ਕੀ ਸਿੱਖੀ ਵਿੱਚ ਜਾਤਿ -ਪਾਤ ਜਿਹੀ ਬਿਪਰਵਾਦੀ ਵਰਣ ਵੰਡ ਵਾਸਤੇ ਕੋਈ ਥਾਂ ਹੈ ?


ਬਾਬੇ ਨਾਨਕ ਤੋਂ ਲੈ ਕੇ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਤ¤ਕ ਸਿ¤ਖੀ ਦੇ ਪੈਰੋਕਾਰਾਂ ਵਿ¤ਚੋਂ ਜਾਤ ਪਾਤ ਅਤੇ ਊਚ ਨੀਚ ਦੇ ਭੇਦ ਭਾਵ ਨੂੰ ਜੜ੍ਹੌਂ ਪੁ¤ਟਣ ਵਾਸਤੇ ਉਨ੍ਹਾਂ ਨੇ ਆਪਣਾਂ ਪੂਰਾ ਜੋਰ  ਲਾਈ ਰ¤ਖਿਆ ਕਿਉਂਕਿ ਇਹ ਜਾਤ ਪਾਤੀ ਵਰਣ ਵੰਡ ਵਿਵਸਥਾ ਦੇ ਕਾਰਨ ਹੀ ਪੂਰਾ ਭਾਰਤ ਹਜਾਰਾਂ ਸਾਲਾਂ ਤੋਂ ਗੁਲਾਮੀਂ ਦੀਆਂ ਜੰਜੀਰਾਂ ਵਿ¤ਚ ਜਕੜਿਆ ਰਿਹਾ। ਗੁਰੂੁ ਨਾਨਕ ਸਾਹਿਬ ਨੇ ਇਸ ਰਮਜ ਨੂੰ ਪਛਾਣਿਆ ਅਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਇਸੇ ਬੁਰਾਈ ਦੇ ਖਿਲਾਫ ਮੋਰਚਾ ਸ਼ੁਰੂ ਕਰ ਕੇ ਕੀਤੀ।ਸਭ ਤੋਂ ਪਹਿਲਾਂ ਅਖੌਤੀ ਨੀਵੀਂ ਜਾਤ ਦੇ ਭਾਈ ਮਰਦਾਨੇ ਨੂੰ ਆਪਣਾਂ ਸਾਥੀ ਬਣਾ ਕਿ ਸਮਾਜ ਨੂੰ ਇਹ ਦਰਸਾ ਦਿ¤ਤਾ ਕਿ ਜਨਮ ਕਰ ਕੇ ਕੋਈ ਉ¤ਚਾ ਨੀਵਾਂ ਨਹੀ ਹੁੰਦਾ ਸਗੋਂ ਆਪਣੇ ਗੁਣਾਂ ਅਤੇ ਅਉਗੁਣਾਂ ਕਰਕੇ ਹੀ ਮਨੁ¤ਖ ਉ¤ਚਾ ਜਾਂ  ਨੀਵਾਂ ਹੁੰਦਾ ਹੈ।ਫਿਰ ਬਾਬੇ ਨੇ ਆਪਣੀ ਇਸ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਮਲਿਕ ਭਾਗੋ ਵਰਗੇ ਜਾਤ ਅਭਿਮਾਨੀਆਂ ਵ¤ਲੋਂ ਗਰੀਬ ਕਿਸਾਨਾਂ ਦੀ ਖੁਨ ਪਸੀਨੇ ਦੀ ਕਮਾਈ ਨਾਲ ਪੈਦਾ ਕੀਤੇ ਅਨਾਜ ਨੂੰ ਆਪਣੀ ਕੋਠੀ ਵਿ¤ਚ ਭਰ ਕੇ ਸਾਲ ਵਿ¤ਚ ਇਕ ਦਿਨ ਇਲਾਕੇ ਵਿ¤ਚ ਵ¤ਡਾ ਖਾਣਾਂ ਲੋਕਾਂ ਨੂੰ ਖੁਆ ਕੇ ਵਾਹ ਵਾਹ ਖ¤ਟਣ ਵਾਲਿਆਂ ਦੀ ਦਾਅਵਤ ਨੂੰ ਠੁਕਰਾ ਕਿ ਭਾਈ ਲਾਲੋ ਵਰਗੇ ਗਰੀਬ ਅਤੇ ਅਖੌਤੀ ਸ਼ੂਦਰ ਦੇ ਘਰ ਕੋਧਰੇ ਦੀ ਰੋਟੀ ਨੂੰ ਪਰਵਾਨ ਕਰਕੇ ਇਸ ਜਾਤਿ ਅਭਿਮਾਨੀ ਵਿਵਸਥਾ ਤੇ ਕਰਾਰੀ ਸ¤ਟ ਮਾਰੀ।