ਦਰਬਾਰ ਸਾਹਿਬ ਦੇ ਗਲਿਆਰਾਂ ਵਿੱਚ ਬੱਚਿਆਂ ਨਾਲ ਹੁੰਦੇ ਸਰੀਰਕ ਸੋਸ਼ਣ ਅਤੇ ਗਾਇਬ ਹੁੰਦੇ ਬੱਚਿਆਂ ਦੀ ਦੁੱਖ ਭਰੀ ਦਾਸਤਾਨ ਦਸਤਾਨੇ ਹੈਵਾਨੀਅਤ – ਤੇ ਅਖੌਤੀ ਪੰਥਕ ਸੁੱਤੇ

0
27

A A A

ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿਚ ਵਾਪਰੀਆਂ ਘਟਨਾਂਵਾਂ ਲਿੱਖਣ ਦਾ ਹੱਕ ਹੈ। ਹਰ ਕੌਈ ਮਾੜੀ ਮੋਟੀ ਘਟਨਾਂ ਨੂੰ ਵੀ ਲੋਕਾਂ ਨਾਲ ਸਾਂਝੀ ਕਰ ਲੈਦਾ ਹੈ ਮੈ ਵੀ ਇਹ ਕੋਸਿਸ਼ ਕਰ ਰਿਹਾ ਹਾਂ। ਪਰ ਮੇਰੀ ਜਿੰਦਗੀ ਨਾਲ ਜੁੜਿਆ ਘਟਨਾਵਾਂ ਕੋਈ ਆਮ ਨਹੀ, ਜਿਸ ਤਰਾਂ ਦੀਆ ਹਰ ਇਨਸਾਨ ਦੀ ਦੀ ਜਿੰਦਗੀ ਵਿੱਚ ਵਾਪਰਦੀਆ ਹਨ ਮੇਰੀ ਜਿੰਦਗੀ ਦੀ ਘਟਨਾਵਾਂ ਨਾਲ ਸੰਘਰਸ਼ ਜੁੜਿਆ ਹੋਇਆ ਹੈ ਇਹ ਸੰਘਰਸ਼ ਦੀ ਕਹਾਣੀ ਵੀ ਕੋਈ ਆਮ ਜਗਾਂ ਦੀ ਨਹੀ ਬਲਕਿ ਸਿੱਖਾਂ ਦੇ ਸਰਬ -ਉੱਚ ਅਸਥਾਨ ਦਰਬਾਰ ਸਾਹਿਬ ਨਾਲ ਜੁੜੀ ਹੋਈ ਹੈ, ਵੈਸੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਜਿਥੇ ਹੋਰ ਸਾਰੇ ਹੀਲੇ ਬੇਕਾਰ ਹੋ ਜਾਣ ਉੱਥੇ ਹਥਿਆਰ ਹੈ ਜੋ ਕਿ ਮੈ ਵਰਤ ਰਿਹਾ ਹਾਂ ਕਿਉਕਿ ਮੇਰੇ ਵੱਲੋ ਸ਼ੁਰੂ ਕੀਤੇ ਸੰਘਰਸ਼ ਨੂੰ ਪੂਰਾ ਕਰਨ ਲਈ ਮੈ ਸਾਰੇ ਹੀਲੇ ਵਰਤ ਕੇ ਵੇਖ ਲਏ ਹਨ।

 ਮੇਰੀ ਸੰਘਰਸ਼ ਦੀ ਇਹ ਕਹਾਣੀ ਅੱਜ ਤੋ ਤਰਕੀਬ ਕੋਈ 15 ਸਾਲ ਤੋ ਸ਼ੁਰੂ ਹੁੰਦੀ ਹੈ। ਜੋ ਮੈ ਅੰਮ੍ਰਿਤਸਰ ਰਹਿੰਦਾ ਸੀ ਦਿਨ ਕੰਮ ਕਰਨ ਦੇ ਨਾਲ ਨਾਲ ਸਵੇਰੇ ਸ਼ਾਮ ਦਰਬਾਰ ਸਾਹਿਬ ਲੰਗਰ ਹਾਲ ਵਿਚ ਸੇਵਾ ਕਰਨ ਜਾਂਦਾ ਸੀ, ਮੈ ਸ਼ੁਰੂ ਤੋ ਹੀ ਵੇਖਦਾ ਰਿਹਾ ਹਾਂ ਕਿ ਦਰਬਾਰ ਸਾਹਿਬ ਵਿਚ ਬੇ-ਹਿਸਾਬ ਆਵਾਰਾ ਕਿਸਮ ਤੇ ਬੰਦੇ ਰਹਿੰਦੇ ਹਨ ਜਿਹਨਾਂ ਵਿਚ ਕਈ ਮਿਹਨਤ ਮਜ਼ਦੂਰੀ ਕਰਨ ਵਾਲੇ ਵੀ ਹਨ ਜੋ ਕਿ ਲੰਗਰ ਖਾ ਕੇ ਟਾਈਮ ਪਾਸ ਕਰਦੇ ਹਨ ਤੇ ਇਹਨਾਂ ਲਈ ਦਰਬਾਰ ਸਾਹਿਬ ਇਕ ਰਹਿਣ ਤੇ ਟਿਕਾਣੇ ਤੋ ਵੱਧ ਕੁਝ ਵੀ ਨਹੀ, ਇਹਨਾਂ ਵਿਚ ਨੌਜਵਾਨ ਮੁੰਡਿਆਂ ਤੋ ਲੈ ਕੇ 60-65 ਸਾਲ ਤੱਕ ਦੇ ਬਜ਼ੁਰਗ ਵੀ ਹਨ।  ਇਹਨਾਂ ਤੋ ਇਲਾਵਾ ਵੱਡੀ ਗਿਣਤੀ ਵਿਚ ਅਵਾਰਾ ਕਿਸਮ ਤੇ ਲੋਕ ਵੀ ਰਹਿੰਦੇ ਹਨ, ਜਿਹਨਾਂ ਵਿਚ ਅੱਲੜ ਉਮਰ ਦੇ ਮੁੰਡਿਆਂ ਤੋ ਲੈ ਕੇ 30-35 ਸਾਲ ਤੱਕ ਦੇ ਨੋਜਵਾਨ ਮੁੰਡੇ ਹਨ, ਇਹ ਕੀ ਕਰਦੇ ਹਨ, ਇਹਨਾਂ ਦਾ ਪਿਛੋਕੜ ਕੀ ਹੈ ਇਹ ਇੱਥੇ ਕਿਉਂ ਰਹਿੰਦੇ ਹਨ ਅੱਜ ਤੱਕ ਕਿਸੇ ਨੇ ਵੀ ਜਾਨਣ ਦੀ ਕੋਸਿ਼ਸ਼ ਨਹੀ ਕੀਤੀ।  ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਇਹ ਫ੍ਰੀ ਵਿਚ ਕੰਮ ਕਰਨ ਲਈ ਮਿਲ ਜਾਂਦੇ ਹਨ ਜਿਸ ਕਰਕੇ ਇਹ ਜਿੰਨੇ ਮਰਜ਼ੀ ਚੰਗੇ ਮਾੜੇ ਕਰਮ ਕਰੀ ਜਾਣ ਇਸ ਨਾਲ ਕਿਸੇ ਕੋਈ ਮਤਲਬ ਨਹੀ, ਇਹਨਾਂ ਤੋ ਇਲਾਵਾ ਪ੍ਰਵਾਸੀ ਮਜਦੂਰ ਵੀ ਵੱਡੀ ਗਿਣਤੀ ਵਿਚ ਰਹਿੰਦੇ ਹਨ।

        

ਮੇਰੀ ਸੰਘਰਸ਼ ਦੀ ਅਸਲੀ ਕਹਾਣੀ ਉਸ ਦਿਨ ਤੋ ਸੁਰੂ ਹੋਈ ਜਿਸ ਦਿਨ ਮੈਂ ਮੇਰੇ ਨਾਲ ਲੇਬਰ ਦਾ ਕੰਮ ਕਰਨ ਵਾਲੇ ਬੰਦਿਆਂ ਨੇ ਦੱਸਿਆ ਕਿ ਤੂੰ ਲੰਗਰ ਵਿਚ ਸੇਵਾ ਕਰਦਾ ਹੈ ਲੰਗਰ ਹਾਲ ਵਿਚ ਜੋ ਡਰਾਈਵਰ ਵੀ ਸੇਵਾ ਕਰਦਾ ਹੇ ਉਹ ਬੱਚੇ ਲਿਜਾਕੇ ਵੇਚਦਾ ਹੈ ਭਾਵੇ ਮੈ ਪਹਿਲਾਂ ਵੀ ਉਸ ਨੂੰ ਕਈ ਵਾਰ ਬੱਚਿਆਂ ਨੂੰ ਵਰਗਾਲਉਂਦੇ ਵੇਖਿਆ ਸੀ, ਪਰ ਉਸ ਵੇਲੇ ਮੈ ਕੋਈ ਖਾਸ ਧਿਆਨ ਨਾ ਦਿੱਤਾ ਪਰ ਬੰਦਿਆਂ ਦੇ ਇੰਨੀ ਗੱਲ ਦੱਸਣ ਤੇ ਮੈ ਉਸ ਤੇ ਨਿਗਾ ਰੱਖਣੀ ਸ਼ੁਰੂ ਕਰ ਦਿੱਤੀ। ਉਦੋ ਮੈਂ ਪਹਿਲੀ ਵਾਰ ਪਤਾ ਲਗਾ ਕਿ ਲੰਗਰ ਦੇ ਮੁਲਾਜ਼ਮ ਮੁਫਤ ਦੇ ਕੰਮ ਕਰਨ ਵਾਲੇ ਬੰਦਿਆਂ ਤੋ ਇਲਾਵਾ ਨਸ਼ਾ ਵੀ ਮੁਫਤ ਦਾ ਖਾਂਦੇ ਹਨ।

