ਮਹਾਭਾਰਤ ਵਿੱਚ ਦੁਰਪਦ ਦੇਵ ਦੀ ਜਾਣਕਾਰੀ ਨੂੰ ਬਿਚਿਤਰ ਨਾਟਕ ਨਾਲ ਸੇਧ ਕੇ ਦੁਰੁਸਤ ਕੀਤਾ ਜਾਵੇ:—–

0
28

A A A

ਬਿਚਿਤਰ ਨਾਟਕ ਨਾਮ ਕਿਤਾਬ ਵਿੱਚ ਇਕ ਬਹੁਤ ਵਧਿਆ ਜਾਣਕਾਰੀ ਮਿਲਦੀ ਹੈ, ਚਰਿਤ੍ਰੋਪਾਖਿਆਣ ਦੇ ੧੭੭ ਵੇਂ ਚਰਿਤ੍ਰ ਵਿੱਚ ਦੱਸੀਆ ਗਿਆ ਹੈ ਕੀ ਮਛਲੀ ਬੰਦਰ(ਮਛਲੀ ਬੰਦਰਗਾਹ/ਮਛਲੀਪਟਨਮ) ਦਾ ਨਾਮ ਕਿਵੇਂ ਪਇਆ।

ਭਾਈ ਨਾਭਾ ਨੇ ਵੀ ਇਸ ਦਾ ਜਿਕਰ ਮਹਾਨ ਕੋਸ਼ ਵਿੱਚ ਕੀਤਾ ਹੈ, ਉਹ ਇਂਦਰਾਜ ਸਾਂਝਾ ਕਰ ਰਹਿਆ ਹਾਂ :–
ਮਛਲੀ ਬੰਦਰ – machhalī bandhara – मछलीबंदर
ਮਦਰਾਸ ਤੋਂ ੨੧. ਮੀਲ ਉੱਤਰ ਮਸੂਲ ਨਾ ਜਿਲੇ ਵਿੱਚ ਹੈ. Masulipatam. ਦੇਖੋ, ਦਸਮਗ੍ਰੰਥ(ਮਹਿਸੂਲ) ਦਾ ਬੰਦਰ, ਜੋ ਕ੍ਰਿਸ ਚਰਿਤ੍ਰ ੧੭੭। ੨. ਸਮੁੰਦਰ ਦੀਆਂ ਮੱਛੀਆਂ ਦਾ ਪਹਿਲਾਂ ਇੱਥੇ ਬਹੁਤ ਵਪਾਰ ਹੁੰਦਾ ਸੀ, ਇਸ ਲਈ ਭੀ ਇਹ ਨਾਮ ਹੈ.

ਬਿਚਿਤਰ ਨਾਟਕ ਵਿੱਚ ਇਸ ਤੋਂ ਵੱਧ ਖੋਜ ਬਾਰੇ ਚਰਿਤ੍ਰ ੧੩੭ ਵਿੱਚ ਪੜ੍ਹਨ ਨੂੰ ਮਿਲਦਾ ਹੈ:–
ਮਛਲੀ ਬੰਦਰ ਕੋ ਰਹੇ ਦ੍ਰਪਦ ਦੇਵ ਬਡਭਾਗ ॥ ਸੂਰਬੀਰ ਜਾ ਕੇ ਸਦਾ ਰਹੈ ਚਰਨ ਸੋ ਲਾਗ ॥੧॥

ਇਹ ਦੁਰਪਦ ਦੇਵ ਦ੍ਰੋਪਦੀ ਦਾ ਪਿਤਾ ਸੀ, ਹਾਂ ਜੀ ਉਹੀ ਦ੍ਰੋਪਦੀ ਜੋ ਪਾਂਡਵਾਂ ਦੀ ਪਤਨੀ ਸੀ, ਜਿਨ੍ਹਾਂ ਲੋਕਾਂ ਨੂੰ ਭੁਲੇਖਾ ਹੈ ਕੀ ਦ੍ਰੋਪਦੀ ਦਾ ਪਿਤਾ ਪੰਚਾਲ ਦਾ ਰਾਜਾ ਸੀ ਉਹ ਲੋਕ ਅਪਣੀ ਜਾਣਕਾਰੀ ਦੁਰੁਸਤ ਕਰ ਲੈਣ

ਭਾਈ ਨਾਭਾ ਨੇ ਅਪਣੇ ਮਹਾਨਕੋਸ਼ ਵਿੱਚ ਗਲਤ ਜਾਣਕਾਰੀ ਦਰਜ ਕੀਤੀ ਹੈ ਜਿਸ ਵਿੱਚ ਸੁਧਾਰ ਦੀ ਜਰੁਰਤ ਹੈ:–

ਦ੍ਰੁਪਦ – dhrupadha – द्रुपद
ਪ੍ਰਿਸਤ ਦਾ ਪੁਤ੍ਰ, ਉੱਤਰ ਪਾਂਚਾਲ ਦਾ ਚੰਦ੍ਰਵੰਸ਼ੀ ਰਾਜਾ, ਜੋ ਧ੍ਰਿਸ੍ਟਦ੍ਯੁਮਨ, ਸ਼ਿਖੰਡੀ ਅਤੇ ਕ੍ਰਿਸਨਾ (ਦ੍ਰੋਪਦੀ) ਦਾ ਪਿਤਾ ਸੀ. ਇਸ ਦਾ ਨਾਮ ਯਗ੍ਯਸੇਨ ਭੀ ਹੈ. ਇਹ ਮਹਾਭਾਰਤ ਦੇ ਜੰਗ ਵਿੱਚ ਚੌਦਵੇਂ ਦਿਨ ਦ੍ਰੋਣ ਹੱਥੋਂ ਮਾਰਿਆ ਗਿਆ.

ਬਿਚਿਤਰ ਨਾਟਕ ਹਿੰਦੂ ਮਿਥੀਹਾਸ ਦੇ ਮੋਤੀ ਲੱਭ ਕੇ ਲਿਖੀਆ ਗਿਆ ਹੈ, ਜਿਥੇ ਹਿੰਦੂ ਮਿਥੀਹਾਸ ਵਿੱਚ ਕੋਈ ਗਲਤੀ ਨਜਰ ਆਂਦੀ ਹੈ ਉਸ ਨੂੰ ਬਿਚਿਤਰ ਨਾਟਕ ਨਾਲ ਮਿਲਾ ਕੇ ਠੀਕ ਕੀਤਾ ਜਾਵੇ।

ਗੁਰਦੀਪ ਸਿੰਘ ਬਾਗੀ

Previous articleSikh Ardas– Truth is Bitter series
Next articleਰਾਜ ਕੁਮਾਰੀ ਦਾ ਇਸ਼ਟ ਕੌਣ ਹੈ?
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?