ਪੰਗਤ ਵਿ¤ਚ ਬੈਠ ਕੇ ਬਗੈਰ ਊਚ ਨੀਚ ਦੇ ਭਾਦ ਭਾਵ ਦੇ ਸਭ ਨੂੰ ਲੰਗਰ ਛਕਣ ਦੀ ਰਿਵਇਤ, ਅਤੇ ਫਿਰ ਸਾਂਝੇ ਸਰੋਵਰ ਬਣਾ ਕਿ ਉਸ ਵਿ¤ਚ ਇਸ਼ਨਾਨ ਕਰਨਾਂ ਇਹ ਸਭ ਇਸ ਵਰਨ ਵੰਡ ਦੀ ਵਿਵਸਥਾ ਨੂੰ ਜੜ੍ਹੋਂ ਖਤਮ ਕਰਨ ਵਾਸਤੇ ਹੀ ਤਾਂ ਸੀ।ਇਹ ਸਿਲਸਲਾ ਆਉਣ ਵਾਲੀਆਂ ਪੀੜ੍ਹੀਆਂ ਦੌਰਾਨ ਬਾਦਸਤੂਰ ਜਾਰੀ ਹੀ ਨਹੀਂ ਰਿਹਾ ਸਗੋਂ ਇਸ ਨੂੰ ਪੂਰੇ ਯੋਜਨਾਂਬ¤ਧ ਢੰਗ ਨਾਲ ਚਾਲੂ ਰ¤ਖਿਆ ਗਿਆ।ਗੁਰੁ ਅੰਗਦ ਸਾਹਿਬ ਨੇ ਮਾਤਾ ਖੀਵੀ ਜੀ ਦੇ ਸਹਿਯੋਗ ਨਾਲ ਘਿਉ ਵਾਲੀ ਖੀਰ ਦਾ ਲੰਗਰ ਛਕਾ ਕਿ ਗਰੀਬਾਂ ਅਤੇ ਦਬੇ ਕੁਚਲਿਆਂ ਦੇ ਮੂੰਹ ਤੇ ਲਾਲੀਆਂ ਲਿਆ ਦਿ¤ਤੀਆਂ ਅਤੇ ਜਾਤਿ ਅਭਿਮਾਨੀਆਂ ਦੇ ਮੂੰਹ ਤੇ ਪਿਲ¤ਤਣ ਕਿਉਂਕਿ ਉਨ੍ਹਾਂ ਨੂੰ ਇਹ ਤਬਦੀਲੀ ਪਸੰਦ ਨਹੀਂ ਸੀ ਆ ਰਹੀ।ਗੁਰੁ ਅਮਰਦਾਸ ਜੀ ਨੇ ਤਾਂ ਇਹ ਨਿਯਮ ਹੀ ਬਣਾ ਦਿ¤ਤਾ ਕਿ ਜੋ ਭੀ ਗੁਰੁ ਦਰਬਾਰ ਵਿ¤ਚ ਆਵੇ ਪਹਿਲਾਂ ਪੰਗਤ ਵਿ¤ਚ ਬੈਠ ਕੇ ਲੰਗਰ ਛਕੇ ਅਤੇ ਫਿਰ ਦਰਬਾਰ ਵਿ¤ਚ ਸਭ ਦੇ ਨਾਲ  ਸੰਗਤ ਵਿ¤ਚ ਬੈਠ ਕੇ ਸ਼ਬਦ ਵਿਚਾਰ ਸੁਣੇ।ਪਰ ਜਾਤਿ ਅਭਿਮਾਨੀਆਂ ਨੂੰ ਇਹ ਗ¤ਲ ਛੇਤੀ ਕੀਤਿਆਂ ਰਾਸ ਆਉਣ ਵਾਲੀ ਨਹੀਂ ਸੀ ਜਿਸ ਵਾਸਤੇ ਗੁਰੁ ਸਾਹਿਬ ਨੇ ਹੁਕਮ ਕੀਤਾ ਕਿ ਜੋ ਭੀ ਦਰਬਾਰ ਵਿ¤ਚ ਪੰਗਤ ਵਿ¤ਚ ਬੈਠ ਕੇ ਲੰਗਰ ਛਕੇਗਾ ਉਸ ਨੂੰ ਦ¤ਛਣਾਂ ( ਇਨਾਮ)ਦੇ ਤੌਰ ਤੇ ਮੁਹਰਾਂ ਭੀ ਦਿ¤ਤੀਆਂ ਜਾਣਗੀਆਂ ਅਤੇ ਇਸ ਲਾਲਚ ਵਿ¤ਚ ਬਹੁਤ ਸਾਰੇ ਜਾਤਿ ਅਭਿਮਾਨੀ ਬ੍ਰਾਹਮਣ ਅਤੇ ਤਪੇ ਵਰਗੇ ਭੀ ਲੰਗਰ ਵਿ¤ਚ ਆ ਬਿਰਾਜਮਾਣ ਹੋਏ। ਇਹ ਹੁਕਮ ਹਰ ਵ¤ਡੇ ਛੋਟੇ ਵਾਸਤੇ ਇ¤ਕਸਾਰ ਲਾਗੂ ਸੀ ਇ¤ਥੋਂ ਤ¤ਕ ਕਿ ਅਕਬਰ ਵਰਗੇ ਰਾਜਿਆਂ ਨੂੰ ਭੀ ਇਸ ਹੁਕਮ ਦੀ ਪਾਲਣਾ ਕਰਕੇ ਹੀ ਦਰਬਾਰ ਵਿ¤ਚ ਹਾਜਰੀ ਲਗਵਾਉਣ ਦੀ ਆਗਿਆ ਮਿਲੀ ਸੀ।ਦਸਮੇਸ਼ ਜੀ ਨੇ ਤਾਂ ਇਸ ਲਾਹਨਤ ਦਾ  ਸਿ¤ਖ ਸਮਾਜ ‘ਚੋਂ  ਹੂੰਝਾ ਹੀ ਫੇਰ ਦਿ¤ਤਾ ਜਦੋਂ ਸਭ ਨੂੰ ਇ¤ਕੋ ਬਾਟੇ ਵਿ¤ਚ ਬਿਨਾਂ ਕਿਸੇ ਭੇਦ ਭਾਵ ਦੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਸੰਸਾਰ ਨੂੰ ਦਰਸਾ ਦਿ¤ਤਾ ਕਿ ਸਾਰੇ ਸਿ¤ਖ ਹੁਣ ਇਕੋ ਸ਼੍ਰੇਣੀ ਦੇ ਮਨੁ¤ਖ ਹਨ ਅਤੇ ਸਭ ਨੂੰ ਆਪਣੇ ਨਾਮ ਨਾਲ ਗੁਰੁ ਦਾ ਬਖਸ਼ਿਆ ਟਾਈਟਲ ਠਸਿੰਘਠ ਅਤੇ ਬੀਬੀਆਂ ਨੂੰ ਠਕੌਰਠ ਲਗਾਉਣ ਦਾ ਹੁਕਮ ਕੀਤਾ ਅਤੇ ਸਾਰੇ ਸਿ¤ਖਾਂ ਨੇ ਬੜੇ ਮਾਨ ਸਤਿਕਾਰ ਨਾਲ ਇਸ ਹੁਕਮ ਨੂੰ ਕਬੂਲ਼ ਕੀਤਾ।ਗੁਰੁ ਨੇ ਫੁਰਮਾਇਆ ਠਇਨ ਗਰੀਬ ਸਿ¤ਖਨ ਕੋ ਦੇਹੂੰ ਪਾਤਸ਼ਾਹੀ ਯਾਦ ਕਰੇਂ ਹਮਰੀ ਗੁਰਿਆਈਠ ਅਤੇ ਠਇਨਹੀ ਕੀ ਕਿਰਪਾ ਕੇ ਸਜੇ ਹਮ ਹੈਂ ਨਹੀਂ ਮੋਸੋ ਗਰੀਬ ਕਰੋਰਿ ਪਰੈਠ ਆਦਿ ਪਦਾਂ ਨਾਲ ਆਪਣੇ ਸਿ¤ਖਾਂ ਨੂੰ ਵਡਿਆਈ ਬਖਸ਼ੀ। ਇਹ ਸਭ ਕੁਝ ਜਿ¤ਥੇ ਪਰੈਕਟੀਕਲ ਜੀਵਨ ਵਿ¤ਚ ਸਾਨੂੰ ਗੁਰੁ ਨੇ ਕਰ ਕੇ ਦਰਸਾਇਆ ਉ¤ਥੇ ਨਾਲ ਹੀ ਗੁਰਬਾਣੀ ਰਾਹੀਂ ਸਾਨੂੰ ਸਦੀਵੀ ਤੌਰ ਤੇ ਸ਼ਬਦ ਗੁਰੁ ਦੇ ਲੜ ਲਾਕੇ ਸਦਾ ਵਾਸਤੇ ਇਸ ਲਾਹਨਤ ਤੋਂ ਸੁਚੇਤ ਰਹਿਣ ਦੀ ਤਾਕੀਦ ਭੀ ਕਰ ਦਿ¤ਤੀ।