                  ਡਰਾਇਵਰ ਨੇ ਮੁਲਾਜਮ ਤੇ ਫ੍ਰੀ ਸੇਵਾ ਕਰਨ ਵਾਲੇ ਨਸ਼ੇ ਖੁਆ ਕੇ ਅੰਨੇ ਕਾਣੇ ਕਰ ਛੱਡੇ ਸਨ, ਇਸ ਕਰਕੇ ਕੋਈ ਵੀ ਉਸ ਦਾ ਵਿਰੋਧ ਨਹੀ ਸੀ ਕਰਦਾ ਤੇ ਉਹ ਬੇਖੌਫ ਹੋ ਕੇ ਆਪਣੀਆਂ ਮਾੜੀਆਂ ਹਰਕਤਾਂ ਨੂੰ ਅੰਜਾਮ ਦਿੰਦਾ ਰਹਿੰਦਾ। ਉਹ ਸ਼ਰਾਬ ਪੀ ਕੇ ਲੰਗਰ ਹਾਲ ਵਿਚ ਸੇਵਾ ਕਰਦਾ ਰਹਿੰਦਾ, ਹਰ ਵੇਲੇ ਨਸ਼ੇ ਵਿਚ ਹੀ ਰਹਿੰਦਾ।  ਮੈ ਕਈ ਵਾਰ ਇਸਨੂੰ ਬੱਚੇ ਲੈ ਕੇ ਜਾਂਦੇ ਕਾਬੂ ਕਰਵਾਇਆ ਪਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ (ਖਾਸ ਕਰਕੇ ਹੀਰਾ ਸਿੰਘ ਪਿੰਡ ਸੁਰ ਸਿੰਘ ਵਾਲਾ) ਹਰ ਵੇਲੇ ਉਸ ਦੀ ਢਾਲ ਬਣ ਜਾਂਦੇ ਉਸਨੂੰ ਪਾਗਲ ਕਹਿੰਦੇ ਤੇ ਮੇਰੀ ਉਸ ਨਾਲ ਦੋਸਤੀ ਕਰਵਾਉਣ ਦੀ ਕੋਸਿ਼ਸ਼ ਕਰਦੇ ਕਿਉਕਿ ਮੇਰੇ ਤੋ ਬਿਨਾਂ ਉਸ ਦੇ ਖਿਲਾਫ ਜੁਬਾਨ ਤੱਕ ਖੋਲਣ ਵਾਲਾ ਕੋਈ ਨਹੀ ਸੀ । ਇਸ ਡਰਾਇਵਰ ਦੇ ਕੋਲੋ ਹੀ ਮੈਂ ਹੋਰ ਬੰਦਿਆਂ ਬਾਰੇ ਪਤਾ ਲੱਗਿਆ ਜੋ ਦਰਬਾਰ ਸਾਹਿਬ ਵਿਚੋ ਘਰ ਭੱਜ ਕੇ ਆਏ ਬੱਚਿਆਂ ਨੂੰ ਵਰਗਲਾ ਕੇ ਲੈ ਜਾਂਦੇ ਹਨ।  ਡਰਾਇਵਰ 10 ਸਾਲ ਦੇ ਬੱਚਿਆਂ ਤੋ ਲੈ ਕੇ 14-15 ਸਾਲ ਤੱਕ ਦੇ ਬੱਚਿਆਂ ਨੂੰ ਲੈ ਜਾਂਦਾ ਹੈ। ਇਹ ਮੈਂ ਕਹਿੰਦਾ ਹੋਰ ਵੀ ਬੰਦੇ ਬੱਚਿਆਂ ਨੂੰ ਲੈ ਕੇ ਜਾਂਦੇ ਹਨ ਤੂੰ ਉਹਨਾਂ ਨੂੰ ਕਿਉ ਨਹੀ ਰੋਕਦਾ। ਜੋ ਮੈ ਜਿਆਦਾ ਸੰਖੇਪ ਵਿਚ ਲਿਖਣ ਲੱਗ ਗਿਆ ਤਾਂ ਕਹਾਣੀ ਬਹੁਤ ਲੰਬੀ ਹੋ ਜਾਵੇਗੀ, ਜਿਸ ਕਰਕੇ ਮੈ ਖਾਸ ਖਾਸ ਘਟਨਾਵਾਂ ਦਾ ਜਿ਼ਕਰ ਕਰਾਂਗਾ।  ਇਸ ਲਈ ਮੈ 2005 ਵਿਚ ਵਾਪਰੀ ਘਟਨਾ ਦਾ ਜਿਕਰ ਕਰ ਰਿਹਾ ਹੈ।  ਜਦੋ ਸਵੇਰ ਦੇ ਟਾਈਮ ਲੰਗਰ ਹਾਲ ਵਿਚ ਇਕ ਮਾਸੂਮ ਬੱਚੇ ਨੂੰ ਡਰਾਈਵਰ ਲੈ ਕੇ ਚੱਲਿਆ ਸੀ ਤਾਂ ਮੈ ਉਸ ਬੱਚੇ ਨੂੰ ਉਸ ਕੋਲੋ ਛੁੱਡਾ ਲਿਆ।  ਡਰਾਈਵਰ ਬਾਰੇ ਸਭ ਕੁਝ ਜਾਣਦੇ ਹੋਈ ਵੀ ਲੰਗਰ ਹਾਲ ਵਿਚੋ ਕੋਈ ਮੇਰੀ ਮਦਦ ਲਈ ਅੱਗੇ ਨਾ ਆਇਆ, ਹਾਂ ਇਕ ਨਸ਼ੇੜੀ ਬੰਦਾ ਡਰਾਈਵਰ ਦੀ ਮਦਦ ਤੇ ਜ਼ਰੂਰ ਆਇਆ। ਜਿਸ ਨੇ ਮੈਨੂੰ ਉਲਝਾ ਲਿਆ ਤੇ ਡਰਾਈਵਰ ਬੱਚਾ ਲੈ ਕੇ ਨਿਕਲ ਗਿਆ।  ਮੈ ਵੀ ਉਸ ਦੇ ਪਿੱਛੇ ਗਿਆ ਉਹ ਬੰਦਾ ਵੀ ਮੇਰੇ ਨਾਲ ਹੀ ਆ ਗਿਆ।  ਮੈ ਘੰਟਾ ਘਰ ਤੱਕ ਗਿਆ ਪਰ ਡਰਾਈਵਰ ਜਾ ਚੁੱਕਾ ਸੀ ਮੈ ਵਾਪਿਸ ਆ ਗਿਆ ਤੇ ਮੇਰ ਮਨ ਬਹੁਤ ਖਰਾਬ ਹੋ ਰਿਹਾ ਸੀ ਕਿ ਮੈ ਬੱਚੇ ਨੂੰ ਬਚਾ ਨਹੀ ਸਕਿਆ ਉਸ ਵੇਲੇ ਮੈ ਜਿਸ ਘਰ ਵਿਚ ਲੇਬਰ ਦਾ ਕੰਮ ਕਰਦਾ ਸੀ ਉਹ ਘਰ ਵਾਲਿਆਂ ਨਾਲ ਵੀ ਮੈ ਇਸ ਤਰ੍ਹਾਂ ਦੇ ਬੰਦਿਆਂ ਬਾਰੇ ਅਕਸਰ ਗੱਲਾ ਕਰਦਾ ਰਹਿੰਦਾ ਸੀ ਉਸ ਦਿਨ ਮੇਰਾ ਕੰਮ ਕਰਨ ਨੂੰ ਮਨ ਨਹੀ ਸੀ ਕਰ ਰਿਹਾ  ਮੈ ਡਰਾਇਵਰ ਨੂੰ ਸੋਧਣ ਦਾ ਪੱਕਾ ਇਰਾਦਾ ਕਰ ਲਿਆ ਸੀ ਉਸ ਵੇਲੇ ਮੇਰੇ ਕੋਲ 500/ ਰੁਪੈ ਸਨ ਮੈ ਤਲਵਾਰ ਖਰੀਦ ਕੇ ਡਰਾਈਵਰ ਦੀ ਲੱਤ ਵੱਡਣ ਦਾ ਪੱਕਾ ਫੈਸਲਾ ਕਰ ਲਿਆ ਤੇ ਘਰ ਵਾਲਿਆਂ ਨੂੰ ਵੀ ਦੱਸ ਦਿਤਾ ਤੇ ਉਸ ਦਿਨ ਮੈ ਕੰਮ ਛੱਡ ਦਿੱਤਾ।  ਮੇਰੀ ਇਸ ਗਲ ਤੇ ਬੜੀ ਗੰਭੀਰਤਾ ਦਿਖਾਉਦਿਆਂ ਉਹਨਾਂ ਦੇ ਲੜਕੇ ਨੇ ਕਿਹਾ ਕਿ ਮੇਰਾ ਮਾਮਾ ਸ਼੍ਰੋਮਣੀ ਕਮੇਟੀ ਵੀ ਪੀ.ਏ (ਰੂਪ ਸਿੰਘ ) ਹੈ ਮੈ ਹੁਣ ਜਾ ਕੇ ਉਸ ਨਾਲ ਗੱਲ ਕਰਦਾ ਹਾਂ ਉਹ ਉਸ ਵੇਲੇ ਦਰਬਾਰ ਸਾਹਿਬ ਚਲਾ ਗਿਆ ਤੇ ਮੈਨੂੰ ਆ ਕੇ ਦਸਿਆ ਕਿ ਮੇਰੀ ਪੀ ਏ ਨਾਲ ਗੱਲ ਹੋ ਗਈ ਹੈ ਤੇ ਪੀ.ਏ ਨੇ ਲੰਗਰ ਹਾਲ ਦੇ ਮੈਨੇਜਰ ਨੂੰ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ ਤੇ ਉਸ ਨੇ ਦੁਪਹਿਰ ਦੇ ਵੇਲੇ ਮੈਨੂੰ ਲੰਗਰ ਹਾਲ ਦੇ ਮੈਨੇਜਰ (ਜੋਗਿੰਦਰ ਸਿੰਘ) ਨਾਲ ਮਿਲਾਇਆ ਮੈਨੇਜਰ ਨੇ ਬੰਦ ਕਮਰੇ ਵਿੱਚ ਮੇਰੇ ਨਾਲ ਗੱਲ ਕੀਤੀ ਜਿੱਥੇ ਸ਼ਰੋਮਣੀ ਕਮੇਟੀ ਤੇ ਦੋ-ਚਾਰ ਸੀਨੀਅਰ ਮੁਲਾਜ਼ਮਾਂ ਤੋ ਇਲਾਵਾ ਸੁਪਰਵਾਇਜ਼ਰ ਭੁਪਿੰਦਰ ਸਿੰਘ (ਭਿੰਦਾ) ਵੀ ਮੌਜੂਦ ਸੀ, ਮੈਂ ਮੈਨੇਜਰ ਨੂੰ ਡਰਾਈਵਰ ਸਮੇਤ ਬੱਚੇਆ ਨੂੰ ਲਿਜਾਣ ਵਾਲੇ ਹੋਰ ਬੰਦਿਆਂ ਬਾਰੇ ਵੀ ਦੱਸਿਆ, ਜਿਹਨਾਂ ਵਿੱਚ ਕੁੜੀਆਂ ਵਾਲਾ ਬਾਬਾ ਜੁਗਰਾਜ ਸਿੰਘ ੳਰਫ ਰਾਜੂ, ਕਾਲਾ ਕੱਟਾ (ਲੱਖਾ) ਜੰਟਾ ਨਹਿੰਗ ਤੇ ਗਾਜੀ ਸ਼ਾਮਿਲ ਹਨ। ਮੈ ਮੈਨੇਜਰ ਦੇ ਕੋਲ ਡਰਾਇਵਰ ਦੀ ਲੱਤ ਵੱਡਣ ਦੀ ਧਮਕੀ ਵੀ ਦੇ ਦਿਤੀ ਤਾਂ ਮੈਨੇਜਰ ਨੇ ਕਿਹਾ ਕਿ ਤੂੰ ਕੁੱਝ ਨਾ ਕਰੀਂ ਅਸੀ ਇਹਨਾਂ ਸਾਰਿਆ ਦਾ ਬੰਦੋਬਸਤ ਕਰਾਂਗੇ, ਇਹ ਮੁੜ ਕੇ ਇੱਥੇ ਦਿਖਾਈ ਨਹੀ ਦੇਣਗੇ, ਮੈਨੇਜਰ ਨੇ ਦੂਸਰੇ ਦਿਨ ਸਵੇਰੇ ਮੈ 5:30 ਵਜੇ ਲੰਗਰ ਹਾਲ ਵਿਚ ਪਹੁੰਚ ਗਿਆ, ਮੇਰੇ ਪਹੁੰਚਣ ਤੋ ਪਹਿਲਾ ਚਾਰ-ਪੰਜ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਲੰਗਰ ਹਾਲ ਵਿੱਚ ਸੋਟੀਆਂ ਲੈ ਕੇ ਘੁੰਮ ਰਹੇ ਸਨ। ਉਹਨਾ ਨੇ ਮੈਨੂੰ ਬੰਦੇ ਦਿਖਾਉਣ ਦਾ ਇਸ਼ਾਰਾ ਕੀਤਾ। ਮੈ ਘੁੰਮ ਕੇ ਡਰਾਈਵਰ ਨੂੰ ਸਾਰੇ ਲੰਗਰ ਹਾਲ ਵਿੱਚ ਦੇਖ ਲਿਆ ਉਸ ਵੇਲੇ ਉਸ ਨਾਲ ਇਕ 14-15 ਸਾਲ ਦਾ ਲੜਕਾ ਸੀ ਜਿਸ ਨੂੰ ਉਸ ਨੇ ਗੱਡੀ ਤੇ ਲਿਜਾਣ ਦਾ ਦਾ ਲਾਲਚ ਦੇ ਕੇ ਵਰਗਲਾਇਆ ਹੋਇਆ ਸੀ, ਇਹ ਲੜਕਾ ਜਲੰਧਰ ਦਾ ਰਹਿਣ ਵਾਲਾ ਸੀ। ਮੈ ਮੁਲਾਜ਼ਮਾਂ ਨੂੰ ਇਸ਼ਾਰਾ ਕਰ ਦਿੱਤਾ ਤੇ ਉਹਨਾਂ ਨੇ ਡਰਾਇਵਰ ਨੂੰ ਲੜਕੇ ਸਮੇਤ ਕਾਬੂ ਕਰ ਲਿਆ ਤੇ ਮੈਨੇਜਰ ਕੋਲ ਲੈ ਗਏ। ਮੈਨੇਜਰ ਨੇ ਡਰਾਇਵਰ ਨੂੰ ਦੇਖਦੇ ਹੀ ਕਿਹਾ ਕਿ ਇਹ ਤਾਂ ਬੱਚੇ ਲਿਜਾ ਕੇ ਵੇਚਦਾ ਹੈ ਇਸ ਨੂੰ ਪਹਿਲਾ ਵੀ ਕਈ ਵਾਰ ਫੜਿਆ ਹੈ, ਜਦੋ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲ ਤੰਬਾਕੂ ਦੀ ਪੁੜੀ ਤੇ ਭੁੱਕੀ ਨਿਕਲੀ ਜਦੋ ਉਸ ਦੀ ਕੁੱਟ ਮਾਰ ਕੀਤੀ ਤਾਂ ਉਸ ਨੇ ਉਸ ਕੋਲੋ ਨਾਂ ਲੈ ਕੇ ਖਾਣ ਵਾਲੇ ਕਈ ਮੁਲਾਜਮਾਂ ਤੇ ਨਾ ਲਏ। ਕੁੱਟਮਾਰ ਕਰਨ ਤੋ ਬਾਅਦ ਮੈਨੇਜਰ ਉਸ ਨੂੰ ਗਲਿਆਰਾ ਚੌਕੀਂ ਫੜਾ ਦਿੱਤਾ। ਮੱਸਿਆ ਹੋਣ ਕਰਕੇ ਬਾਕੀ ਬੰਦੇ ਤਾਂ ਉਸ ਦਿਨ ਨਾ ਮਿਲੇ। ਦੂਸਰੇ ਦਿਨ ਜਦੋ ਸਵੇਰ ਵੇਲੇ ਮੈ ਦਰਬਾਰ ਸਾਹਿਬ ਜਾ ਰਿਹਾ ਤਾਂ ਰਸਤੇ ਵਿਚ ਉਹੀ ਡਰਾਇਵਰ ਮੈਨੂੰ ਮਿਲ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਤੂੰ ਮੈਨੂੰ ਪੁਲਿਸ ਕੋਲ ਫੜਾ ਕੇ ਚੰਗਾ ਨਹੀ ਕੀਤਾ, ਮੇਰੀ ਹੁਣ ਪੁਲਿਸ ਵਾਲੀਆ ਨਾਲ ਜਾਣ-ਪਛਾਣ ਹੋ ਗਈ ਹੈ। ਹੁਣ ਮੈਨੂੰ ਕਿਸੇ ਦੀ ਕੋਈ ਪ੍ਰਵਾਹ ਨਹੀ। ਉਸ ਨੇ ਕਈ ਵਾਰੀ ਮੈਨੂੰ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ। ਇਸ ਤੋ ਇਲਾਵਾ ਮੈਨੂੰ ਸ਼ਰੋਮਣੀ ਕਮੇਟੀ ਦੇ ਮੁਲਾਜਮਾਂ ਨੇ ਵੀ ਬੜਾ ਡਰਾਇਆ ਕਿ ਤੂੰ ਇਹੋ ਜਿਹੇ ਬੰਦਿਆ ਨਾਲ ਪੰਗਾਂ ਨਾ ਲੈ ਤੈਨੂੰ ਕੋਈ ਛੁਰਾ ਮਾਰ ਦੇਵੇਗਾ ਪਰ ਮੈ ਕਿਸੇ ਦੀ ਕੋਈ ਪਰਵਾਹ ਨਾ ਕੀਤੀ ਤੇ ਆਪਣਾ ਸੰਘਰਸ਼ ਜਾਰੀ ਰੱਖਿਆ ਕਾਲਾ ਕੱਟਾ (ਲੱਖਾ) ਬੱਚਿਆ ਨੂੰ ਫੈਕਟਰੀ ਵਿੱਚ ਕੰਮ ਦਾ ਲਾਲਚ ਦੇ ਕੇ ਵਰਗਲਾ ਲੈਂਦਾ ਹੈ, ਗਾਜੀ ਕਿਸੇ ਡੇਰੇ ਦੇ ਨਾਂ ਦੇ ਅਤੇ ਜੱਟਾ ਨਹਿੰਗ ਮੇਲਿਆਂ ਵਿਚ ਸਮਾਨ ਵੇਚਣ ਦੇ ਨਾ ਦੇ ਅਤੇ ਕੁੜਿਆਂ ਵਾਲਾ ਬਾਬਾ ਜੋ ਹੇਮਕੁੰਟ ਦੇ ਰਸਤੇ ਵਿਚ ਲੰਗਰ ਲਾਉਦਾ ਹੈ, ਲੰਗਰ ਵਿਚ ਸੇਵਾ ਦੇ ਨਾਂ ਤੇ ਬੱਚਿਆ ਨੂੰ ਵਰਗਲਾ ਲੈਦਾ ਹੈ, ਇਹ ਸਾਰੇ ਬੱਚਿਆਂ ਨਾਲ ਦੁਕਰਮ ਵੀ ਕਰਦੇ ਹਨ, ਖਾਸ ਗੱਲ ਇਹ ਹੈ ਕਿ ਇਹਨਾਂ ਨਾਲ ਜਾਣ ਵਾਲੇ ਬੱਚੇ ਦੁਬਾਰਾ ਦਿਖਾਈ ਨਹੀ ਦਿੰਦੇ। ਡਰਾਇਵਰ ਬਾਰੇ ਤਾਂ ਜਾਣਦੇ ਹਨ ਕਿ ਇਹ ਬੱਚਿਆ ਨੂੰ ਦੁਕਰਮ ਕਰਨ ਤੋ ਬਾਅਦ ਡਰਾਇਵਰਾਂ ਕੋਲ ਜਾਂ ਢਾਬਿਆਂ ਤੇ ਵੇਚ ਦਿੰਦਾ ਹੈ, ਡਰਾਇਵਰ ਤੋ ਇਲਾਵਾ ਹੋਰ ਬਾਕੀ ਬੰਦਿਆਂ ਦੁਆਰਾ ਲਿਜਾਏ ਜਾਣ ਵਾਲੇ ਬੱਚਿਆ ਨਾਲ ਕੀ ਬੀਤਦੀ ਹੈ ਇਹ ਰਾਜ ਜਰੂਰ ਖੁੱਲਣਾ ਚਾਹੀਦਾ ਹੈ ਜਿਸ ਲਈ ਮੈ ਲਗਾਤਾਰ ਕੰਮ ਕਰ ਰਿਹਾ ਹਾਂ। ਮੈ ਪੰਦਰਾਂ ਸਾਲ ਵਿਚ ਵਾਪਰੀਆ ਖਾਸ ਖਾਸ ਘਟਨਾਵਾਂ ਦਾ ਹੀ ਜ਼ਿਕਰ ਕਰਾਂਗਾ ਤਾਂਕਿ ਗਲ ਛੇਤੀ ਖਤਮ ਹੋ ਸਕੇ ਵਿਚ ਵਿਚਾਲੇ ਵਾਪਰੀਆ ਸੰਵੇਦਣਸ਼ੀਲ ਕਈ ਗੱਲਾਂ ਦਾ ਜ਼ਿਕਰ ਮੈ ਇਕ ਕਿਤਾਬ ਲਿਖ ਕੇ ਜਰੂਰ ਕਰਾਂਗਾਂ, ਇਸੇ ਦੌਰਾਨ ਮੈਨੂੰ ਰਾਜੂ ਭਈਏ ਬਾਰੇ ਪਤਾ ਲੱਗਿਆ ਜਿਸ ਨੂੰ ਕਮੇਟੀ ਵਾਲੀਆਂ ਨੂੰ ਲੰਗਰ ਹਾਲ ਦੇ ਬਾਹਰ ਲੱਗਣ ਵਾਲੇ ਚਾਹ ਦੇ ਲੰਗਰ ਦੀ ਜਿੰਮੇਵਾਰੀ ਸੰਭਾਲੀ ਹੋਈ ਸੀ, ਇਹ ਵੀ ਇਨਾਂ ਸਾਰਿਆਂ ਬੰਦਿਆ ਨਾਲ ਮਿਲਿਆ ਹੋਇਆ ਸੀ ਇਸ ਨੂੰ ਕਮੇਟੀ ਵਾਲਿਆ ਨੇ ਇਕ ਕਮਰਾ ਵੀ ਦਿੱਤਾ ਹੋਇਆ ਸੀ, ਇਹ ਬੱਚਿਆ ਤੋਂ  ਚੋਰੀਆਂ ਵੀ ਕਰਵਾਉਂਦਾ ਸੀ ਤੇ ਬੱਚਿਆ ਨਾਲ ਦਰਬਾਰ ਸਾਹਿਬ ਦੇ ਅੰਦਰ ਹੀ ਆਪਣੇ ਕਮਰੇ ਵਿਚ ਹੀ ਦੁਕਰਮ ਕਰਦਾ ਸੀ, ਇਸ ਦੀ ਗਲਿਆਰਾ ਚੌਕੀ ਦੇ ਮੁਲਾਜ਼ਮਾਂ ਨਾਲ ਵੀ ਚੰਗੀ ਦੋਸਤੀ ਸੀ ਇਹ ਤੰਮਾਕੂ ਵੀ ਖਾਦਾਂ ਸੀ, ਤੇ ਸ਼ਰਾਬ ਵੀ ਪੀਂਦਾ ਸੀ। ਸ਼ਰੋਮਣੀ ਕਮੇਟੀ ਦੇ ਮੁਲਾਜਮ ਇਸ ਬਾਰੇ ਸਭ ਕੁੱਝ ਜਾਣਦੇ ਹਨ ਪਰ ਕੋਈ ਵੀ ਇਸ ਦਾ ਵਿਰੋਧ ਨਹੀ ਸੀ ਕਰਦਾ, ਸਾਲ 2012 ਵਿਚ ਮਾਮਲੇ ਤੇ ਮੈਂ ਬਲਦੇਵ ਸਿੰਘ ਸਿਰਸਾ ਨਾਲ ਵੀ ਗੱਲ ਕੀਤੀ, ਉਸ ਸਮੇ ਮੈਨੂੰ ਇਕ ਲੜਕਾ ਦਰਬਾਰ ਸਾਹਿਬ ਅੰਦਰ ਮਿਲਿਆ ਜੋ ਕੁਟਿਆ ਵਾਲੇ ਬਾਬੇ ਕੋਲ ਭੱਜ ਕੇ ਆਇਆ ਸੀ। ਉਸ ਨੇ ਮੈਨੂੰ ਬਾਬੇ ਵੱਲੋ ਬੱਚਿਆ ਤੇ ਕੀਤੇ ਜਾਂਦੇ ਜ਼ੁਲਮਾ ਬਾਰੇ ਦੱਸਿਆ ਜਿਸ ਦਾ ਉਹ ਵੀ ਡੇਢ ਸਾਲ ਤੱਕ ਸ਼ਿਕਾਰ ਹੁੰਦਾ ਰਿਹਾ ਉਹ ਦਰਬਾਰ ਸਾਹਿਬ ਦੇ ਬਾਹਰ ਇਕ ਦੁਕਾਨ ਤੇ ਕੰਮ ਕਰਨ ਲੱਗ ਪਿਆ। ਉਹ ਅਕਸਰ ਬਿਮਾਰ ਰਹਿੰਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਬਾਬੇ ਮੇਰੇ ਕੋਲੋ ਡੇਢ ਸਾਲ ਕੰਮ ਵੀ ਕਰਵਾਇਆ ਤੇ ਦੁਕਰਮ ਵੀ ਕਰਦਾ ਰਿਹਾ ਤੇ ਮੈਨੂੰ ਵੀ ਕੋਈ ਪੈਸਾ ਨਹੀ ਦਿਤਾ ਉਸਦੇ ਮਾਂ ਬਾਪ ਮਰ ਚੁੱਕੇ ਸਨ। ਉਹ ਵੇਰਕਾ ਦਾ ਰਹਿਣ ਵਾਲਾ ਸੀ ਤੇ ਉਸ ਆਪਣਾ ਇਲਾਜ ਕਰਵਾਉਣ ਤੋ ਵੀ ਅਸਮਰਥ ਸੀ, ਮੈ ਉਸ ਨੂੰ ਕਿਹਾ ਕਿ ਜੋ ਉਹ ਬਾਬੇ ਦੀਆ ਕਰਤੂਤਾਂ ਖਿਲਾਫ ਗਵਾਹੀ ਦੇ ਦੇਵੇ ਤਾਂ ਉਸ ਨੂੰ ਪੈਸੇ ਵੀ ਮਿਲ ਜਾਣਗੇ (ਕਿੳਕਿ ਬਾਬਾ ਉਸਨੂੰ 3000/ ਰੂਪੈ ਕਰਕੇ ਲੈ ਕੇ ਗਿਆ ਸੀ) ਤੇ ਤੇਰੇ ਵਰਗੇ ਹੋਰ ਬੱਚੇ ਵੀ ਉਸ ਦਾ ਸ਼ਿਕਾਰ ਬਣਨ ਤੋ ਬਚ ਜਾਣਗੇ, ਉਹ ਮੇਰੇ ਕਹਿਣ ਤੇ ਕਿਤੇ ਵੀ ਗਵਾਹੀ ਦੇਣ ਨੂੰ ਤਿਆਰ ਹੋ ਗਿਆ। ਉਸ ਦੀ ਉਮਰ ਤਕਰੀਬਨ 14-15 ਸਾਲ ਸੀ।l

