ਉਹ ਕਿਸ ਮੂੰਹ ਨਾਲ ਆਖਣਗੇਂ ਕਿ ਸਾਡਾ ਭਰੋਸਾ ‘ਇਕ’ ਤੇ ਹੈ ਜਿਹਨਾਂ ਦਾ ਸੀਸ ਦੋਵਾਂ ਅੱਗੇ ਝੁਕਦਾ ਹੈ :

0
34

A A A

ਉਹ ਕਿਸ ਮੂੰਹ ਨਾਲ ਆਖਣਗੇਂ ਕਿ ਸਾਡਾ ਭਰੋਸਾ 'ਇਕ' ਤੇ ਹੈ ਜਿਹਨਾਂ ਦਾ ਸੀਸ ਦੋਵਾਂ ਅੱਗੇ ਝੁਕਦਾ ਹੈ :

ਭਰੋਸਾ ਅਤੇ ਸਤੋਖ ਆਪਸ ਵਿੱਚ ਦੋ ਸਕੇ ਭਰਾ ਹਨ ਤੇ ਇਕੋ ਹੀ ਸਿੱਕੇ ਦੋ ਪਹਿਲੂ ਹਨ, ਜੇ ਡੂੰਘਾਈ ਨਾਲ ਦੇਖਿਆ ਜਾਏ ਤਾਂ ਇਹਨਾਂ ਦੋ ਥੰਮ੍ਹਾਂ `ਤੇ ਸਿੱਖ ਸਿਧਾਂਤ ਦੀ ਨੀਂਹ ਰੱਖੀ ਹੈ, ਸਿੱਖ ਦਾ ਇੱਕ ਤਾਂ ਗੁਰੂ ਤੇ ਭਰੋਸਾ ਹੈ ਦੂਸਰਾ ਸੰਤੋਖ ਨਾਲ ਜ਼ਿਉਂਦਾ ਹੈ, ਏਹੀ ਕਾਰਨ ਹੈ ਕਿ ਕੋਈ ਜ਼ੁਲਮ ਇਸ ਨੂੰ ਝੁਕਾਅ ਨਹੀਂ ਸਕਿਆ ਤੇ ਸਮੇਂ ਦੀਆਂ ਸਰਕਾਰਾਂ ਇਸ ਨੂੰ ਖਰੀਦ ਵੀ ਨਾ ਸਕੀਆਂ, ਕਈ ਲਿਖਾਰੀਆਂ ਨੇ ਅੱਖੀਂ ਦੇਖੀਆਂ ਘਟਨਾਵਾਂ ਨੂੰ ਕਲਮ ਬੰਦ ਵੀ ਕੀਤਾ ਹੈ, ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਅੱਖੀ ਦੇਖੀ ਘਟਨਾ ਨੂੰ ਖ਼ਾਫੀ ਖ਼ਾਂ ਨੇ ਲਿਖਿਆ ਹੈ ਕਿ ਇੱਕ ਉਹ ਨੌਜਵਾਨ ਜਿਸ ਦੇ ਵਿਆਹ ਹੋਏ ਨੂੰ ਅਜੇ ਕੁੱਝ ਹੀ ਦਿਨ ਹੋਏ ਸਨ, ਉਸ ਦੀ ਮਾਂ ਨੇ ਕਿਸੇ ਨਾ ਕਿਸੇ ਤਰੀਕੇ ਰਾਂਹੀ ਆਪਣੇ ਬੱਚੇ ਦੀ ਰਿਹਾਈ ਦੇ ਆਰਡਰ ਕਰਾ ਲਏ, ਜਦ ਬੱਚੇ ਨੂੰ ਪਤਾ ਲੱਗਿਆ ਕਿ ਮੇਰੀ ਰਿਹਾਈ ਦੇ ਆਰਡਰ ਹੋ ਗਏ ਹਨ ਤਾਂ ਉਸ ਬੱਚੇ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ, ਕਿ ਮੇਰਾ ਭੋਰਸਾ ਕੇਵਲ ਗੁਰੂ `ਤੇ ਹੈ, ਬਾਕੀ ਮੈਨੂੰ ਕੋਈ ਲਾਲਚ ਨਹੀਂ ਹੈ, ਮੈਂ ਵੀ ਆਪਣੇ ਵੀਰਾਂ ਤੇ ਬਜ਼ਰੁਗਾਂ ਵਾਂਗ ਸ਼ਹਾਦਤ ਦਾ ਜਾਮ ਪੀਣਾ ਹੈ, ਜੇ ਸੰਤੋਖ ਹੀ ਸੀ ਤਾਂ ਬੱਚੇ ਉੱਤੇ ਲਾਲਚ ਅਸਰ ਨਹੀਂ ਕਰ ਸਕਿਆ, ਸਰਕਾਰੀ ਸਹੂਲਤਾਂ ਬੱਚੇ ਨੂੰ ਖਰੀਦ ਨਾ ਸਕੀਆਂ
ਹੁਣ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਲੋਕ ਨੂੰ ਦੇਖਦੇ ਹਾਂ ਜਿਸ ਵਿੱਚ ਉੇਹਨਾਂ ਨੇ ਭਰੋਸੇ ਅਤੇ ਸੰਤੋਖ ਦੀ ਗੱਲ ਕੀਤੀ ਹੈ:
ਸਿਦਕੁ ਸਬੂਰੀ ਸਾਦਿਕਾ, ਸਬਰੁ ਤੋਸਾ ਮਲਾਇਕਾਂ ॥
ਦੀਦਾਰੁ ਪੂਰੇ ਪਾਇਸਾ, ਥਾਉ ਨਾਹੀ ਖਾਇਕਾ ॥
ਸਲੋਕ ਮ: ੧ ਪੰਨਾ ੮੩

ਇਸ ਸਲੋਕ ਵਿੱਚ ਸਿਦਕੀ, ਭਰੋਸਾ, ਸ਼ੁਕਰ, ਗੁਰਮੁਖ, ਸੰਤੋਖ, ਰਾਹ ਦਾ ਖਰਚ, ਰੱਬ ਦਾ ਦੀਦਾਰ ਅਤੇ ਫੋਕੀਆਂ ਗੱਲਾਂ ਦੀ ਵਿਚਾਰ ਕੀਤੀ ਹੈ, ਸਿਦਕੀ ਪਾਸ ਭਰੋਸਾ ਤੇ ਸ਼ੁਕਰ ਦੀ ਰਾਸ ਪੂੰਜੀ ਹੁੰਦੀ ਹੈ, ਗੁਰਮੁਖ ਪਾਸ ਸੰਤੋਖ ਦੀ ਰਾਸ ਹੈ, ਇਹਨਾਂ ਗੁਣਾਂ ਦੀ ਵਰਤੋਂ ਕਰਨਾ ਹੀ ਰੱਬ ਦਾ ਦੀਦਾਰ ਹੈ
ਜਿਸ ਤਰ੍ਹਾਂ ਕੋਈ ਮਨੁੱਖ ਦੂਰ ਕਿਸੇ ਸ਼ਹਿਰ ਜਾਂਦਾ ਹੈ ਤਾਂ ਉਹ ਰਾਹ ਵਿੱਚ ਆਪਣੇ ਵਰਤੋਂ ਵਾਲੀਆਂ ਜ਼ਰੂਰੀ ਵਸਤਾਂ ਤੇ ਖਾਦ ਖ਼ੁਰਾਕ ਦਾ ਸਮਾਨ ਪੱਲ੍ਹੇ ਬੰਨ੍ਹ ਲੈਂਦਾ ਹੈ, ਏਸੇ ਤਰ੍ਹਾਂ ਹੀ ਸੰਸਾਰ ਵਿੱਚ ਜ਼ਿੰਦਗੀ ਜਿਉਣਾ ਵੀ ਇੱਕ ਸਫ਼ਰ ਹੈ ਤੇ ਇਸ ਲਈ ਅਤਮਕ ਤਲ਼ ਦੀਆਂ ਵਸਤੂਆਂ ਦੀ ਜ਼ਰੂਰਤ ਹੈ
ਭਰੋਸਾ `ਅਤੇ ਸੰਤੋਖ ਅਜੇਹੇ ਦੋ ਗੁਣ ਹਨ ਜੋ ਕਿਸੇ ਕਿਸਮ ਦਾ ਸਮਝੌਤਾ ਵਾਦੀ ਨਹੀਂ ਹਨ, ਜੇ ਧਰਮ ਦੀ ਦੁਨੀਆਂ ਵਲ ਦੇਖਿਆ ਜਾਏ ਤਾਂ ਨਿਰ੍ਹਾ ਇੰਜ ਹੀ ਜਾਪਦਾ ਹੈ ਕਿ ਇਹਨਾਂ ਤੁਕਾਂ ਦਾ ਸਿਰਫ ਕੀਰਤਨ ਹੀ ਹੋ ਰਿਹਾ ਹੈ ਅਮਲੀ ਗੱਲਾਂ ਸਾਡੇ ਜੀਵਨ ਵਿਚੋਂ ਗਾਇਬ ਹਨ, ਹਰ ਗੁਰਦੁਆਰੇ ਦਾ ਪ੍ਰਧਾਨ ਅਗਲੀ ਵਾਰੀ ਪਰਧਾਨ ਬਣਨ ਲਈ ਹਰ ਪਰਕਾਰ ਦੇ ਹੱਥ ਕੰਡੇ ਵਰਤ ਰਿਹਾ ਹੈ, ਨਾ ਤਾਂ ਉਸ ਨੂੰ ਗੁਰੂ `ਤੇ ਭਰੋਸਾ ਹੈ ਤੇ ਨਾ ਹੀ ਉਸ ਨੂੰ ਸੰਤੋਖ ਹੈ, ਸਿੱਖ ਕੌਮ ਦੇ ਲੀਡਰਾਂ ਦੀ ਵੀ ਅੱਜ ਏਹੀ ਕਹਾਣੀ ਹੈ