ਆਓ! ਦੇਖੀਏ ਇਸ ਬਾਰੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ।
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰ੍ਹਮ ਬਿੰਦੇ ਸੋ ਬ੍ਰਾਹਮਣੁ ਹੋਈ॥ਅੰਕ 1127
ਕਿਉਂਕਿ ਬ੍ਰਾਹਮਣ ਆਪਣੇ ਆਪ ਨੂੰ ਉ¤ਚਾ ਸਮਝਦਾ ਸੀ ਸੋ ਗੁਰੁ ਸਾਹਿਬ ਨੇ ਫੁਰਮਾਇਆ ਕਿ ਹੇ ਭਾਈ ਕੋਈ ਮਨੁ¤ਖ ਕੇਵਲ ਜਾਤ ਕਰਕੇ ਬ੍ਰਾਹਮਣ ਨਹੀਂ ਬਣ ਜਾਂਦਾ ਸਗੋਂ ਬ੍ਰਾਹਮ( ਪਰਮਾਤਮਾ) ਦੀ ਵਿਚਾਰ ਕਰਨ ਨਾਲ ਹੀ ਵ¤ਡਾ ਬਣਿਆ ਜਾ ਸ¤ਕਦਾ ਹੈ।
ਜਾਤਿ ਕਾ ਗਰੁਬ ਨ ਕਰਿ ਮੂਰਖ ਗਵਾਰਾ॥ ਇਸੁ ਗਰਬੁ ਤੇ ਚਲਹਿ ਬਹੁਤ ਵਿਕਾਰਾ॥ਅੰਕ 1127।
ਇ¤ਥੇ ਭੀ ਗੁਰੁ ਸਾਹਿਬ ਫੁਰਮਾ ਰਹੇ ਹਨ ਕਿ ਹੇ ਭਾਈ ਇਹ ਉ¤ਚੀ ਜਾਤਿ ਦਾ ਅਹੰਕਾਰ ਨਾ ਕਰ ਕਿਉਂਕਿ ਇਸ ਗਰਬੁ ਤੋਂ ਬਹੁਤ ਵਿਗਾੜ ਪੈਂਦੇ ਹਨ।ਆਪਸੀ ਭਾਈ ਚਾਰਕ ਸਾਂਝ ਖਤਮ ਹੋ ਜਾਂਦੀ ਹੈ।

ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ਮਹੁਰਾ ਹੋਵੈ ਹਥਿ ਮਰੀਐ ਚਖੀਐ॥ਅੰਕ142॥
ਜਾਤ ਪਾਤ ਦੀ ਬੁਰਾਈ ਬਾਰੇ ਚਾਨਣਾਂ ਪਾਉਂਦੇ ਹੋਏ ਗੁਰੁ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਪ੍ਰਭੂ ਦੇ ਦਰ ਤੇ ਤਾਂ ਤੁਹਾਡੇ ਜੀਵਨ ਵਿ¤ਚ ਕਮਾਇਆ ਸ¤ਚ ਹੀ ਪਰਖਿਆ ਜਾਣਾ ਹੈ ਅਤੇ ਕਿਸੇ ਜਾਤਿ ਅਭਿਮਾਨੀ ਨਾਲ ਕੋਈ ਲਿਹਾਜ ਨਹੀਂ ਹੋਣਾ।ਜਾਤ ਦਾ ਅਭਿਮਾਨ ਇਸ ਤਰਾਂ ਹੈ ਜਿਵੇਂ ਕਿਸੇ ਨੇ ਹ¤ਥ ਵਿ¤ਚ ਮਹੁਰਾ ਲਿਆ ਹੋਵੇ ਤੇ ਜੇਕਰ ਉਸ ਨੂੰ ਚ¤ਖ ਕੇ ਵੇਖੇ ਤਾਂ ਉਸ ਨੇ ਮਰਨਾਂ ਹੀ ਹੈ।ਸੋ ਇਹ ਜਾਤ ਪਾਤ ਦਾ ਕੋਹੜ ਮਹੁਰੇ ਦੀ ਨਿਆਂਈ ਹੈ।