ਬਲਦੇਵ ਸਿੰਘ ਸਿਰਸਾ ਨੂੰ ਮੈਂ ਉਸ ਲੜਕੇ ਬਾਰੇ ਦੱਸਿਆ ਉਸ ਨੇ ਕਿਹਾ ਕਿ ਤੂੰ ਉਸ ਲੜਕੇ ਦੇ ਬਿਆਨ ਲਿਖ ਕੇ ਮੈਨੂੰ ਦੇ ਜੋ ਕਿ ਮੈ ਦੇ ਦਿਤੇ, ਸਪੋਕਸਮੈਨ ਵਿਚ ਲਿਖਣ ਵਾਲੇ ਅਮਰਜੀਤ ਸਿੰਘ ਬੱਡਗੁਜਰਾਂ ਨਾਲ ਵੀ ਮੈ ਇਸ ਮਾਮਲੇ ਤੇ ਗੱਲ ਕੀਤੀ ਹੋਈ ਸੀ। ਜਿਨਾਂ ਨੇ ਇਸ ਮਾਮਲੇ ਵਿਚ ਬਹੁਤ ਗੰਭੀਰਤਾਂ ਦਿਖਾਈ ਉਹਨਾਂ ਦੇ ਕਹਿਣ ਤੇ ਮੈ ਅੰਮ੍ਰਿਤਸਰ ਸਾਹਿਬ ਵਿਚ ਇਕ ਮੀਟਿੰਗ ਵੇਲੇ ਭਾਈ ਹਰਪਾਲ ਸਿੰਘ ਚੀਮਾ ਨੂੰ ਵੀ ਮਿਲਿਆ ਤੇ ਉਹਨਾਂ ਨੂੰ ਇਕ ਕਾਗਜ ਤੇ ਲਿਖ ਕੇ ਸਭ ਕੁੱਝ ਦਿੱਤਾ। ਇਕ ਦਿਨ ਅਮਰਜੀਤ ਸਿੰਘ ਬੱਡਗੁਜਰਾਂ ਨੇ ਮੈਨੂੰ ਦੱਸਿਆ ਕਿ ਮਾਤਾ ਗੰਗਾ ਨਿਵਾਸ ਵਿਚ ਪਾਰਟੀ (ਪੰਚ ਪ੍ਰਧਾਨੀ ਮੀਟਿੰਗ ਹੋ ਰਹੀ ਹੈ ਤੂੰ ਕਰਨ ਨੂੰ ਲੈ ਕੇ ਉੱਥੇ ਪਹੁੰਚ ਜਾਵੀ। ਦੱਸੇ ਹੋਏ ਸਮੇ ਤੇ ਮੈ ਕਰਨ ਨੂੰ ਲੈ ਕੇ ਉੱਥੇ ਪਹੁੰਚ ਗਿਆ। ਜਿੱਥੇ ਪੰਚ ਪ੍ਰਧਾਨੀ ਦੇ ਸਾਰੇ ਲੀਡਰ ਦਲਜੀਤ ਸਿੰਘ ਬਿੱਟੂ, ਹਰਪਾਲ ਸਿੰਘ ਚੀਮਾਂ, ਹਰਦੀਪ ਸਿੰਘ ਮਹਿਰਾਜ, ਕੁਲਬੀਰ ਸਿੰਘ ਬੜਾ ਪਿੰਡ ਤੋ ਇਲਾਵਾ ਹੋਰ ਵੀ ਕਈ ਆਗੂ ਮੌਜੂਦ ਸਨ। ਅਮਰਜੀਤ ਸਿੰਘ ਨੇ ਮੇਰੀ ਦਲਜੀਤ ਸਿੰਘ ਬਿੱਟੂ ਨਾਲ ਜਾਣਪਛਾਣ ਕਰਵਾਈ ਤੇ ਉਸ ਮੁੰਡੇ ਕਰਨ ਬਾਰੇ ਦੱਸਿਆ, ਉਹਨਾਂ ਨੇ ਕੋਈ ਖਾਸ ਗੱਲ ਨਾ ਕੀਤੀ ਹਾਂ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਕਰਨ ਨੂੰ ਇਨਸਾਫ ਦਿਵਾਉਣ ਲਈ ਡਿਉਟੀ ਜਰੂਰ ਲਗਾ ਦਿੱਤੀ। ਬਾਬਾ ਹਰਦੀਪ ਸਿੰਘ ਨੇ ਇਕ ਹੋਰ ਬੰਦੇ ਨੂੰ ਜਿੰਮੇਦਾਰੀ ਦੇ ਦਿਤੀ ਜਿਸ ਨੂੰ ਸਾਰੇ ਬਾਈ ਕਹਿੰਦੇ ਸਨ, ਮੈ ਬਾਈ ਨੂੰ ਕਈ ਵਾਰੀ ਫੋਨ ਕੀਤਾ ਪਰ ਉਹਨਾਂ ਨੇ ਹਾਰ ਵਾਰ ਗਲ ਟਾਲ ਦਿਤੀ। ਇਸ ਤੋ ਪਹਿਲਾਂ ਮੈ ਸਿੱਖ ਸਟੂਡੈਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਵੀ ਮਿਲਿਆ, ਮੈ ਸੋਚਿਆ ਸੀ ਕਿ ਉਹ ਫੈਡਰੇਸ਼ਨ ਦਾ ਪ੍ਰਧਾਨ ਹੋਣ ਕਰਕੇ ਜਰੂਰ ਕੋਈ ਵੱਡਾ ਐਕਸ਼ਨ ਕਰੇਗਾ। ਮੈਂ ਪਹਿਲੀ ਵਾਰ ਉਸ ਨੂੰ ਇਕ ਪੈਲਸ ਵਿਚ ਕਿਸੇ ਵਿਆਹ ਦੇ ਸਮਾਗਮ ਵਿਚ ਮਿਲਿਆ ਤੇ ਸਭ ਕੁੱਝ ਲਿਖਤੀ ਰੂਪ ਵਿਚ ਦੱਸਿਆ, ਉਸ ਨੇ ਮੇਰੀ ਚਿੱਠੀ ਆਪਣੇ ਕੋਲ ਰੱਖ ਲਈ ਤੇ ਮੈਨੂੰ ਜਲਦੀ ਹੀ ਕੋਈ ਐਕਸ਼ਨ ਕਰਨ ਦਾ ਭਰੋਸਾ ਦਿੱਤਾ। ਥੋੜੇ ਦਿਨਾਂ ਬਾਅਦ ਪੀਰ ਮੁਹੰਮਦ ਨੇ ਮੈਨੂੰ ਫੋਨ ਕੀਤਾ ਕਿ ਮੈ ਸਵੇਰੇ ਅਕਾਲ ਤਖਤ ਸਾਹਿਬ ਵਿਖੇ 84 ਦੇ ਦੰਗਾਂ ਪੀੜਤਾਂ ਨੂੰ ਨਾਲ ਲੈ ਕੇ ਜਥੇਦਾਰ ਨੂੰ ਕੋਈ ਮੰਗ ਪੱਤਰ ਦੇਣ ਆਇਆ ਸੀ, ਮੈ ਉਸ ਨੂੰ ਉਥੇ ਮਿਲਿਆ ਉਸ ਨੇ ਬੀਬੀ ਜਗਦੀਸ਼ ਕੌਰ ਨੂੰ ਵੀ ਮੇਰੇ ਬਾਰੇ ਦੱਸਿਆ ਤਾਂ ਬੀਬੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਇਸ ਬਾਰੇ ਜਰੂਰ ਕੁੱਝ ਕਰਨਾ ਚਾਹੀਦਾ ਹੈ ਪਰ ਬਾਅਦ ਵਿੱਚ ਪੀਰ ਮੁਹੰਮਦ ਨੇ ਲਾਰੇ ਲਾਉਣ ਤੋ ਸਿਵਾ ਕੁਝ ਨਹੀ ਕੀਤਾ। ਮੈਂ ਬੀਬੀ ਹਰਸ਼ਿੰਦਰ ਕੌਰ ਨਾਲ ਸੰਪਰਕ ਕੀਤਾ । ਉਸ ਨੇ ਮੈਨੂੰ ਪਟਿਆਲੇ ਆ ਕੇ ਗੱਲ ਕਰਨ ਲਈ ਕਿਹਾ। ਪਟਿਆਲੇ ਆ ਕੇ ਕੁੱਝ ਮੈ ਲਿਖਤੀ ਰੂਪ ਵਿੱਚ ਉਸ ਨੂੰ ਦਿੱਤਾ।ਮੈਂ ਉਸ ਬਾਰੇ ਸੁਣਿਆ ਸੀ ਕਿ ਉਹ ਬਹੁਤ ਬਹਾਦਰ ਔਰਤ ਹੈ ਤੇ ਇਸ ਮਸਲੇ ਤੇ ਸਭ ਤੋ ਜਿਆਦਾ ਗੰਭੀਰਤਾ ਦਿਖਾਵੇਗੀ। ਮੇਰੀ ਹੈਰਾਨੀ ਦੀ ਉਸ ਦੀ ਉਸ ਵੇਲੇ ਕੋਈ ਹੱਦ ਨਹੀ ਰਹੀ ਜਦ ਉਸ ਨੇ ਮੇਰੀ ਸਾਰੀ ਚਿੱਠੀ ਚ ਖੁਦ ਪੜਕੇ ਕਿਹਾ ਜੇ ਮੈ ਦਰਬਾਰ ਸਾਹਿਬ ਦੇ ਇਹੋ ਜਿਹੇ ਮਸਲੇ ਤੇ ਆਵਾਜ ਉਠਾਈ ਤਾਂ ਸ਼੍ਰੋਮਣੀ ਕਮੇਟੀ ਵਾਲੇ ਮੈਨੂੰ ਕੱਚੀ ਨੂੰ ਖਾ ਜਾਣਗੇ। ਉਸ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਵੀ ਇਹਨਾਂ ਦੀ ਹੈ ਤੇ ਸਰਕਾਰ ਵੀ ਇਹਨਾਂ ਦੀ ਹੀ ਹੈ ਤਾਂ ਮੈ ਕਿਹਾ ਕਿ ਫੇਰ ਤਾਂ ਸਰਕਾਰ ਬਦਲਣ ਤੱਕ ਕੁੱਝ ਨਹੀ ਹੋ ਸਕਦਾ ਤਾਂ ਉਸ ਨੇ ਕਿਹਾ ਕਿ ਕੁੱਝ ਕਰਕੇ ਦਿਖਾਉਣ ਵਾਲੇ ਸਰਕਾਰ ਦੀ ਪਰਵਾਹ ਨਹੀ ਕਰਦੇ ਤੇ ਇਹੋ ਜਿਹੇ ਕੰਮ ਕਰਨ ਪਿਂਛੋ ਤਾ ਸਿਰ ਦੇਣਾ ਪੈਦਾ ਹੈ ਸ਼ਾਇਦ ਉਹ ਮੈਨੂੰ ਡਰਾਉਣਾ ਚਾਹੁੰਦੀ ਸੀ, ਤਾਂ ਕਿ ਮੈ ਇਸ ਮਸਲੇ ਨੂੰ ਆਪਣੇ ਦਿਲ ਦਿਮਾਗ ਚੋ ਹੀ ਕੱਢ ਦਿਆ ਸ਼ਾਇਦ ਉਸ ਨੂੰ ਯਾਦ ਨਹੀ ਸੀ ਇਸ ਰਸਤ਼ੇ ਵਾਲੇ ਪਹਿਲਾਂ ਦੇ ਕੇ ਹੀ ਚਲਦੇ ਹਨ ਉਸ ਨੇ ਮੈਨੂੰ ਕਿਹਾ ਕਿ ਤੈਨੂੰ ਅਸ਼ਟਾਮ ਪੇਪਰ ਤੇ ਲਿਖ ਕੇ ਦੇਣਾ ਪਵੇਗਾ। ਉਸ ਦਾ ਖਿਆਲ ਸੀ ਕਿ ਮੈ ਅਸ਼ਟਾਮ ਪੇਪਰ ਤੇ ਲਿਖਣ ਵਾ ਰਿਸਕ ਨਹੀ ਲਵਾਂਗਾ।  ਮੈ ਉਸਨੂੰ ਕਿਹਾ ਕਿ ਮੈ ਜਲਦੀ ਹੀ ਅਸ਼ਟਾਮ ਪੇਪਰ ਤੇ ਲਿਖ ਕੇ ਲਿਆਵਾਂਗਾ।  ਤਕਰੀਬਨ ਇਕ ਹਫਤੇ ਦੇ ਵਿਚ ਮੈ ਅਸ਼ਟਾਮ ਪੇਪਰ ਤੇ ਲਿਖ ਕੇ ਪਟਿਆਲੇ ਉਸ ਦੇ ਘਰ ਪਹੁੰਚ ਗਿਆ, ਹਰਸਿ਼ੰਦਰ ਕੌਰ ਆਪ ਘਰ ਨਹੀ ਸੀ, ਉਸ ਦੇ ਕਹਿਣ ਤੇ ਮੈ ਅਸ਼ਟਾਮ ਪੇਪਰ ਉਸ ਦੇ ਘਰਵਾਲੇ ਨੂੰ ਦੇ ਦਿੱਤਾ ਤੇ ਵਾਪਸ ਆ ਗਿਆ।  ਤਕਰੀਬਨ 10 ਦਿਨ ਬਾਅਦ ਉਸ ਨੇ ਮੈਨੂੰ ਫੋਨ ਕੀਤਾ ਕਿ ਉਸ ਨੇ ਸਭ ਕੁਝ ਪੜ ਕੇ ਮਕੱੜ ਨਾਲ ਗੱਲ ਕੀਤੀ ਤੇ ਮੱਕੜ ਨੇ ਕਿਹਾ ਕਿ ਉਹ ਦਰਬਾਰ ਸਾਹਿਬ ਹੋਰ ਸਾਰੇ ਗੰਦੇ ਬੰਦੇ ਕੱਢ ਦੇਣਗੇ।  ਉਸਨੇ ਮੈਨੂੰ ਦੱਸਿਆ ਕਿ ਇਸ ਗੱਲ ਦਾ ਮੈ ਨਵਾਂ ਜ਼ਮਾਨਾ ਅਖਬਾਰ ਦੇ ਲੇਖ ਵਿਚ ਜਿ਼ਕਰ ਵੀ ਕੀਤਾ ਹੈ,।  ਮੈ ਨਵਾਂ ਜ਼ਮਾਨਾ ਅਖਬਾਰ ਲੈ ਕੇ ਉਸ ਦਾ ਲੇਖ ਪੜਿਆ ਜਿਸ ਵਿਚ ਉਸ ਨੇ ਇਸ ਮਸਲੇ ਤੋ ਸਿਰਫ ਦੋ ਲਾਈਨਾਂ ਲਿਖੀਆਂ ਉਹ ਵੀ ਸ਼ਾਇਦ ਮਕੱੜ ਤੋ ਪੁੱਛ ਕੇ ਲਿਖੀਆਂ ਹੋਣਗੀਆਂ।  ਉਸ ਨੇ ਸਿਰਫ ਇਹਨਾਂ ਹੀ ਲਿਖੀਆਂ ਕਿ ਸ਼ਹੀਦਾਂ ਕੋਲ ਰਹਿਣ ਵਾਲੇ ਅਮਨਦੀਪ ਸਿੰਘ ਨੇ ਹਲਫੀਆ ਬਿਆਨ ਦਿੱਤਾ ਹੈ ਕਿ ਦਰਬਾਰ ਸਾਹਿਬ ਵਿਚ ਅਖੋਤੀ ਸੇਵਾਦਾਰ ਬੱਚਿਆਂ ਨਾਲ ਦੁਸ਼ਕਰਮ ਕਰਦੇ ਹਨ।  ਅਸਲੀ ਤੇ ਗੰਭੀਰ ਗੱਲ ਦਾ ਉਸਨੇ ਜਿ਼ਕਰ ਤੱਕ ਨਾ ਕੀਤਾ। 