ਅੱਜ ਜੇ ਸਿੱਖ ਕੌਮ ਦੇ ਹਲਾਤਾਂ ਵੱਲ ਨਜ਼ਰ ਮਾਈਏ ਤੇ ਇਹ ਹਾਲ ਵਿਖਾਈ ਪੈ ਰਿਹਾ ਹੈ ਕਿ ਅੱਜ ਦੇ ਸਿੱਖ ਦਾ ਭਰੋਸਾ 'ਇਕ' ਤੇ ਨਹੀਂ ਰਿਹਾ, ਉਹ ਰੌਲਾ ਜ਼ਰੂਰ ਪਾ ਰਿਹਾ ਹੈ 'ਇਕ' ਤੇ ਭਰੋਸੇ ਤੇ ਪਰ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਅਸ਼ਲੀਲ ਰਚਨਾਵਾਂ ਦੇ ਗ੍ਰੰਥ ਦਾ ਪਰਕਾਸ਼ ਕਰਕੇ ਪੂਰਾ ਭਰੋਸਾ ਤਿਆਗਿਆ ਵੀ ਹੈ, ਗੁਰੂ ਗੰਥ ਸਾਹਿਬ ਜੀ ਦੇ ਤੁਲ ਕਿਸੇ ਹੋਰ ਰਚਨਾ ਦਾ ਪ੍ਰਕਾਸ਼ ਕਰਨਾ ਗੁਰੂ ਗ੍ਰੰਥ ਸਾਹਿਬ ਜੀ `ਤੇ ਭਰੋਸਾ ਕਿਹਾ ਜਾ ਸਕਦਾ ਹੈ?
ਉਹ ਕਿਸ ਮੂੰਹ ਨਾਲ ਆਖਣਗੇਂ ਕਿ ਸਾਡਾ ਭਰੋਸਾ 'ਇਕ' ਤੇ ਹੈ ਜਿਹਨਾਂ ਦਾ ਸੀਸ ਦੋਵਾਂ ਅੱਗੇ ਝੁਕਦਾ ਹੈ, ਉਹ ਕਿਵੇਂ ਆਖਣਗੇਂ ਕਿ ਸਾਡੀ ਵਿਚਾਰਧਾਰਾ 'ਇਕ' ਹੈ, ਜੋ ਇਕ ਦੇ ਨਾਲ-ਨਾਲ ਦੁਰਗਾ, ਭਗਉਤੀ, ਕਾਲਕਾ, ਮਹਾਕਾਲ ਨੂੰ ਸਿਮਰ ਰਹੇ ਹਨ???

ਆਤਮਜੀਤ ਸਿੰਘ, ਕਾਨਪੁਰ

atamsimran@gmail.com

Previous articleਬਲ-ਧੁਨੀ (ਅੱਧਕ) ਦਾ ਸੰਖੇਪ ਇਤਿਹਾਸ
Next articleਪੰਜਾਬੀ ਸੂਬੇ ਦੀ 50ਵੈਂ ਵਰ੍ਹੇਗੰਢ ਦੇ ਜਸ਼ਨ
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?