ਅਗੈ ਜਾਤਿ ਨ ਜੋਰੁ ਹੈ ਅਗੈ ਜਿਉ ਨਵੇ॥ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥469॥
ਗੁਰੁ ਸਾਹਿਬ ਕਹਿੰਦੇ ਹਨ ਕਿ ਪ੍ਰਭੂ ਦੀ ਦਰਗਾਹ ਵਿ¤ਚ ਉ¤ਚੀ ਜਾਤਿ ਵਾਲਿਆਂ ਦਾ ਧ¤ਕਾ ਨਹੀਂ ਚ¤ਲਦਾ ਸਗੋਂ ਕੀਤੇ ਚੰਗੇ ਕੰਮਾਂ  ਕਰਕੇ ਹੀ ਇ¤ਜਤ ਮਿਲਦੀ ਹੈ।
ਗੁਰੂ ਸਾਹਿਬ ਇਹ ਭੀ ਤਕੀਦ ਕਰਦੇ ਹਨ ਕਿ ਹੇ ਭਾਈ ਜਿਸ ਨੂੰ ਤੁਸੀਂ ਅਖੌਤੀ ਨੀਂਵੀਂ ਜਾਤਿ ਵਾਲਾ ਕਿਹਿੰਦੇ ਹੋ ਉਹ ਭੀ ਪ੍ਰਮਾਤਮਾ ਦੇ ਗੁਣ ਗਾ ਕੇ ਉ¤ਤਮ ਪਦਵੀ ਪ੍ਰਾਪਤ ਕਰ ਸ¤ਕਦਾ ਹੈ।ਜਿਵੇਂ: ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ॥ਅੰਕ733॥
ਅਤੇ ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ॥ ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ॥1364॥ਗੁਰਬਾਣੀ ਅੰਦਰ ਹੋਰ ਭੀ ਅਨੇਕਾਂ ਥਾਈਂ ਸਾੁਨੂੰ ਇਸ ਅਲਾਮਤ ਤੋਂ ਬਚਣ ਵਾਸਤੇ ਸੁਚੇਤ ਕੀਤਾ ਹੈ।ਜਿਵੇਂ ਅੰਕ 349 ਤੇ ਕਿਹਾ ਹੈ ਕਿ ਠਜਾਣਹੁ ਜੋਤਿ ਨ ਪੂਛਹੁ ਜਾਤਿ ਅਗੇ ਜਾਤਿ ਨ ਹੇ॥ਫਿਰ ਅੰਕ 358 ਤੇ ਠਤੂ ਸਾਹਿਬ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ॥ਆਦਿ।