capture

 

2012 ਵਿਚ ਹੀ ਮੈ ਫਿਰ ਬਲਦੇਵ ਸਿੰਘ ਸਿਰਸਾ ਨਾਲ ਸੰਪਰਕ ਕੀਤਾ।  ਸਿਰਸਾ ਸਾਹਿਬ ਨੇ ਕਿਹਾ ਕਿ ਤੂੰ ਇਕ ਬਾਰੀ ਫਿਰ ਕਰਨ ਕੋਲੋ ਤੇ ਆਪਣੇ ਕੋਲੋ ਦਰਖਾਸਤ ਲਿਖ ਕੇਦੇ ਆਪਾਂ ਕਮਿਸ਼ਨਰ ਸਾਹਿਬ ( ਰਾਮ ਸਿੰਘ ) ਨੂੰ ਦੇ ਦਿੰਦੇ ਹਾਂ।  ਮੈ ਇੱਦਾਂ ਹੀ ਕੀਤਾ ਤੇ ਸਿਰਸਾ ਸਾਹਿਬ ਨਾਲ ਜਾ ਕੇ ਕਮਿਸ਼ਨਰ ਸਾਹਿਬ ਦੇ ਦਫਤਰ ਜਾ ਕੇ ਦਰਖਾਸਤ ਦੇ ਦਿੱਤੀ।  ਕਮਿਸ਼ਨਰ ਸਾਹਿਬ ਤਾਂ ਨ ਮਿਲੇ ਤੇ ਅਸੀਂ ਦਰਖਾਸਤ ਉਹਨਾਂ ਦੇ ਦਫਤਰ ਫੜਾ ਕੇ ਆ ਗਏ।  ਕਮਿਸ਼ਨਰ ਸਾਹਿਬ ਨੇ ਉਹ ਦਰਖਾਸਤ ਗਲਿਆਰਾ ਚੌਕੀਂ ਭੇਜ ਦਿੱਤੀ ਦੋ ਦਿਨ ਬਾਅਦ ਗਲਿਆਰਾ ਚੌਕੀਂ ਦਾ ਮੁਲਾਜ਼ਮ ਪਹਿਲਾਂ ਕਰਨ ਕੋਲ ਦੁਕਾਨ ਤੇ ਗਿਆ ਤੇ ਉਸ ਨਾਲ ਪਿਆਰ ਨਾਲ ਗੱਲ ਕਰਨ ਦੀ ਬਜਾਏ ਉਸ ਨੂੰ ਡਰਾਵੇ ਦੇਣ ਲਗਾ। ਇਹ ਸਭ ਮੈਨੂੰ ਕਰਨ ਨੇ ਬਾਅਦ ਵਿਚ ਦੱਸਿਆ।  ਕਰਨ ਨੇ ਮੈਨੂੰ ਦੱਸਿਆ ਕਿ ਉਸ ਮੁਲਾਜ਼ਮ ਨੇ ਮੈਨੂੰ ਕਿਹਾ ਕਿ ਤੂੰ ਪੈਸੇ ਠੱਗਣ ਲਈ ਬਾਬੇ ਨੂੰ ਬਲੈਕਮੇਲ ਕਰ ਰਿਹਾ ਹੈ ਤੇਰੇ ਤੇ ਕੇਸ ਦਰਜ਼ ਹੋ ਸਕਦਾ ਹੈ।  ਪੁਲਿਸ ਮੁਲਾਜ਼ਮਾਂ ਨੇ ਕਰਨ ਨੂੰ ਇਨਾਂ ਦਬਕਾਇਆ ਕਿ ਬਿਆਨ ਦੇਣਾ ਤਾਂ ਦੂਰ ਦੀ ਗੱਲ ਉਹ ਪੁਲਿਸ ਦੇ ਸਾਹਮਣੇ ਜਾਣ ਤੋ ਹੀ ਡਰਨ ਲੱਗ ਪਿਆ।  ਪੁਲਿਸ ਵਾਲਿਆਂ ਨੇ ਇਕ ਬੀਮਾਰ ਤੇ ਬੇਸਹਾਰਾ ਬੱਚੇ ਨਾਲ ਵੀ ਕੋਈ ਹਮਦਰਦੀ ਨਾ ਦਿਖਾਈ।  ਥੋੜੇ ਦਿਨਾਂ ਬਾਅਦ ਮੇਰੇ ਵਾਲੀ ਦਰਖਾਸਤ ਵੀ ਗਲਿਆਰਾ ਚੌਂਕੀ ਪਹੁੰਚ ਗਈ।  ਗਲਿਆਰਾ ਚੌਂਕੀ ਵਾਲਿਆ ਨੇ ਫੋਨ ਕਰਕੇ ਮੈਨੂੰ ਬੁਲਾਇਆ ਤੇ ਗੱਲਬਾਤ ਕਰਨ ਲਈ ਕਿਹਾ ।  ਮੈ ਸ਼ਾਮ ਦੇ ਟਾਈਮ ਗਲਿਆਰਾ ਚੌਕੀ ਦੇ ਐ.ਐਸ ਓ. ਤੇ ਹਰਪਾਲ ਸਿੰਘ ਏ.ਐਸ.ਆਈ. ਨੂੰ ਘੰਟਾ ਘਰ ਚੌਕ (ਦਰਬਾਰ ਸਾਹਿਬ ਤੇ ਸਾਹਮਣੇ) ਜਾ ਕੇ ਮਿਲਿਆ। ਐਸ.ਐਚ.ੳ. ਨੇ ਕਿਹਾ ਕਿ ਤੂੰ ਕਮਿਸ਼ਨਰ ਕੋਲ ਨਾ ਜਾਂਦਾ ਬੱਚੇ ਲਿਜਾਣ ਵਾਲੇ ਬੰਦਿਆ ਬਾਰੇ ਮੈਨੂੰ ਦੱਸ ਦਿੰਦਾ ਅਸੀਂ ਹੀ ਸਾਰੇ ਫੜ ਲੈਣੇ ਸੀ। ਉਸ ਵੇਲੇ 4 ਵੱਜੇ ਸਨ ਉਹਨਾਂ ਨੇ ਸ਼ਾਮ ਨੂੰ ਉਸੇ ਜਗਾਂ ਤੇ ਮਿਲਣ ਲਈ ਕਿਹਾ। ਮੈ ਸ਼ਾਮ ਨੂੰ ਉਹਨਾਂ ਕੋਲ ਜਾ ਰਿਹਾ ਸੀ ਮੈ ਹਾਲੇ ਉਹਨਾਂ ਤੋ ਥੋੜੀ ਹੀ ਦੂਰ ਸੀ ਕਿ ਉਥੇ ਮੌਜੂਦ ਬਲਜੀਤ ਸਿੰਘ ਏ.ਐਸ.ਆਈ ਜੋ ਕਿ (ਰਾਜੂ ਭਈਏ ਦਾ ਯਾਰ ਸੀ) ਨੇ ਮੇਰੇ ਖਿਲਾਫ ਉਹਨਾਂ ਦੇ ਕੰਨ ਭਰ ਦਿਤੇ। ਉਸਨੇ ਉਹਨਾਂ ਨੂੰ ਕਿਹਾ ਕਿ ਇਹ  ਖੁਦ ਲੁੱਧਿਆਣੇ ਦਾ ਹੈ, ਉਹਨਾਂ ਨੇ ਮੇਰਾ ਅੰਮ੍ਰਿਸਤਰ ਦਾ ਨਾ ਹੋ ਕੇ ਲੁਧਿਆਣੇ ਦਾ ਹੋਣਾ ਏਨਾ ਵੱਡਾ ਅਪਰਾਧ ਬਣਾ ਦਿਤਾ ਜਾਵੇ। ਮੈ ਪੰਜਾਬ ਦੇ ਕਿਸੇ ਜਿਲੇ ਤੋ ਨਹੀ ਬਲਕਿ ਪਾਕਿਸਤਾਨ ਵਿਚੋ ਆਇਆ ਹੋਇਆ। ਉਹਨਾਂ ਨੇ ਮੈਨੂੰ ਦਬਕਾਊਣ ਦੀ ਪੂਰੀ ਕੋਸਿਸ਼ ਕੀਤੀ ਤੇ ਲੁਧਿਆਣੇ ਰਹਿੰਦੇ ਮੇਰੇ ਘਰ ਵਾਲਿਆ ਨਾਲ ਵੀ ਗੱਲ ਕੀਤੀ। ਉਹਨਾਂ ਨੇ ਤਾਂ ਮੇਰੇ ਤੇ ਦਰਬਾਰ ਸਾਹਿਬ ਨੂੰ ਬਦਨਾਮ ਕਰਨ ਦਾ ਦੋਸ਼ ਵੀ ਲਾਇਆ ਉਹਨਾਂ ਨੇ ਆਪ ਸੱਚੇ ਬਣਨ ਲਈ ਆਪ੍ਰੇਸ਼ਨ ਸ਼ੁਰੂ ਕੀਤਾ ਜਿਸ ਦਾ ਮੁਖੀ ਗੰਦੇ ਐਸ.ਆਈ. ਬਲਜੀਤ ਸਿੰਘ ਨੂੰ ਬਣਾਇਆl ਜਿਸਦਾ ਮਕਸਦ ਹੀ ਆਪ੍ਰੇਸ਼ਨ ਨੂੰ ਫੇਲ ਕਰਨਾ ਤੇ ਗੱਲ ਨੂੰ ਦਬਾਉਣਾ ਸੀ। ਮੇਰੇ ਕਹਿਣ ਤੇ ਉਹਨਾਂ ਨੇ ਦੋ ਬੰਦਿਆ ਨੂੰ ਫੜ ਲਿਆ। ਜਿਹਨਾਂ ਵਿਚ ਇਕ ਕਾਲਾ ਕੱਟਾ ਵੀ ਸੀ ਕਾਲੇ ਕੱਟੇ ਨੇ ਭੱਜਣ ਦੀ ਕੋਸਿਸ਼ ਵੀ ਕੀਤੀ ਤੇ ਬਲਜੀਤ ਦੀ ਬਾਂਹ ਤੇ ਕੁੱਝ ਮਾਰ ਕੇ ਜਖਮ ਵੀ ਕਰ ਦਿੱਤਾ ਥਾਣੇ ਵਾਲਿਆ ਨੇ ਸਿਰਫ ਉਹਨਾਂ ਨੂੰ ਨਿਰਦੋਸ਼ ਸਾਬਿਤ ਕਰਨ ਦੀ ਹੀ ਕੋਸਿਸ਼ ਕੀਤੀ ਉਹਨਾਂ ਦੀ ਹਰ ਗੱਲ ਨੂੰ ਸੱਚੀ ਮੰਨਿਆ ਤੇ ਮੇਰੀ ਹਰ ਗਲ ਨੂੰ ਝੂਠੀ ਕਿਹਾ। ਥੋੜੀ ਦੇਰ ਬਾਅਦ ਪੁਲਿਸ ਵਾਲੇ ਰਾਜੂ ਭਾਈਏ ਨੂੰ ਵੀ ਥਾਣੇ ਲੈ ਆਏ ਤੇ ਕਿਹਾ ਕਿ ਇਹ ਚਿੱਟੀ ਦਾੜੀ ਵਾਲਾ 50 ਸਾਲਾ ਦਾ ਬੰਦਾ ਗਲਤ ਕੰਮ ਨਹੀ ਕਰ ਸਕਦਾ।

