਨੇ ਵਾਕਿਆ ਹੀ ਸਿੱਖੀ ਨੂੰ ਇੱਕ ਪਹਿਰਾਵੇ ਵਿੱਚ ਸੀਮਿਤ ਕਰ ਦਿਤਾ ਹੈ, ਇਹ ਜਦ ਕਿਸੀ ਸੇਵਦਾਰ ਜਾਂ ਗ੍ਰੰਥੀ ਦੀ ਭਰਤੀ ਵੀ ਕਰਦੇ ਹਨ ਤੇ ਉਸ ਹੀ ਆਧਾਰ 'ਤੇ ਕਰਦੇ ਹਨ, ਜੋ ਵੇਖਣ ਵਿੱਚ ਤਾਂ ਸਿੱਖੀ ਭੇਖ ਵਿਚ ਹੁੰਦੇ ਹਨ, ਪਰ ਅੰਦਰ ਗੁਣ ਅਣਮਤੀਆਂ ਗ੍ਰੰਥਾਂ ਦੇ ਹੁੰਦੇ ਹਨ, ਭਾਵ ਉਹ ਇੱਕ ਗੁਰੂ ਨਾਲ, ਇੱਕ ਵਿਚਾਰ ਨਾਲ ਨਾ ਜੋੜ ਕੇ, ਕਰਮਕਾਡਾਂ ਨਾਲ, ਹੋਰ ਗ੍ਰੰਥਾਂ ਦੀ ਵਿਚਾਰਧਾਰਾ ਨਾਲ ਜੋੜਦੇ ਹਨ…

ਜਿਵੇਂ ਕਿ ਬ੍ਰਾਹਮਣ ਪੰਡਿਤ ਦੇ ਪਹਿਰਾਵੇ ਵਿੱਚ ਹੋਰ ਤੇ ਹੋਰ ਕਰਮਕਾਂਡਾਂ ਨਾਲ ਜੋੜ ਦਾ ਹੈ, ਅੱਜ ਸਾਡੀ ਅੱਖਾਂ ਦੇ ਸਾਹਮਣੇ ਇਹ ਸਭ ਕੁੱਝ ਹੋ ਰਿਹਾ ਹੈ, ਤਾਂ ਵੀ ਅਸੀਂ ਅੱਖਾਂ ਬੰਦ ਕਰ ਕੇ ਬੈਠੇ ਹੋਏ ਹਾਂ, ਜੇ ਅਸੀਂ ਅੱਖਾਂ ਬੰਦ ਕਰ ਕੇ ਹੀ ਬੈਠੇ ਰਹੇ, ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਅਸੀਂ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥" ਤੋਂ ਕੋਹਾਂ ਦੂਰ ਹੋ ਜਾਵਾਂਗੇ।

ਜੇ ਅੱਖਾਂ ਹੁੰਦਿਆਂ ਹੋਏ ਵੀ ਅਸੀਂ ਅੰਨ੍ਹੇ ਬਣ ਕੇ ਬੈਠੇ ਰਹੀਏ ਤਾਂ ਕਮੀ ਸਾਡੇ ਅੰਦਰ ਹੀ ਹੈ…

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥158॥ ਪੰਨਾਂ 1372

ਆਤਮਜੀਤ ਸਿੰਘ, ਕਾਨਪੁਰ

Note from Admin : ਲੇਖਕ ਵੀਰ ਜੀ ਨੂੰ ਬੇਨਤੀ ਹੈ ਕਿ ਆਪਣਾ ਫੋਨ ਨੰ. ਜਾਂ ਈਮੇਲ ਜਰੂਰ ਲਿਖੋ ਜੀ … ਧੰਨਵਾਦ !!

Previous articleRituals (Karam Kand) in Sikhism
Next articleWomen and Sikh Philosophy
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?