ਫਿਰ ਇਸ ਸਭ ਕੁਝ ਦੇ ਹੁੰਦਿਆਂ ਹੋਇਆਂ ਭੀ ਸਾਡਾ ਅ¤ਜ ਦਾ ਸਿ¤ਖ ਸਮਾਜ ਇਸ ਰੋਗ ਨਾਲ ਜਕੜਿਆ ਹੀ ਨਹੀਂ ਪਿਆ ਸਗੋਂ ਇਸ ਦੀ ਜਕੜ ਦਿਨੋਂ ਦਿਨ ਹੋਰ ਪੀਢੀ ਹੁੰਦੀ ਜਾ ਰਹੀ ਹੈ।ਅ¤ਜ ਸਿ¤ਖਾਂ ਅੰਦਰ ਹਰ ਪਾਸੇ ਇਸ ਜਾਤਿ ਪਾਤ ਦਾ ਬੋਲ ਬਾਲਾ ਹੋ ਰਿਹਾ ਹੈ ਅਤੇ ਜਾਤਿ ਅਭਿਮਾਨੀਆਂ ਵ¤ਲੋਂ ਗਰੀਬ,ਅਤੇ ਸਦੀਆਂ ਤੋਂ ਲਤਾੜੇ ਹੋਏ ਅਖੌਤੀ ਦਲਿਤ ਤਬਕੇ ਨਾਲ ਪੈਰ ਪੈਰ ਤੇ ਜੁਲਮ ਅਤੇ ਵਿਤਕਰਾ ਹੋ  ਰਿਹਾ ਹੈ।ਉਨ੍ਹਾਂ ਦੇ ਹ¤ਕ ਖੋਹੇ ਜਾ ਰਹੇ ਹਨ ਪਿੰਡਾਂ ਵਿ¤ਚ ਜਿਹੜੀ ਜਮੀਨ ਇਹਨਾਂ ਵਾਸਤੇ ਰਾਖਵੀਂ ਰ¤ਖੀ ਜਾਂਦੀ ਹੈ ਉਸ ਨੂੰ ਭੀ ਉਨ੍ਹਾਂ ਦੇ ਨਾ ਤੇ ਬੋਲੀ ਦੇ ਕੇ ਵ¤ਡੇ ਜਿਮੀਂਦਾਰ ਆਪ ਵਾਹ ਲੈਦੇ ਹਨ।ਛੋਟੀ ਛੋਟੀ ਗ¤ਲ ਤੇ ੳਨ੍ਹਾਂ ਦਾ ਸਮਾਜਿਕ ਬਾਈ ਕਾਟ ਕੀਤਾ ਜਾਂਦਾ ਹੈ। ਖੇਤਾਂ ਵਿ¤ਚੋਂ ਪ¤ਠਾ ਦ¤ਥਾ ਲੈਣ ਗਈਆਂ ਦਲਿਤ ਧੀਆ ਭੈਣਾਂ ਦੀ ਬੇਪਤੀ ਕੀਤੀ ਜਾਂਦੀ ਹੈ।ਕਿ¤ਥੇ ਗਿਆ ਸਾਡਾ ਆਪਸੀ ਭਾਈ ਚਾਰਾ?ਜਾਤਿ ਪਾਤ ਦੇ ਵਿਤਕਰੇ ਕਾਰਨ ਹੀ ਗਰੀਬ ਸਿ¤ਖਾਂ ਨੇ ਡੇਰੇ ਦਾਰਾਂ ਦੇ ਡੇਰਿਆਂ ਵ¤ਲ ਰੁਖ ਕੀਤਾ ਅਤੇ ਕਿਉਂਕਿ ਗੁਰਦੁਆਂਰਿਆਂ ਵਿ¤ਚ ਉਨ੍ਹਾਂ ਨੂੰ ਮਾਣ ਸਤਿਕਾਰ ਨਾ ਮਿਲਿਆ ਇਸੇ ਕਰਕੇ ਹੀ ਜਾਤਾਂ ਪਾਤਾ ਦੇ ਨਾਮ ਤੇ ਗੁਰਦੂਆਰੇ ਉ¤ਸਰ ਗਏ ਅਤੇ ਇ¤ਕ ਇ¤ਕ ਪਿੰਡ ਵਿ¤ਚ ਕਈ ਕਈ ਗੁਰਦੁਆਰੇ ਬਣ ਗਏ। ਹੁਣ ਅਸੀਂ ਝੁਰਦੇ ਹਾਂ ਕਿ ਪੰਜਾਬ ਵਿ¤ਚ ਬਾਰ੍ਹਾਂ ਹਜਾਰ ਪਿੰਡ ਹਨ ਅਤੇ ਸਤਾਰਾਂ ਹਜਾਰ ਡੇਰੇ। ਪਰ ਇਸ ਸਭ ਕੁਝ ਵਾਸਤੇ ਅਸੀਂ ਖੁਦ ਜਿੰਮੇਵਾਰ ਹਾਂ ਇਹ ਅਸੀਂ ਕਦੇ ਭੀ ਮਹਿਸੂਸ ਨਹੀਂ ਕੀਤਾ।