ਪਹਿਲਾਂ ਤਾਂ ਉਹਨਾਂ ਨੇ ਮੈਨੂੰ ਇਨਾਂ ਡਰਾਇਆ ਕਿ ਇਕ ਵਾਰੀ ਤਾਂ ਮੈਨੂੰ ਮੌਤ ਸਾਹਮਣੇ ਦਿਖਾਈ ਦੇਣ ਲੱਗੀ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਦਰਬਾਰ ਸਾਹਿਬ ਨੂੰ ਬਦਨਾਮ ਕਰਦਾ ਹੈ ਤੈਨੂੰ ਸਕੱਤਰ ਦੇ ਹਵਾਲੇ ਕਰਾਂਗੇ। ਤਕਰੀਬਨ ਇਕ ਘੰਟਾ ਉਹਨਾਂ ਨੇ ਮੈਨੂੰ ਪੂਰਾ ਡਰਾਇਆ ਤੇ ਬਾਅਦ ਵਿਚ ਠੰਡੇ ਪੈ ਗਏ ਤੇ ਮੇਰੀ ਰਾਜੂ ਭਾਈਏ ਨਾਲ ਦੋਸਤੀ ਕਰਾਉਣ ਦੀ ਕੋਸਿਸ਼ ਵੀ ਕੀਤੀ ਉਹਨਾਂ ਨੇ ਮਸਲੇ ਨੂੰ ਖਤਮ ਕਰਨ ਲਈ ਤੇ ਅਸਲੀ ਗੱਲ ਤੇ ਪਰਦਾ ਪਾਊਣ ਲਈ ਕਿਹਾ ਕਿ ਤੂੰ ਕਹੀ ਕਿ ਇਹ ਬੰਦੇ ਮੈਨੂੰ ਧਮਕੀਆਂ ਦਿੰਦੇ ਹਨ ਇਸੇ ਲਈ ਮੈ ਇਹਨਾਂ ਖਿਲਾਫ ਦਰਖਾਸਤ ਦਿਤੀ ਹੈ ਤੇ ਹੁਣ ਸਾਡਾ ਰਾਜੀਨਾਮਾ ਹੋ ਗਿਆ ਹੈ ਐਨਾ ਕਹਿ ਕੇ ਊਹਨਾਂ ਨੇ ਆਪਣੇ ਵੱਲੋ ਚਿੱਠੀ ਲਿਖ ਕੇ ਮੇਰੇ ਕੋਲ ਸਾਇਨ ਕਰਵਾ ਲਏ ਸ਼ੈਤਾਨਾ ਤੋ ਖਹਿੜਾ ਛਡਾਉਣ ਲਈ ਮੇਰੇ ਕੋਲ ਸਾਇਨ ਕਰਨ ਤੋ ਇਲਾਵਾ ਹੋਰ ਕੋਈ ਰਸਤਾ ਨਹੀ ਸੀ। ਉਹਨਾਂ ਨੇ ਰਾਜੂ ਭਾਈਏ ਨਾਲ ਮੈਨੂੰ ਪੱਕੀ ਦੋਸਤੀ ਪਾਉਣ ਲਈ ਕਿਹਾ ਤੇ ਮੇਰੀ ਉਸ ਨਾਲ ਜੱਫੀ ਵੀ ਪੁਆਈ। ਬਾਕੀ ਦੇ ਬੰਦਿਆ ਨੂੰ ਵੀ ਕੁੱਟਮਾਰ ਕਰਕੇ ਮੇਰੇ ਪੈਰੀ ਹੱਥ ਲਵਾਏ ਤੇ ਮੇਰੇ ਕੋਲੋ ਮਾਫੀ ਮੰਗਵਾਈ ਇਸ ਤਰਾਂ ਏ ਐਸ ਆਈ ਬਲਜੀਤ ਸਿੰਘ ਦੀ ਹਰਕਤ ਕਰਕੇ ਇਹ ਆਪ੍ਰੇਸ਼ਨ ਖਤਮ ਹੋ ਗਿਆ। ਚੌਂਕੀ ਵਾਲਿਆ ਨੇ ਕੜਿਆ ਵਾਲੇ ਬਾਬੇ ਨੂੰ ਵੀ ਫੋਨ ਕਰਕੇ ਚੌਕੀ ਵਿਚ ਪੇਸ਼ ਹੋਣ ਨੂੰ ਕਿਹਾ ਸੀ ਪਰ ਉਹ ਕਦੇ ਵੀ ਪੇਸ਼ ਨਾ ਹੋਇਆ। ਇਸ ਸਾਰੀ ਕਾਰਵਾਈ, ਜੁਲਾਈ 2012 ਦੀ ਸੀ। ਉਸ ਤੋ ਬਾਅਦ ਇਕ ਦਿਨ ਅਕਤੂਬਰ ਵਿਚ ਗੁਰਪੁਰਬ ਤੋ ਪਹਿਲਾਂ ਨਗਰ ਕੀਰਤਨ ਵਾਲੇ ਦਿਨ ਕੜਿਆ ਵਾਲੇ ਬਾਬੇ ਨੇ ਰਾਤ ਦੇ ਕਰੀਬ 10 ਵਜੇ ਜਦੋ ਮੈ ਦਰਬਾਰ ਸਾਹਿਬ ਤੋ ਆਪਣੇ ਘਰ ਜਾ ਰਿਹਾ ਸੀ ਰਸਤੇ ਵਿਚ ਅਵਾਰਾ ਤੇ ਨਸ਼ੇੜੀ ਬੰਦਿਆਂ ਨੂੰ ਪੈਸੇ ਦੇਕੇ ਮੇਰੇ ਤੇ ਹਮਲਾ ਕਰਵਾ ਦਿੱਤਾ।  ਬਾਬੇ ਨੇ ਕਿਹਾ ਕਿ ਤੂੰ ਮੇਰਾ ਨਾਂ ਕਿਉ ਲਿਖਵਾਇਆ ਹੈ ਉਹ ਸ਼ਾਇਦ ਬੰਦਿਆਂ ਨਾਲ ਰਲ ਕੇ ਮੈਨੂੰ ਜਾਨੋ ਮਾਰ ਦਿੰਦਾ ਜੇ ਉਥੇ ਮੋਜੂਦ ਲੋਕ ਮੈਨੂੰ ਨਾ ਛੁਡਾਉਦੇ।  ਇਸ ਤੋ ਬਾਅਦ ਬਾਬਾ ਤੇ ਹੋਰ ਬੰਦੇ ਤਾਂ ਫਰਾਰ ਹੋ ਗਏ।  ਉਥੇ ਪਰ ਇਕ ਬੰਦੇ ਨੂੰ ਲੋਕਾਂ ਨੇ ਫੜ ਲਿਆ ਤੇ ਗਲਿਆਰਾ ਚੌਂਕੀ ਲੈ ਗਏ।  ਉਸ ਬੰਦੇ ਤੇ ਬਾਬੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਥੇ ਮੌਜੂਦ ਹਰਪਾਲ ਸਿੰਘ ਏ.ਐਸ.ਆਈ. ਨੇ ਕਿਹਾ ਕਿ ਇਹ ਘਟਨਾ ਸਾਡੇ ਇਲਾਕੇ ਵਿਚ ਨਹੀ ਵਾਪਰੀ ਅਸੀ ਕੁਝ ਨਹੀ ਕਰ ਸਕਦੇ।  ਗੁਰਪੁਰਬ ਤੇ ਦੋ ਦਿਨ ਬਾਅਦ ਕੜਿਆ ਵਾਲਾ ਬਾਬਾ ਕਰਨ ਨੂੰ ਇਲਾਜ਼ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ, ਕਰਨ ਮੁੜ ਤੇ ਕਦੀ ਵੀ ਦਿਖਾਈ ਨਾ ਦਿੱਤਾ ਹੋ ਸਕਦਾ ਹੈ ਬਾਬੇ ਨੇ ਉਸ ਨੂੰ ਕਿਤੇ ਮਾਰ ਖਪਾ ਦਿੱਤਾ ਹੋਵੇ ਕਿਉਕਿ ਉਹੀ ਉਸ ਦੀਆਂ ਕਰਤੂਤਾਂ ਦਾ ਚਸ਼ਮਦੀਦ ਗਵਾਹ ਸੀ ਨਹੀ ਤਾਂ ਉਸ ਨੇ ਕਦੀ ਵੀ ਆਪਣੀਆਂ ਕਰਤੂਤਾਂ ਦਾ ਸਬੂਤ ਕਿਸੇ ਦੇ ਹੱਥ ਨਹੀ ਲਗੱਣ ਦਿੱਤਾ।

                  2012 ਵਿਚ ਹੀ ਗਲਿਆਰਾ ਚੌਂਕੀ ਦਾ ਸਟਾਫ ਬਦਲ ਗਿਆ, ਰਾਜੂ ਭਈਏ ਦੇ ਖਿਲਾਫ ਕਿਸੇ ਨੇ ਫਿਰ ਦਰਖਾਸਤ ਲਿਖ ਕੇ ਕਮਿਸ਼ਨਰ ਨੂੰ ਦੇ ਦਿੱਤੀ।  ਇਹ ਦਰਖਾਸਤ ਕਿਸੇ ਸੁਧਾਰ ਕਮੇਟੀ ਵਲੋ ਦਿੱਤੀ ਗਈ ਸੀ ਪਰ ਅਖੀਰ ਵਿੱਚ ਲਿਖਣ ਵਾਲੇ ਦਾ ਨਾਂ ਅਮਨਦੀਪ ਸਿੰਘ ਹੀ ਲਿਖਿਆ ਹੋਇਆ ਸੀ ਕਿਉਕਿ ਗਲਿਆਰਾ ਚੌਂਕੀ ਵਿੱਚ ਏ ਐਸ ਆਈ. ਬਲਜੀਤ ਸਿੰਘ ਸਮੇਤ ਹਾਲੇ ਵੀ ਕਈ ਪੁਰਾਣੇ ਮੁਲਾਜ਼ਮ ਸਨ।  ਇਸ ਨਵੀ ਚੋਕੀ ਵਾਲਿਆਂ ਨੇ ਦਰਖਾਸਤ ਲਿਖਣ ਦਾ ਸ਼ੱਕ ਮੇਰੇ ਤੇ ਹੀ ਕੀਤਾ ਤੇ ਸ਼ਾਮ ਦੇ ਟਾਈਮ ਡਿਉਟੀ ਤੇ ਮੋਜੂਦ ਏ.ਐ.ਆਈ. ਸੁਖਦੇਵ ਸਿੰਘ ਨੇ ਚੌਂਕੀ ਆ ਕੇ ਮੈਨੂੰ ਦਰਖਾਸਤ ਬਾਰੇ ਦੱਸਣ ਲਈ ਕਿਹਾ ਪਰ ਮੇਰੇ ਚੌਂਕੀ ਜਾਣ ਤੋ ਪਹਿਲਾਂ ਚੌਂਕੀ ਵਾਲਿਆਂ ਨੇ ਰਾਜੂ ਭਈਏ ਨੂੰ ਕੁਟਮਾਰ ਕਰਕੇ ਦਰਬਾਰ ਸਾਹਿਬ ਚੋ ਕੱਢ ਦਿੱਤਾ ਸੀ ਮੈ ਚੌਂਕੀ ਜਾ ਕੇ ਦਰਖਾਸਤ ਪੜੀ ਜਿਸ ਵਿਚ ਰਾਜੂ ਭਈਏ ਦੇ ਪਿਛੋਕੜ ਥਾਣੇ ਐਨਾ ਕੁਝ ਲਿਖਿਆ ਹੋਇਆ ਸੀ ਜੋ ਮੈ ਵੀ ਨਹੀ ਸੀ ਜਾਣਦਾ, ਇਹ ਗੱਲਾਂ ਤਾਂ ਉਸ ਦੇ ਬਹੁਤ ਕਰੀਬੀ ਹੀ ਜਾਣ ਸਕਦੇ ਸਨ।  ਜਿਥੋ ਤੱਕ ਮੇਰਾ ਖਿਆਲ ਕਿ ਰਾਜੂ ਭਈਏ ਨੂੰ ਦਰਬਾਰ ਸਾਹਿਬ ਚੋ ਕੱਢਣ ਦੇ ਪਲੈਨ ਪਿੱਛੇ ਗਲਿਆਰਾ ਚੌਂਕੀ ਦੇ ਇੱਕ ਅਮ੍ਰਿਤਧਾਰੀ ਮੁਲਾਜ਼ਮ ਦਾ ਹੱਥ ਸੀ ਕਿਉਕਿ ਉਹ ਵੀ ਮੇਰੇ ਵਾਂਗ ਰਾਜੂ ਭਈਏ ਦੀਆਂ ਕਰਤੂਤਾਂ ਤੇ ਬਹੁਤ ਦੁੱਖੀ ਸੀ।  ਕਮਿਸ਼ਨਰ ਨੂੰ ਦਿੱਤੀ ਦਰਖਾਸਤ ਬਾਰੇ ਸਭ ਤੋ ਪਹਿਲਾਂ ਉਹ ਹੀ ਮੈਨੂੰ ਮਿਲਿਆ ਸੀ ਤੇ ਰਾਜੂ ਭਈਏ ਤੇ ਵਿਛਾਏ ਜਾਲ ਬਾਰੇ ਹੀ ਮੇਰੇ ਨਾਲ ਜਿ਼ਆਦਾ ਗੱਲ ਕੀਤੀ ਸੀ।