ਅਸੀਂ ਇਸ ਜਾਤਿ ਪਾਤ  ਅਤੇ ਵਰਣਵੰਡ ਬਾਰੇ ਗੁਰੁ ਦੀ ਦਿ¤ਤੀ ਚਿਤਾਵਨੀ ਠਜਬ ਲਗ ਖਾਲਸਾ ਰਹੇ ਨਿਆਰਾ ਤਬ ਲ¤ਗ ਤੇਜ ਦੀਓ ਮੈ ਸਾਰਾ ਜਬ ਇਹ ਗਹੈਂ ਬਿਪਰਨ ਕੀ ਰੀਤ ਮੈਂ ਨਾ ਕਰੋਂ ਇਨ ਕੀ ਪਰਤੀਤਠਨੂੰ ਅ¤ਖੋਂ ਪਰੋਖੇ ਕਰ ਦਿ¤ਤਾ ਅਤੇ ਅ¤ਜ ਕ¤ਖੋਂ ਹੌਲੇ ਹੋਏ ਪਏ ਹਾਂ।
ਅਦਾਰਾ ਸਪੋਕਸਮੈਨ ਆਪਣੀ ਦੀ ਹੋਂਦ ਦੇ ਪਹਿਲੇ  ਦਿਨ ਤੋਂ ਹੀ ਇਸ ਲਾਹਨਤ ਦੇ ਖਿਲਾਫ ਝੰਡਾ ਬੁਲੰਦ ਕਰ ਰਿਹਾ ਹੈ ਅਤੇ ਆਪਣੇ ਸਨੇਹੀ ਪਾਠਕਾਂ,ਏਕਸ ਕੇ ਬਾਰਕ ਅਤੇ ਉ¤ਚਾ ਦਰ ਬਾਬੇ ਨਾਨਕ ਦਾ ਦੇ ਮੈਂਬਰਾਂ ਨੂੰ ਇਸ ਪ੍ਰਤੀ ਸੁਚੇਤ ਕਰਦਾ ਆ ਰਿਹਾ ਹੈ ਅਤੇ ਉਨ੍ਹਾਂ ਵਿ¤ਚ ਇਸ ਦਾ ਅਸਰ ਭੀ ਹੋਇਆ ਜਾਪਦਾ ਹੈ ਪਰ ਫਿਰ ਭੀ ਅਸੀਂ ਦੇਖਦੇ ਹਾਂ ਕਿ  ਸਾਡੇ ਨਾਵਾਂ ਨਾਲੋਂ ਠਸਿੰਘਠ ਸ਼ਬਦ ਛੂ ਮੰਤਰ ਹੋ ਗਿਆ ਹੈ ਅਤੇ ਉਸ ਦੀ ਥਾਂ ਤੇ ਨਾਵਾਂ ਦੇ ਨਾਲ ਜਾਤਿ ਪਾਤਿ ਆ ਚੰਬੜੀ ਹੈ।ਅ¤ਜ ਅਸੀਂ ਨਾਂਮ ਬਦਲੀ ਦੇ ਇਸ਼ਤਿਹਾਰਾਂ ਨਾਲ ਭਰੇ ਅਖਬਾਰ ਰੋਜ ਦੇਖਦੇ ਹਾਂ ਜਿਸ ਵਿ¤ਚ ਇਿਹ ਛਪਿਆ ਹੁੰਦਾ ਹੈ ਕਿ ਮੈਂ ਫਲਾਣੇ ਸਿੰਘ ਨੇ ਆਪਣਾਂ ਨਾਮ ਬਦਲ ਕੇ ਫਲਾਣਾ(ਅ¤ਗੇ ਜਾਤਿ/ਗੋਤ)ਰ¤ਖ ਲਿਆ ਹੈ।ਏਕਤਾ ਦੇ ਪ੍ਰਤੀਕ ਅਤੇ ਗੁਰੁ ਦੀ ਬਖਸ਼ੀਸ਼  ਠਸਿੰਘਠ ਨੂੰ ਵਿ¤ਚੋਂ ਉ¤ਡਾ ਦਿ¤ਤਾ ਜਾਂਦਾ ਹੈ।
ਇਹ ਕਿਸੇ ਸਧਾਰਨ ਮਨੁ¤ਖ ਦੀ ਗ¤ਲ ਨਹੀਂ ਸਗੋਂ ਸਾਡੇ ਕਹਿੰਦੇ ਕਹਾਂੳੇਂਦੇ ਵਿਦਵਾਨ ਜੋ ਆਪਣੀਆਂ ਲਿਖਤਾਂ ਰਾਹੀਂ ਆਮ ਮਨੁ¤ਖਤਾ ਨੂੰ ਉਪਦੇਸ਼ ਦਿੰਦੇ ਨਹੀਂ ਥ¤ਕਦੇ ਉਹ ਇਸ ਬਿਮਾਰੀ ਦੇ ਨਾਲ ਸਗੋਂ ਜਿਆਦਾ ਗ੍ਰ¤ਸੇ ਹੋਏ ਹਨ।