                  ਸੁਧਾਰ ਨਾ ਦੀ ਕਮੇਟੀ ਤਾਂ ਕੋਈ ਦਰਬਾਰ ਸਾਹਿਬ ਵਿੱਚ ਕੋਈ ਵਜੂਦ ਹੀ ਨਹੀ ਸੀ।  ਉਸ ਤੋ ਬਾਅਦ 2013 ਵਿੱਚ ਮੈੱ ਡਰਾਇਵਰ ਦੇ ਖਿਲਾਫ ਪੱਕਾ ਸਬੂਤ ਮਿਲਿਆ ਮੈਨੂੰ ਇੱਕ ਲੜਕਾ ਮਿਲਿਆ ਜਿਸ ਦਾ ਨਾਂ ਜਸਵਿੰਦਰ ਸਿੰਘ ( ਜੱਸਾ ) ਪਿੰਡ ਪੱਤੜ ਕਲਾਂ ਨੇੜੇ ਕਰਤਾਰਪੁਰ ( ਜਿ਼ਲਾ ਜਲੰਧਰ ) ਸੀ, ਉਹ ਇਕ ਹਫਤਾ ਪਹਿਲਾਂ ਹੀ ਦਰਬਾਰ ਸਾਹਿਬ ਆਇਆ ਸੀ, ਉਹ ਘਰ ਵਾਲਿਆਂ ਨਾਲ ਕਿਸੇ ਗੱਲੋ ਨਰਾਜ਼ ਹੋ ਕੇ ਆਇਆ ਸੀ।  ਉਹ ਦਸਵੀ ਕਲਾਸ ਵਿਚ ਪੜਦਾ ਸੀ ਉਸ ਨੇ ਮੈਨੂੰਦੱਸਿਆ ਕਿ ਇਕ ਦਿਨ ਰਾਤ ਨੂੰ ( ਚਾਰ ਦਿਨ ਪਹਿਲਾਂ ) ਮੈਨੂੰ ਘਰ ਵਾਲਿਆਂ ਦੀ ਯਾਦ ਆਈ ਤੇ ਰਾਤ ਦੇ 10 ਵਜੇ ਮੈਂ ਫੋਨ ਕਰਨ ਲਈ ਗੁਰੂ ਰਾਮਦਾਸ ਸਰਾਂ ਤੋ ਬਾਹਰ ਨਿਕਲਿਆਂ ਤਾਂ ਮੈੱ ਡਰਾਈਵਰ ਮਿਲ ਗਿਆ ਤੇ ਕਹਿਣ ਲਗਾ ਕਿ ਮੇਰੇ ਕੋਲੋ ਦੋ ਮੋਬਾਇਲ ਫੋਨ ਹਨ ਮੇਰੇ ਨਾਲ ਚੱਲ ਇੱਕ ਮੈ ਤੈਨੂੰ ਦੇ ਦਿੰਦਾ ਹਾਂ।  ਮੈ ਫੋਨ ਦੇ ਲਾਲਚ ਵਿੱਚ ਆ ਕੇ ਉਸ ਦੇ ਨਾਲ ਚਲਾ ਗਿਆ, ਉਹ ਗਲੀਆਂ ਵਿਚ ਹੀ ਘੁੰਮਦਿਆਂ ਮੈਨੂੰ ਕਿਸੇ ਵੀਰਾਨ ਜਿਹੀ ਥਾਂ ਤੇ ਲੈ ਗਿਆ।  ਮੈ ਉਸ ਉਤੇ ਸ਼ੱਕ ਹੋ ਗਿਆ ਕਿ ਕਿਤੇ ਲਿਜਾ ਕੇ ਮੈਨੂੰ ਵੇਚ ਦੇਵੇਗਾ ਤੇ ਮੈ ਪੇਸ਼ਾਬ ਕਰਨ ਦੇ ਬਹਾਨੇ ਉਥੋ ਭੱਜ ਆਇਆ।  ਜੱਸਾ ਜਦੋ ਮੈਨੂੰ ਮਿਲਿਆ ਤਾਂ ਉਹ ਫਿਰ ਕਿਸੇ ਅਣਜਾਣ ਬੰਦੇ ਨਾਲ ਜਾਣਾ ਚਾਹੁੰਦਾ ਸੀ।

                  ਉਸ ਨੇ ਮੈਨੂੰ ਦਸਿਆ ਕਿ ਮੈ ਇੱਕ ਅੰਕਲ ਨਾਲ ਜਾਣਾ ਹੈ ਉਹ ਅੰਕਲ ਨੇ ਜੰਮੂ ਤੋ ਕਿਸੇ ਬੰਦੇ ਕੋਲੋ 5 ਲੱਖ ਰੁਪੈ ਲੈਣਾ ਹੈ  ਮੈ ਉਸ ਨੂੰ ਕਿਹਾ ਕਿ ਤੂੰ ਕਿਸੇ ਅਣਜਾਣ ਬੰਦੇ ਨਾਲ ਨਾ ਜਾ ਤੈਨੂੰ ਕੋਈ ਲਿਜਾ ਕੇ ਵੇਚ ਦੇਵੇਗਾ ਜਿਹਨਾਂ ਚਿਰ ਰਹਿਣਾ ਹੈ ਮੇਰੇ ਕੋਲ ਰਹਿ।  ਉਹ ਮੇਰੀ ਗੱਲ ਮੰਨ ਗਿਆ ਤਕਰੀਬਨ ਦੋ ਦਿਨ ਬਾਅਦ ਮੈਂ ਗੁਰੂ ਰਾਮਦਾਸ ਸਰਾਂ ਵਿੱਚ ਗੁਮਸ਼ੁਦਾ ਲੋਕਾਂ ਵਿੱਚ ਉਸਦੀ ਫੋਟੋ ਲੱਗੀ ਦੇਖੀ ਤੇ ਉਸ ਤੋ ਨੰਬਰ ਲਿਖ ਲਿਆ ਘਰ ਆ ਕੇ ਦੱਸਿਆ ਉਸ ਨੇ ਕਿਹਾ ਕਿ ਇਹ ਉਸ ਦੇ ਡੈਡੀ ਦਾ ਨੰਬਰ ਹੈ। ਮੈ ਉਸੇ ਵੇਲੇ ਉਸ ਦੇ ਡੈਡੀ (ਕਰਨੈਲ ਸਿੰਘ) ਨੂੰ ਫੋਨ ਕਰ ਦਿਤਾ । ਉਸ ਦਾ ਡੈਡੀ ਤੇ ਚਾਚਾ ਉਸ ਦਿਨ ਉਸ ਨੂੰ ਲੱਭਣ ਲਈ ਅੰਮ੍ਰਿਤਸਰ ਆਏ ਹੋਏ ਹਨ। ਮੈ ਦਰਬਾਰ ਸਾਹਿਬ ਦੇ ਬਾਹਰ ਜੱਸੇ ਨੂੰ ਉਹਨਾ ਨਾਲ ਮਿਲਵਾ ਦਿਤਾ ਤੇ ਡਰਾਇਵਰ ਵਲੋ ਜੱਸੇ ਨੂੰ ਲੈ ਜਾਣ ਬਾਰੇ ਵੀ ਉਹਨਾ ਨਾਲ ਗੱਲ ਕੀਤੀ। ਮੈ ਕਿਹਾ ਕਿ ਜੱਸਾ ਹੀ ਉਸ ਦੇ ਖਿਲਾਫ ਇਕੋ ਗਵਾਹ ਹੈ ਨਹੀ ਤਾਂ ਉਸ ਨੇ ਕੋਈ ਸਬੂਤ ਕਦੇ ਨਹੀ ਛੱਡਿਆ। ਜੱਸੇ ਦੀ ਗਵਾਹੀ ਦੇਣ ਨਾਲ ਉਸ ਵੱਲੋ ਲਗਾਏ ਗਏ ਹੋਰ ਬੱਚਿਆ ਦਾ ਵੀ ਭੇਤ ਖੁੱਲ ਸਕਦਾ ਹੈ ਉਸ ਦੇ ਡੈਡੀ ਨੇ ਕਿਹਾ ਜਿੱਥੇ ਤੂੰ ਕਹੇਗਾ ਜੱਸਾ ਜਰੂਰ ਗਵਾਹੀ ਦੇਵੇਗਾਂ ਤੇ ਉਹ ਜੱਸੇ ਨੂੰ ਲੈ ਕੇ ਚੱਲੇ ਗਏ। ਮੈ ਅਮਰਜੀਤ ਸਿੰਘ ਬੱਡਗੁਜਰਾਂ (ਪੰਚ ਪ੍ਰਧਾਨੀ ਫਤਿਹਗੜ ਸਾਹਿਬ) ਨੂੰ ਫੋਨ ਕਰਕੇ ਦੱਸਿਆ ਕਿ ਡਰਾਇਵਰ ਤੇ ਖਿਲਾਫ ਪੱਕਾ ਸਬੂਤ ਮਿਲ ਗਿਆ ਤੂੰ ਹੁਣ ਉਸ ਨੂੰ ਜਰੂਰ ਬਕਣਾ ਪਵੇਗਾ ਕਿ ਬੱਚਿਆ ਨੂੰ ਕਿੱਥੇ ਲੈ ਕੇ ਜਾਦਾ ਹੈ। ਅਮਰਜੀਤ ਸਿੰਘ ਦੇ ਕਹਿਣ ਤੇ ਮੈ ਜੱਸੇ ਦੇ ਡੈਡੀ ਨੂੰ ਐਚ.ਐਚ.ੳ. ਨਾਲ ਗੱਲ ਕਰਨ ਲਈ ਬੁਲਾ ਲਿਆ। ਅਸੀ ਗਲਿਆਰਾ ਚੌਂਕੀ ਜਾ ਕੇ ਐਸ.ਐਚ.ੳ ਭਗਵਾਨ ਸਿੰਘ ਨੂੰ ਮਿਲੇ ਤੇ ਸਾਰੀ ਗੱਲਵਬਾਤ ਦੱਸੀ। ਜੱਸੇ ਦੇ ਡੈਡੀ ਨੇ ਕਿਹਾ ਕਿ ਜਦੋ ਡਰਾਇਵਰ ਫੜ ਲਿਆ ਗਿਆ ਤਾਂ ਮੈ ਜੱਸੇ ਨੂੰ ਗਵਾਹੀ ਦੇ ਲਈ ਲੈ ਆਵਾਗਾ। ਪਰ ਐਸ.ਐਚ.ੳ. ਸਮੇਤ ਗਲਿਆਰੇ ਦੇ ਕਿਸੇ ਮੁਲਾਜਿਮ ਨੇ ਡਰਾਇਵਰ ਨੂੰ ਫੜਿਆ ਦੱਸਿਆ ਮੈ ਫੋਨ ਕਰਕੇ ਅਮਰਜੀਤ ਸਿੰਘ ਨੂੰ ਦੱਸਿਆ ਕਿ ਗਲਿਆਰਾ ਵਾਲੇ ਨੂੰ ਫੜ ਨਹੀ ਰਹੇ ਤਾਂ ਅਮਰਜੀਤ ਸਿੰਘ ਨੇ ਕਿਹਾ ਕਿ ਤੂੰ ਮੰਡੀ ਗੋਬਿੰਦਗੜ ਆ ਜਾਵੀਂ ਆਪਾ ਕਰਨੈਲ ਸਿੰਘ ਪੰਜੋਲੀ ਨੂੰ ਮਿਲਾਂਗੇ। ਉਹਨਾਂ ਨੇ ਦੱਸੇ ਹੋਏ ਦਿਨ ਮੁਤਾਬਿਕ ਮੈ ਮੰਡੀ ਗੋਬਿੰਦਗੜ ਪਹੁੰਚ ਗਿਆ। ਉਹ ਮੈਨੂੰ ਪੰਜੋਲੀ ਦੇ ਘਰ ਲੈ ਗਏ। ਪਜੌਲੀ ਨੇ ਕਿਹਾ ਕਿ ਦਰਬਾਰ ਸਾਹਿਬ ਵਿਚ ਜੋ ਕੁੱਝ ਵੀ ਹੋ ਰਿਹਾ ਹੈ ਉਸ ਬਾਰੇ ਕੋਈ ਕੁੱਝ ਨਹੀ ਕਰੇਗਾ ਨਾ ਕੋਈ ਜੁਬਾਨ ਖੋਲੇਗਾ। ਮੈ ਪੰਜੋਲੀ ਦੀ ਜੱਸੇ ਦੇ ਡੈਡੀ ਨਾਲ ਗੱਲ ਵੀ ਕਰਵਾਈ। ਪੰਜੋਲੀ ਨੇ ਮੈਨੂੰ ਮੱਕੜ ਦੇ ਉਸ ਵੇਲੇ ਦੇ ਪੀ.ਏ. (ਮਨਜੀਤ ਸਿੰਘ) ਨੂੰ ਮਿਲਣ ਲਈ ਕਿਹਾ ਦੂਜੇ ਦਿਨ ਜਾ ਕੇ ਮੈ ਪੀ.ਏ. ਨੂੰ ਮਿਲਿਆ ਤਾਂ ਉਸ ਨੇ ਸੀ.ਸੀ.ਟੀ.ਵੀ ਕੈਮਰੇ ਵਾਲੇ ਉਕਾਂਰ ਸਿੰਘ ਨੂੰ ਦਫਤਰ ਬੁਲਿਆ ਲਿਆ ਤੇ ਕਿਹਾ ਕਿ ਸਾਰੇ ਬੰਦੇ ਇਹਨਾਂ ਨੂੰ ਦਿਖਾ ਦੇਵੀ ਇਹ ਆਪ ਫੜ ਲੈਣਗੇ ਪਰ ਕੈਮਰੇ ਵਾਲੇ ਟਾਲਮਟੋਲ ਕਰਦੇ ਰਹੇ। ਮੈ ਕੈਮਰੇ ਵਾਲਿਆ ਕੋਲੋ ਦੋ ਹੋਰ ਮੁੰਡੇ ਵੀ ਲੈ ਕੇ ਭੱਜ ਗਿਆ ਜੋ ਡਰਾਇਵਰ ਕੋਲੋ ਭੱਜ ਕੇ ਆਏ ਸਨ।