ਜਦੋਂ ਇਹਨਾਂ ਲਿਖਾਰੀਆਂ ਦੇ ਦੀਆਂ ਲਿਖਤਾਂ ਪੜਦੇ ਹਾਂ ਤਾਂ ਦਿਲ ਅਸ਼ ਅਸ਼ ਕਰ ਉ¤ਠਦਾ ਹੈ ਪਰ ਜਦੋਂ ਲਿਖਾਰੀ ਦਾ ਨਾਂ ਪੜੀਦਾ ਹੈ ਤਾਂ ਦਿਲ ਰੋਣ ਲ¤ਗਦਾ ਹੈ ।ਫਿਰ ਜੇਕਰ ਇਨ੍ਹਾਂ ਨਾਲ ਇਸ ਵਿਸ਼ੇ ਤੇ ਕੋਈ ਗ¤ਲ ਬਾਤ ਕਰੀਏ ਤਾਂ ਅ¤ਗੋਂ ਜਵਾਬ ਮਿਲਦਾ ਹੈ ਕਿ ਇਹ ਤਾਂ ਸਾਡੀ ਪਛਾਨ ਹੈ ਜੀ, ਵਾਹ ਬਈ ਵਾਹ!ਕੀ ਇਸ ਜਾਤ ਪਾਤ ਨਾਲ ਹੀ ਸਾਡੀ ਪਛਾਨ ਬਣਦੀ ਹੈ ? ਕੀ ਗੁਰੁ ਵ¤ਲੋਂ ਬਖਸ਼ਿਆ ਠਸਿੰਘਠ ਰੂਪੀ ਟਾਈਟਲ ਸਾਡੀ ਪਛਾਨ ਨਹੀਂ ਕਰਵਾ ਸ¤ਕਦਾ ।ਆਹ ਉਪਰ ਦਿ¤ਤੇ ਗੁਰਬਾਣੀ ਦੇ ਸਾਰੇ ਫੁਰਮਾਣ ਇਹੀ ਤਾਂ ਦ¤ਸ ਰਹੇ ਹਨ ਕਿ ਭਾਈ ਮਨੁ¤ਖ ਦੀ ਪਛਾਣ ਤਾਂ ਗੁਣਾਂ ਨਾਲ ਹੋਣੀ ਹੈ ਨਾ ਕਿ ਜਾਤਿ ਨਾਲ। ਇਸ ਬਾਰੇ ਗੁਰੁ ਸਾਹਿਬ ਦਾ ਫੁਰਮਾਨ ਹੈ :ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥ਅੰਕ 269॥ਆਓ ਸਭ ਵੀਰਾਂ ਭੇਣਾਂ ਨੂੰ ਇ¤ਕ ਵੇਰ ਫਿਰ ਤੋਂ ਜੋਦੜੀ ਕਰੀਏ ਤੇ ਇਹ ਜਾਤਿ ਪਾਤ ਵਾਲੀ ਅਲਾਮਤ ਨੂੰ ਸਿ¤ਖੀ ਦੇ ਵਿਹੜੇ ਵਿ¤ਚੋ ਬਾਹਰ ਕ¤ਢ ਕੇ ਆਪਸੀ ਪਿਆਰ ਅਤੇ ਭਾਈ ਚਾਰੇ ਵਾਲੀ  ਪੁਰਾਤਨ ਪਰੰਪਰਾ ਨੂੰ ਸੁਰਜੀਤ ਕਰੀਏ।‘ਹਉ ਤਿਸੁ ਘੋਲਿ ਘੁਮਾਇਆ ਗੁਰਮੁਤਿ ਰਿਦੈ ਗਰੀਬੀ ਆਵੈ‘ਭਾਈ ਗੁਰਦਾਸ, ਵਰਗੇ ਉਪਦੇਸ਼ਾਂ ਦੀ ਪਾਲਣਾ ਕਰਕੇ ਖੁਸ਼ੀਆਂ ਹਾਸਲ ਕਰੀਏ।ਦਾਸ ਦੀ ਖਾਸ ਕਰ ਕੇ ਵਿਦਵਾਨ ਭਾਈ ਚਾਰੇ ਨੂੰ ਬੇਨਤੀ ਹੈ ਕਿ ਉਹ ਇਸ ਗ¤ਲ ਦੀ ਪਹਿਲ ਕਰਨ ਕਿਉਂ ਕਿ ਉਨ੍ਹਾਂ ਦੀਆਂ ਲਿਖਤਾਂ ਦਾ ਲ¤ਖਾਂ ਲੋਕਾਂ ਉਤੇ ਅਸਰ ਹੁੰਦਾ ਹੈ। 
ਕਰਨੈਲ ਸਿੰਘ ਸਿਰਸਾ
09416440061