         ਪਰ ਕੈਮਰੇ ਵਾਲਿਆ ਨੇ ਡਰਾਇਵਰ ਸਮੇਤ ਕਿਸੇ ਵੀ ਬੰਦੇ ਨੂੰ ਨਾ ਫੜਿਆ ਤੇ ਉਹਨਾਂ ਦੇ ਆਖੀਰ ਗਲਿਆਰੇ ਦੇ ਇੱਕ ਮੁਲਾਜਮ ਬਲਬੀਰ ਸਿੰਘ ਨਾਲ ਮੇਰੀ ਗੱਲ ਕਰਵਾ ਦਿੱਤੀ ਕਿ ਜਦੋਂ ਕੋਈ ਬੰਦਾ ਦਿੱਸੇ ਬਲਬੀਰ ਸਿੰਘ ! ਫੋਨ ਕਰ ਦੇਵੀਂ।  ਪਰ ਬਲਬੀਰ ਸਿੰਘ ਨੇ ਕਦੇ ਵੀ ਮੇਰਾ ਫੋਨਾ ਸੁਣਿਆ ਜੇ ਸੁਣਦਾ ਤਾਂ ਲਾਰਾ ਲਾ ਦਿੰਦਾ।  ਇਸ ਤਰ੍ਹਾਂ ਇਹ ਆਪਰੇਸ਼ਨ ਵੀ ਫੇਲ ਹੋ ਗਿਆ। ਸਪੋਕਸਮੈਨ ਵਿੱਚ ਲਿਖਣ ਵਾਲੇ ਕਈ ਨਾਮੀ ਲੇਖਕਾਂ ਤੋਜ਼ ਬਿਨ੍ਹਾਂ ਕਰਨਲ ਜੀ.ਐਸ.ਸੰਧੂ ਤੇ ਐਡਵੋਕੇਟ ਐਚ.ਐਸ ਫੁਲਕਾ ਨਾਲ ਵੀ ਸੰਪਰਕ ਕੀਤਾ ਪਰ ਹਰ ਜਗਾ੍ਹ ਨਿਰਾਸ਼ਾ ਹੀ ਪੱਲੇ ਪਈ ਕਿਉਕਿ ਦਰਬਾਰ ਸਾਹਿਬ ਦਾ ਨਾਂ ਆਉਣ ਤੇ ਹਰ ਕਿਸੇ ਦਾ ਮੂਤ ਨਿਕਲ ਜਾਂਦਾ ਸੀ।

                  ਮਈ 2015 ਵਿੱਚ ਇੱਕ ਘਟਨਾ ਵਾਪਰ ਗਈ ਡਰਾਈਵਰ ਤਕਰੀਬਨ ਹਰ ਰੋਜ਼ ਦਰਬਾਰ ਸਾਹਿਬ ਆਉਦੇ ਜਾਂਦੇ ਮੈੱ ਤੰਗ ਪਰੇਸ਼ਾਨ ਕਰਨ ਲੱਗ ਪਿਆ।  ਇੱਕ ਦਿਨ ਗਲਿਆਰੇ ਵਿੱਚ ਮੇਰੀ ਉਸ ਨਾਲ ਝੜਪ ਹੋ ਗਈ।  ਮੈ ਗੁੱਸੇ ਵਿੱਚ ਆ ਕੇ ਉਸ ਦੀ ਬਾਂਹ ਤੇ ਖੋਖਲਾ ਪਾਇਪ ਮਾਰਿਆ ਉਹ ਉਦੋਂ ਤਾਂ ਭੱਜ ਗਿਆ ਪਰ ਉਸ ਨੇ ਬਾਂਹ ਗਲ ਵਿੱਚ ਪਾ ਲਈ ਤੇ ਰੋਲਾ ਪਾਉਣ ਲੱਗਾ ਕਿ ਇਸ ਨੇ ਮੇਰੀ ਬਾਂਹ ਤੋੜ ਦਿੱਤੀ ਹੈ।  ਹੋਰ ਅਵਾਰਾ ਬੰਦਿਆਂ ਤੋਂ ਬਿਨ੍ਹਾਂ ਸ਼ੋਮਣੀ ਕਮੇਟੀ ਦੇ ਮੁਲਾਜ਼ਮ ਵੀ ਉਸ ਦੀ ਸਪੋਟ ਕਰਨ ਲੱਗੇ।

                  ਮੈ ਅਖੀਰ ਬੀਰ ਦਵਿੰਦਰ ਸਿੰਘ (ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ) ਨਾਲ ਸੰਪਰਕ ਕੀਤਾ।  ਉਹਨਾਂ ਨੇ ਕਮਿਸ਼ਨਰ (ਜਤਿੰਦਰ ਸਿੰਘ ਅੋਲਖ) ਨਾਲ ਸੰਪਰਕ ਕਰਕੇ ਮੈਨੂੰ ਉਹਨਾਂ ਨਾਲ ਮਿਲਣ ਲਈ ਕਿਹਾ। ਕਮਿਸ਼ਨਰ ਸਾਹਿਬ ਨੇ ਸਾਰਿਆਂ ਤੋਂ ਵੱਖ ਹੋ ਕੇ ਮੇਰੀ ਇੱਕਲੇ ਦੀ ਗੱਲ ਸੁਣੀ।  ਮੈਂ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਿਹਾ ਕਿ ਗਲਿਆਰੇ ਵਾਲਿਆਂ ਨੂੰ ਇਸ ਕੰਮ ਲਈ ਲਾ ਕਿਹਾ ਜਾਵੇ ਕਿਉਕਿ ਗਲਿਆਰੇ ਚੌਕੀ ਵਾਲਿਆਂ ਨੂੰ ਮੈ ਪਹਿਲਾਂ ਹੀ ਅਜਮਾ ਚੁੱਕਾ ਸੀ। ਕਮਿਸ਼ਨਰ ਸਾਹਿਬ ਨੇ ਇਸ ਕੰਮ ਵਾਸਤੇ ਮੈੱ ਸੀ.ਆਈ.ਏ ਸਟਾਫ ਦੇ ਇੰਚਾਰਜ਼ ਨਾਲ ਮਿਲਾਇਆ ਤੇ ਇਸ ਕੰਮ ਵਾਸਤੇ ਉਸ ਦੀ ਡਿਉਟੀ ਲਗਾਈ।  ਉਹ ਇੰਚਾਰਜ਼ ਨੇ ਮੇਰੇ ਵੱਲੋਂ ਕਈ ਵਾਰ ਮਨਾ ਕਰਨ ਤੇ ਵੀ ਮੈਨੂੰ ਗਲਿਆਰਾ ਚੌਕੀ ਦੇ ਐਸ.ਐਸ.ਓ. ਭਗਵਾਨ ਸਿੰਘ ਨਾਲ ਮਿਲਾ ਦਿੱਤਾ। ਉਸ ਇੰਚਾਰਜ਼ ਨੇ ਕਿਹਾ ਕਿ ਜੋ ਵੀ ਕਰਨਾ ਹੈ ਭਗਵਾਨ ਸਿੰਘ ਹੀ ਕਰੇਗਾ।  ਦੂਜੇ ਪਾਸੇ ਡਰਾਈਵਰ ਨਾਲ ਲੜਨ ਕਰਕੇ ਮੈ ਦਰਬਾਰ ਸਾਹਿਬ ਜਾਣਾ ਬੰਦ ਕਰ ਦਿੱਤਾ ਕਿਉਕਿ ਆਵਾਰਾ ਬੰਦਿਆਂ ਤੋ ਇਲਾਵਾ ਕਮੇਟੀ ਦੇ ਮੁਲਾਜ਼ਮ ਵੀ ਉਸ ਦੇ ਨਾਲ ਸਨ।  ਸੀ.ਆਈ.ਏ ਇੰਚਾਰਜ਼ ਵਲੋਂ ਭਗਵਾਨ ਸਿੰਘ  ਕਹਿਣ ਤੇ ਮੈ ਡਰਾਈਵਰ ਵਰਗੇਆਂ ਨੂੰ ਫੜਨ ਦਾ ਸੁਪਨਾ ਹੀ ਛੱਡ ਦਿੱਤਾ ਸੀ ਕਿਉਕਿ ਭਗਵਾਨ ਸਿੰਘ ਨੇ ਫਿਰ ਉਹੀ ਕਮੀਨੇ ਏ.ਐਸ.ਆਹ.. ਬਲਜੀਤ ਸਿੰਘ ਤੇ ਮੁਲਾਜ਼ਮ ਬਲਬੀਰ ਸਿੰਘ ਕੀ ਡਿਉਟੀ ਲਗਾ ਦਿੱਤੀ ਸੀ।  ਲੜਾਈ ਦੇ ਚਾਰ ਦਿਨ ਬਾਅਦ ਮੇਰੇ ਇੱਕ ਜਾਣੂ ਨੇ ਲੰਗਰ ਚੋਂ ਮੈਨੂੰ ਫੋਨ ਕੀਤਾ ਕਿ ਤੂੰ ਲੰਗਰ ਹਾਲ ਵਿੱਚ ਆ ਜਾ ਤੇਰੇ ਡਰਾਈਵਰ ਨਾਲ ਸਮਝੋਤਾ ਕਰਾ ਦਿੰਦੇ ਹਾਂ।  ਮੇਰੇ ਕੋਲ ਸਮਝੋਤਾ ਕਰਨ ਤੋਂ ਬਿਨ੍ਹਾਂ ਹੋਰ ਕੋਈ ਰਸਤਾ ਨਹੀ ਸੀ। 

ਉਸ ਦੇ ਕਹਿਣ ਤੇ ਮੈ ਲੰਗਰ ਹਾਲ ਵਿੱਚ ਪੰਹੁਚ ਗਿਆ।  ਉੱਥੇ ਡਰਾਈਵਰ ਨੇ ਆਵਾਰਾ ਬੰਦਿਆਂ ਤੋਂ ਇਲਾਵਾ ਆਪਣੇ ਦੋ ਤਿੰਨ ਰਿਸ਼ਤੇਦਾਰ ਵੀ ਬੁਲਾਏ ਹੋਏ ਸਨ। ਉਹਨਾਂ ਨੇ ਕਿਸੇ ਦਾ ਹੱਡੀ ਟੁੱਟੀ ਵਾਲਾ ਐਕਸਰਾ ਵੀ ਫੜਿਆ ਹੋਇਆ ਸੀ ਜਿਸ ਨੂੰ ਡਰਾਈਵਰ ਦਾ ਦੱਸ ਰਹੇ ਸਨ ਤੇ ਕਹਿ ਰਹੇ ਸਨ ਕਿ ਤੂੰ ਇਸ ਦੀ ਹੱਡੀ ਤੋੜ ਦਿੱਤੀ ਹੈ ਹੁਣ ਤੈਨੂੰ ਇਸ ਦਾ ਇਲਾਜ਼ ਕਰਾਉਣ ਪਵੇਗਾ ਤੇ ਸਾਰਾ ਖਰਚਾ ਤੂੰ ਦੇਵੇਗਾ। ਉਹ ਮੈਨੂੰ ਗੁਰੂ ਰਾਮਦਾਸ ਹਸਪਤਾਲ ਲੈ ਗਏ ਤੇ ਮੈੱ ਹਸਪਤਾਲ ਵਿੱਚ ਇੱਕ ਜਗਾਹ ਤੇ ਬਿਠਾ ਕੇ ਇੱਕ ਬੰਦਾ ਡਰਾਇਵਰ ਨੂੰ ਨਾਲ ਲੈ ਕੇ ਡਾਕਟਰ ਨੂੰ ਮਿਲਣ ਬਹਾਨੇ ਅੰਦਰ ਚਲਾ ਗਿਆ।  ਉਹ ਬੰਦਾ ਥੋੜੀ ਦੇਰ ਬਾਅਦ ਆ ਕੇ ਮੈਨੂੰ ਕਹਿਣ ਲਗਾ ਕਿ ਇਸਦੇ ਇਲਾਜ ਲਈ ਤੀਹ ਹਜ਼ਾਰ ਰੁਪੈ ਲਗਣਗੇ ਸ਼ਾਇਦ ਡਰਾਈਵਰ ਨੇ ਉਸ ਨੂੰ ਦੱਸਿਆ ਹੋਇਆ ਸੀ ਕਿ ਇਸ ਦਾ ਇੱਥੇ ਕੋਈ ਨਹੀ ਤੇ ਇਹ ਇੱਥੋ ਦਾ ਰਹਿਣ ਵਾਲਾ ਵੀ ਨਹੀਂ ਤੇ ਇਸ ਨੇ ਕੰਮ ਕਰਕੇ ਪੈਸੇ ਇੱਕਠੇ ਕੀਤੇ ਹੋਏ ਹਨ ਤੇ ਇਹ ਤੋਂ ਪੈਸੇ ਦੇ ਦੇਵੇਗਾ । ਇਸ ਕਰਕੇ ਉਹ ਉਸੇ ਵੇਲੇ ਮੇਰੇ ਪੈਸੇ ਮੰਗਣ ਲੱਗੇ। ਮੈ ਉਹਨਾਂ ਨੂੰ ਕਿਹਾ ਕਿ ਇਸ ਵੇਲੇ ਮੇਰੇ ਕੋਲ ਪੈਸੇ ਨਹੀ ਹਨ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਘਰਦਿਆਂ ਤੋ ਸ਼ਾਮ ਤੱਕ ਪੈਸੇ ਮੰਗਵਾ ਲੈ ਇਸ ਨੂੰ ਹਸਪਤਾਲ ਦਾਖਲ ਕਰਾਉਣ ਹੈ ਨਹੀਂ ਤਾਂ ਤੈਨੂੰ ਥਾਣੇ ਫੜਾ ਦੇਵਾਂਗੇ । ਥਾਣੇ ਵਾਲੇ ਆਪੇ ਪੈਸੇ ਲੈ ਕੇ ਦੇਣਗੇ।  ਮੈ ਉਹਨਾਂ ਨੂੰ ਕਿਹਾ ਕਿ ਤੁਸੀਂ ਥਾਣੇ ਹੀ ਫੜਾ ਦਿਉ ਕਿਉਕਿ ਸ਼ਾਮ ਤੱਕ ਮੈ ਬੰਦੋਬਸਤ ਨਹੀਂ ਕਰ ਸਕਦਾ।  ਜਦਕਿ ਡਰਾਇਵਰ ਚੰਗਾ ਭਲਾ ਸੀ।  ਪਹਿਲਾਂ ਉਹ ਥਾਣਾ ਬੀ ਡਵੀਜ਼ਨ ਲੈ ਕੇ ਗਏ ਤੇ ਫਿਰ ਸੀ ਡਵੀਜ਼ਨ ਤੇ ਆਪਣੇ ਜਾਣ ਪਛਾਣ ਵਾਲਿਆਂ ਤੋ ਫੋਨ ਕਰਾਉਦੇ ਰਹੇ ਜਦਕਿ ਇਹ ਥਾਣਾ ਗਲਿਆਰਾ ਦਾ ਮਾਮਲਾ ਸੀ।  ਦੋਨੋ ਥਾਣੇ ਵਾਲਿਆਂ ਨੇ ਮਨਾ ਕਰ ਦਿੱਤਾ ਤੇ ਗਲਿਆਰੇ ਥਾਣੇ ਜਾਣ ਲਈ ਕਿਹਾ। ਫਿਰ ਉਹ ਮੈ ਗਲਿਆਰੇ ਥਾਣੇ ਲੈ ਗਏ ਉਹ ਉੱਥੇ ਜਾ ਕੇ ਝੂਠਾ ਐਕਸਰੇ ਦਿਖਾਉਣ ਲੱਗੇ।  ਮੁਨਸ਼ੀ ਨੇ ਥਾਣੇਦਾਰ (ਬਲਜਿੰਦਰ) ਨੂੰ ਫੋਨ ਕਰਕੇ ਦੱਸਿਆ।  ਇਨੇ ਨੂੰ ਬਲਜਿੰਦਰ ਆ ਗਿਆ ਉਸ ਦੇ ਆਉਣ ਤੋ ਪਹਿਲਾਂ ਉਹ ਰਿਪੋਰਟ ਲਿਖ ਚੁੱਕੇ ਸਨ।  ਥਾਣੇਦਾਰ ਬਲਜਿੰਦਰ ਨੂੰ ਡਰਾਈਵਰ ਦੀਆਂ ਕਰਤੂਤਾਂ ਦਾ ਪਤਾ ਸੀ।  ਉਸ ਨੇ ਕਿਹਾ ਜੇ ਮੈਨੂੰ ਪਤਾ ਹੁੰਦਾ ਕਿ ਇਹ ਹੈ (ਡਰਾਈਵਰ) ਮੈ ਇਸ ਦਾ ਕੁਝ ਨਹੀ ਸੀ ਬਣਨ ਦੇਣਾ।  ਮੈ ਇਸ ਦੀ ਦੂਜੀ ਬਾਂਹ ਵੀ ਤੋੜ ਦੇਣੀ ਹੈ। ਬਲਿਜੰਦਰ ਨੇ ਕਿਹਾ ਕਿ ਮੈਂ ਇਸ ਨੂੰ ਖੁਦ ਕਈ ਵਾਰ ਬੱਚੇ ਲਿਜਾਦੇ ਨੂੰ ਫੜਿਆ ਹੈ। ਭਗਵਾਨ ਸਿੰਘ (ਐਸ.ਐਚ.ੳ. ਵੀ ਕੋਲ ਬੈਠਾ ਸੀ ਉਹ ਵੀ ਡਰਾਇਵਰ ਨੂੰ ਜਾਣਦਾ ਸੀ ਤੇ ਉਸਦਾ ਨਾ ਲੈ ਕੇ ਬੁਲਾ ਰਿਹਾ ਸੀ ਡਰਾਇਵਰ ਨੂੰ ਗਾਲਾਂ ਕੱਢ ਕੇ ਬਲਜਿੰਦਰ ਠੰਡਾ ਪੈ ਗਿਆ ਤੇ ਮੈਨੂੰ ਉਸਦਾ ਇਲਾਜ ਕਰਾਉਣ ਲਈ ਘਰੋਂ ਪੈਸੇ ਮੰਗਾਉਣ ਲਈ ਕਹਿਣ ਲੱਗਾ ਉਸ ਨੇ ਕਿਹਾ ਕਿ ਕੱਲ ਸ਼ਾਮ ਤੱਕ ਆਪਣੇ ਘਰ ਵਾਲਿਆ ਨੂੰ ਲੈ ਕੇ ਥਾਣੇ ਆ ਜਾਵੀ। ਦੂਸਰੇ ਦਿਨ ਸ਼ਾਮ ਨੂੰ ਮੇਰੇ ਘਰ ਵਾਲੇ ਅੰਮ੍ਰਿਤਸਰ ਪਹੁੰਚ ਗਏ ਤੇ ਡਰਾਇਵਰ ਵੀ ਆਪਣੇ ਰਿਤੇਦਾਰ ਨੂੰ ਲੈ ਆਇਆ ਥਾਣੇਦਾਰ ਬਲਜਿੰਦਰ ਸਿੰਘ ਵੱਧ ਪੈਸੇ ਮੰਗਣ ਲਈ ਡਰਾਈਵਰ ਦੇ ਰਿਤੇਦਾਰਾਂ ਦੇ ਕੰਨ ਭਰਨ ਲੱਗ ਪਿਆ ਦੂਜੇ ਪਾਸੇ ਮੇਰੇ ਰਿਤੇਦਾਰਾਂ ਨੂੰ ਕਹਿਣ ਲੱਗਾ ਕਿ ਜਿੰਨੇ ਪੈਸੇ ਉਹ ਲੈਣਗੇ ਉਨੇ ਹੀ ਮੈ ਲਵਾਂਗਾ ਤੇ ਥਾਣੇਦਾਰ ਨੇ ਕਿਹਾ ਕਿ ਉਹ ਵੀਹ ਹਜਾਰ ਰੂਪੈ ਮੰਗਦੇ ਹਨ ਤੈਨੂੰ ਦਸਣਾ ਪਵੇਗਾ ਨਹੀ ਤਾਂ ਉਹ ਮੈਨੂੰ 307 ਦਾ ਕੇਸ ਪਾ ਕੇ ਅੰਦਰ ਕਰ ਦੇਵੇਗਾ, ਜਮਾਨਤ ਵੀ ਨਹੀ ਹੋਵੇਗੀ। ਉਸ ਨੇ ਮੈਨੂੰ ਪੁਲਿਸ ਨੂੰ ਗੁਮਰਾਹ ਕਰਨ ਦਾ ਕੇਸ ਪਾਉਣ ਦੀ ਧਮਕੀ ਦਿੱਤੀ ਕਿ ਤੂੰ ਕਮਿਨਰ ਦੇ ਕੋਲ ਦਰਬਾਰ ਸਾਹਿਬ ਵਿਚੋ ਬੱਚਿਆ ਨੂੰ ਵਰਗਲਾ ਕੇ ਲੈ ਜਾਣ ਵਾਲਿਆ ਦੀ ਗੱਲਾਂ ਦੱਸ ਕੇ ਪੁਲਿਸ ਨੂੰ ਗੁਮਰਾਹ ਕੀਤਾ ਹੈ ਜਦਕਿ ਡਰਾਇਵਰ ਸਮੇਤ ਹੋਰ ਬੱਚੇ ਲੈ ਕੇ ਜਾਣ ਵਾਲਿਆ ਬਾਰੇ ਉਹ ਖੁਦ ਵੀ ਜਾਣਦਾ ਸੀ ਆਖਿਰ ਉਸ ਨੇ 15 ਹਜਾਰ ਵਿਚ ਗਲ ਨਿਬੇੜ ਦਿਤੀ।ਮੇਰੇ ਰਿਤੇਦਾਰਾਂ ਕੋਲੋ 15 ਹਜਾਰ ਰੂਪੈ ਲੈ ਕੇ ਉਸ ਨੇ ਕਿਹਾ ਕਿ ਜੇ ਤੂੰ ਇਥੇ (ਅੰਮ੍ਰਿਤਸਰ) ਰਿਹਾ ਤਾਂ ਇਹੀ ਕੇਸ (307) ਪਾ ਅੰਦਰ ਕਰ ਦੇਵਾਗਾਂ। ਉਸ ਨੇ ਵਾਰ-ੑਵਾਰ ਕਿਹਾ ਕਿ ਇੱਥੇ ਨਹੀ ਦਿਸਣਾ ਚਾਹੀਦਾ ਕਿਉਕਿ ਉਸ ਨੂੰ ਡਰ ਸੀ ਕਿ ਕਮਿਸ਼ਨਰ ਸਾਹਿਬ ਨੂੰ ਫਿਰ ਨਾ ਮਿਲ ਜਾਵੇ। ਮੈਂ ਉਸ ਦਿਨ ਰਾਤ ਨੂੰ ਲੁਧਿਆਣੇ ਆ ਗਿਆ। ਦੂਸਰੇ ਦਿਨ ਹੀ ਮੈਨੂੰ ਅੰਮ੍ਰਿਤਸਰ ਰਹਿਣ ਵਾਲੇ ਤੇ ਹੋਰ ਸੇਵਾ ਕਰਨ ਵਾਲੇ ਬੰਦਿਆ ਨੇ ਫੋਨ ਕਰਕੇ ਦੱਸਿਆ ਕਿ ਡਰਾਇਵਰ ਤਾਂ ਚੰਗਾ ਭਲਾ ਫਿਰਦਾ ਹੈ ਤੂੰ ਪੈਸੇ ਕਿਸ ਗੱਲ ਦੇ ਦਿਤੇ ਹਨ। ਹੁਣ ਵੀ ਜਦੋ ਮੈ ਆਪਣੀ ਜਾਣ-ੑਪਛਾਣ ਵਾਲੇ ਬੰਦਿਆਂ ਨੂੰ ਫੋਨ ਕਰਕੇ ਪੁੱਛਦਾ ਹਾਂ ਤਾਂ ਉਹ ਦੱਸਦੇ ਹਨ ਕਿ ਡਰਾਇਵਰ ਸਮੇਤ ਸਾਰੇ ਬੰਦੇ ਇੱਥੇ ਹੀ ਘੁੰਮਦੇ ਹਨ। ਮੇਰੀ ਗੈਰ ਹਾਜਰੀ ਵਿੱਚ ਤਾਂ ਉਹ ਬਿਲਕੁਲ ਬੇ-ਫਿਕਰ ਹੋ ਗਏ ਹਨ ਕਿਉਕਿ ਮੇਰੇ ਤੋ ਬਿਨਾਂ ਉਨਾਂ ਬਾਰੇ ਗੱਲ ਕਰਨ ਵਾਲਾ ਹੋਰ ਕੋਈ ਵੀ ਨਹੀ ਨਾ ਅੱਜ ਤਕ ਕਿਸੇ ਨੇ ਕੀਤੀ ਹੈ ਨਾ ਹੀ ਅੱਗੋ ਕਰੇਗਾ। ਉਸ ਤੋ ਬਾਅਦ ਮੈ ਅੰਮ੍ਰਿਤਸਰ ਫੋਨ ਕਰਕੇ ਆਪਣੇ ਜਾਣ-ੑਪਛਾਣ ਵਾਲੇ ਇਕ ਬੰਦੇ ਨੂੰ ਫੋਨ ਕਰਕੇ ਪੁੱਛਿਆ ਉਸ ਨੇ ਦੱਸਿਆ ਕਿ ਡਰਾਇਵਰ ਹੁਣ ਵੀ ਬੱਚੇ ਲੈ ਕੇ ਜਾਦਾਂ ਹੈ।

ਮੇਰਾ ਇਹ ਸਭ ਲਿਖਣ ਦਾ ਮਕਸਦ ਹੈ ਕਿ ਬੱਚੇ ਘਰੋਂ ਭੱਜਦੇ ਰਹਿੰਦੇ ਹਨ। ਬੱਚਿਆਂ ਦੇ ਘਰੋ ਭੱਜਣ ਨੂੰ ਤਾਂ ਸ਼ਾਇਦ ਕੋਈ ਨਾ ਰੋਕ ਸਕੇ। ਘਰੋ ਭਜੇ ਜਿਆਦਾਤਰ ਦਰਬਾਰ ਸਾਹਿਬ ਹੀ ਆਉਦੇ ਹਨ। ਕਿਉਕਿ ਦਰਬਾਰ ਸਾਹਿਬ ਵਿਚ ਨਿਕੰਮੇ ਪ੍ਰਬੰਧ ਕਰਕੇ ਤੇ ਨਸ਼ੇੜੀ ਮੁਲਾਜਮਾ ਕਰਕੇ ਹਰ ਤਰ੍ਹਾਂ ਦੇ ਗਲਤ ਅਨਸਰ ਮੌਜੂਦ ਹਨ। ਜਿਨਾਂ ਵਿਚੋ ਕਈ ਘਰੋ ਭੱਜੇ ਬੱਚਿਆਂ ਨੂੰ ਵਰਗਲਾ ਕੇ ਲਿਜਾਣ ਵਾਲੇ ਵੀ ਹਨ ਇਹ ਬੱਚਿਆ ਨੂੰ ਲਿਜਾ ਕੇ ਕੀ ਕਰਦੇ ਹਨ, ਇਸ ਗੱਲ ਦਾ ਰਾਜ ਜਰੂਰ ਖੁੱਲਣਾ ਚਾਹੀਦਾ ਹੈ। ਅਖਬਾਰ ਵਿਚ ਛਪੀ ਇਕ ਰਿਪੋਰਟ ਮੁਤਾਬਕ ਪਿਛਲੇ 10 ਸਾਲ ਵਿਚ ਹਜਾਰਾਂ ਬੱਚੇ ਗਾਇਬ ਹੋਏ ਹਨ। ਜਿਸ ਕਰਕੇ ਇਹ ਜਾਂਚ ਹੋਣੀ ਹੋਰ ਵੀ ਜਰੂਰੀ ਹੈ ਮੈਨੂੰ ਤਾਂ ਇਹ ਸਭ ਦੇਖਦੇ ਨੂੰ 15 ਸਾਲ ਹੀ ਹੋਏ ਹਨ ਇਹ ਕੰਮ ਪਤਾ ਨਹੀ ਕਿੰਨੇ ਚਿਰ ਤੋ ਚੱਲ ਕਿਹਾ ਹੈ। ਬੱਚੇ ਲਿਜਾਣ ਵਾਲੇ ਬੰਦਿਆ ਦੀ ਡੂੰਘਾਈ ਨਾਲ ਜਾਂਚ ਹੋਣ ਤੇ ਹੋ ਸਕਦਾ ਹੈ ਲੋਕਾਂ ਦੇ 10-ੑ10 ਸਾਲ ਪਹਿਲਾ ਗੁਆਚੇ ਬੱਚੇ ਮਿਲ ਜਾਣ। ਇਸ ਨਾਲ ਸ਼ਰੋਮਣੀ ਕਮੇਟੀ ਦੇ ਪ੍ਰਬੰਧ ਦੀ ਪੋਲ ਵੀ ਖੁਲਣੀ ਬਹੁਤ ਜਰੂਰੀ ਹੈ ਕਿ ਕਮੇਟੀ ਵਾਲੇ ਐਨੇ ਸਾਲਾਂ ਚ ਗਲਤ ਅਨਸਰਾਂ ਨੂੰ ਕਿਉ ਨਹੀ ਕਾਬੂ ਕਰ ਸਕੇ ਤੇ ਸੀ.ਸੀ.ਟੀ.ਵੀ. ਕੈਮਰੇ ਵਾਲੇ ਜੇ ਗਲਤ ਅਨਸਰਾਂ ਨੂੰ ਨਹੀ ਫੜ ਸਕਦੇ (ਮੱਕੜ ਦੇ ਪੀ.ਏ. ਦੇ ਕਹਿਣ ਤੇ ਵੀ) ਤਾਂ ਕੈਮਰੇ ਕੀ ਫੜਨ ਲਈ ਲਗਾਏ ਹਨ ਦਰਬਾਰ ਸਾਹਿਬ ਵਿੱਚ ਤੈਨਾਤ ਸੀ.ਆਈ.ਡੀ. ਦੇ ਮੁਲਾਜਮ ਕੀ ਕਰਦੇ ਹਨ। ਗਲਿਆਰਾ ਥਾਣਾ ਕਿਸ ਵਾਸਤੇ ਬਣਾਇਆ ਗਿਆ ਹੈ।

         ਇਹ ਸਾਰੇ ਦਰਿੰਦੇ ਹਾਲੇ ਤੱਕ ਖੁਲੇ ਘੁਮਦੇ ਹਨ ਮੀਡੀਆ ਵਿੱਚ ਆਉਣ ਦੇ ਬਾਵਜੂਦ ਵੀ ਨਾ ਇਹਨਾਂ ਖਿਲਾਫ ਪੁਲਿਸ ਨੇ ਕੋਈ ਕਾਰਾਵਾਈ ਕੀਤੀ ਹੈ ਨਾ ਹੀ ਐਸ.ਜੀ.ਪੀ.ਸੀ. ਨੇ ਹਰੇਕ ਪੜਨ ਵਾਲੇ ਨੂੰ ਬੇਨਤੀ ਹੈ ਕਿ ਉਹ ਆਪਣੀ ਜਾਣ ਪਛਾਣ ਵਾਲਿਾਆ ਵਿਚ ਪਤਾ ਕਰਕੇ ਉਨਾ ਬਾਰੇ ਜਰੂਰ ਦੱਸੇ ਜਿਨਾਂ ਦੇ ਨਬਾਲਿਕ ਬੱਚੇ ਪਿਤਡੇ 20 ਸਾਲਾਂ ਵਿਚ ਲਾਪਤਾ ਹੋਏ ਹਨ ਤਾਂ ਕਿ ਇਹ ਅਸਲ ਹਾਇਕੋਰਟ ਵਿਚ ਫਲਜਾਈ ਜਾ ਸਕੇ ਇਹ ਬੱਚੇ ਪੰਜਾਬ, ਹਰਿਆਣਾ, ਦਿੱਲੀ, ਜੰਮੂ ਕਸ਼ਮੀਰ ਤੋ ਕਿਤੇ ਵੀ ਹੋ ਸਕਦੇ ਹਨ।

 

ਅਮਨਦੀਪ ਸਿੰਘ

9855867654